HOME ਵਿਧਾਇਕ ਡਾ ਜਮੀਲ ਉਰ ਰਹਿਮਾਨ ਨੂੰ ਜਾਨੋ ਮਾਰਨ ਦੀ ਧਮਕੀ ਦੇਕੇ ...

ਵਿਧਾਇਕ ਡਾ ਜਮੀਲ ਉਰ ਰਹਿਮਾਨ ਨੂੰ ਜਾਨੋ ਮਾਰਨ ਦੀ ਧਮਕੀ ਦੇਕੇ 20 ਲੱਖ ਦੀ ਫਿਰੌਤੀ ਮੰਗਣ ਵਾਲੇ ਪੁਲਿਸ ਵੱਲੋਂ ਕਾਬੂ

2
ਮਾਲੇਰਕੋਟਲਾ   (ਸਮਾਜ ਵੀਕਲੀ)   (ਕੁਲਵੰਤ ਸਿੰਘ ਮੁਹਾਲੀ) ਐਸ ਐਸ ਪੀ ਮਾਲੇਰਕੋਟਲਾ ਸ ਗਗਨ ਅਜੀਤ ਸਿੰਘ ਵੱਲੋਂ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਗਿਆ ਕਿ ਐਸ ਪੀ (ਆਈ) ਸ੍ਰੀ ਸੱਤਪਾਲ ਸਰਮਾ, ਸ੍ਰੀ ਦੀਪਇੰਦਰ ਸਿੰਘ ਜੇਜੀ ਡੀ.ਐਸ.ਪੀ  ਮਾਲੇਰਕੋਟਲਾ ਅਤੇ ਸ੍ਰੀ ਮਾਨਵਜੀਤ ਸਿੰਘ ਸਿੱਧੂ ਡੀ ਐਸ ਪੀ ਮਾਲੇਰਕੋਟਲਾ ਦੇ ਦਿਸ਼ਾ ਨਿਰਦੇਸਾਂ ਤਹਿਤ ਇੰ ਹਰਜਿੰਦਰ ਸਿੰਘ ਇੰਚਾਰਜ ਸੀ.ਆਈ.ਏ ਮਾਹੋਰਾਣਾ, ਇੰ. ਮਨਜੋਤ ਸਿੰਘ ਮੁੱਖ ਅਫਸਰ ਥਾਣਾ ਸਾਇਬਰ ਕਰਾਇਮ ਮਾਲੇਰਕੋਟਲਾ ਅਤੇ ਸਬ ਇੰ.ਦਰਸ਼ਨ ਸਿੰਘ  ਮੁੱਖ ਅਫਸਰ ਥਾਣਾ ਸਿਟੀ-2 ਮਾਲੇਰਕੋਟਲਾ ਦੀ ਟੀਮ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਮੁਕੱਦਮਾ ਨੰਬਰ 64 ਮਿਤੀ 26.03.2026 ਅ/ਧ 308(4), 351(4), 62 BNS ਥਾਣਾ ਸਿਟੀ-2 ਮਾਲੇਰਕੋਟਲਾ ਵਿੱਚ ਨਾਮਲੂੰਮ ਦੋਸੀਆਨ ਨੂੰ ਟੈਕਨੀਕਲ ਤਰੀਕੇ ਨਾਲ ਨਾਲ ਟਰੇਸ ਕਰਕੇ ਆਰੋਪੀ ਮੁਹੰਮਦ ਸੁਭਹਾਨ ਉਰਫ ਮਾਨ ਪੁੱਤਰ ਮੁਹੰਮਦ ਸਰੀਫ ਵਾਸੀ ਮੁਹੱਲਾ ਸਾਦੇਵਾਲ ਮਾਲੇਰਕੋਟਲਾ ਨੂੰ ਮਿਤੀ 18.04.2026 ਨੂੰ ਮੁਕੱਦਮਾ ਉਕਤ ਵਿੱਚ ਨਾਮਜਦ ਕਰਕੇ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਅਤੇ ਆਰੋਪੀ ਮੁਹੰਮਦ ਸਬੁਹਾਨ ਉਕਤ ਪਾਸੋਂ ਇੱਕ ਮੋਬਾਇਲ ਮਾਰਕਾ ਰੀਅਲ ਮੀ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਆਰੋਪੀ ਮੁਹੰਮਦ ਸੁਬਹਾਨ ਉਕਤ ਕੋਲੋਂ ਕੀਤੀ ਪੁੱਛਗਿੱਛ ਦੌਰਾਨ ਉਸਨੇ ਦੱਸਿਆ ਗਿਆ ਕਿ ਉਸ ਵੱਲੋਂ ਜਗਦੀਪ ਸਿੰਘ ਉਰਫ ਸੈਂਟੀ ਪੁੱਤਰ ਜਸਵੰਤ ਸਿੰਘ ਵਾਸੀ ਮਕਾਨ ਨੰ 14 ਬਲਾਕ-ਬੀ ਅਫਸਰ ਕਲੋਨੀ ਸੰਗਰੂਰ ਨੂੰ ਡਾ.ਜਮੀਲ ਉਰ ਰਹਿਮਾਨ ਐੱਮ.ਐੱਲ.ਏ ਮਾਲੇਰਕੋਟਲਾ ਦਾ ਮੋਬਾਇਲ ਨੰਬਰ ਮੁਹੱਈਆ ਕਰਵਾਇਆ ਗਿਆ ਸੀ, ਜਿਸ ਤੋਂ ਬਾਅਦ ਜਗਦੀਪ ਸਿੰਘ ਉਰਫ ਸੈਂਟੀ ਉਕਤ ਵੱਲੋਂ ਮਿਤੀ 25.03.2026 ਆਪਣੇ ਵਿਦੇਸੀ ਵੱਟਸ ਐੱਪ ਨੰਬਰ +66955038622 ਤੋਂ ਡਾ.ਜਮੀਲ ਉਰ ਰਹਿਮਾਨ ਐੱਮ.ਐੱਲ.ਏ ਮਾਲੇਰਕੋਟਲਾ ਦੇ ਮੋਬਾਈਲ ਨੰਬਰ ਜੋ ਪੀ.ਏ ਗੁਰਮੱਖ ਸਿੰਘ ਵੱਲੋਂ ਵਰਤਿਆ ਜਾਂਦਾ ਹੈ ਉਸ ਮੋਬਾਇਲ ਨੰਬਰ ਪਰ ਕਾਲ ਕਰਕੇ ਜਾਨੋਮਾਰਨ ਦੀ ਧਮਕੀ ਦੇਕੇ 20 ਲੱਖ ਰੁਪੈ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ। ਜਿਸ ਉਪਰੰਤ ਆਰੋਪੀ ਮੁਹੰਮਦ ਸੁਬਹਾਨ ਉਕਤ ਦੀ ਪੁੱਛਗਿੱਛ ਪਰ ਜਸਵੰਤ ਸਿੰਘ ਉਕਤ ਨੂੰ ਮਿਤੀ 20.04.2026 ਨੂੰ ਮੁਕੱਦਮਾ ਹਜਾ ਵਿੱਚ ਆਰੋਪੀ ਨਾਮਜਦ ਕਰਕੇ ਮਿਤੀ 21.04.26 ਨੂੰ ਹਸਬ ਜਾਬਤਾ ਗ੍ਰਿਫਤਾਰ ਕਰਕੇ ਅਰੋਪੀਆਂ ਪਾਸੋਂ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿੰਨਾਂ ਦੀ ਪੁੱਛਗਿੱਛ ਤੋਂ ਹੋਰ ਕਈ ਅਹਿਮ ਵਾਰਦਾਤਾਂ ਟਰੇਸ ਹੋਣ ਦੀ ਸੰਭਾਵਨਾ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸ਼੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੌਦੇ ਲਗਾਉਣ ਦੀ ਮੁਹਿੰਮ ਦੀ ਤਿਆਰੀ ਲਈ ਵਿਸ਼ੇਸ਼ ਮੀਟਿੰਗ
Next articleਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸਰਕਾਰੀ ਹਾਈ ਸਕੂਲ ਭੀਣ ਵਿਖੇ ਪੌਦੇ ਲਗਾ ਕੇ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ ।