ਵਿਧਾਇਕ ਬਲਕਾਰ ਸਿੰਘ ਨੇ ਜਲੰਧਰ ਕੁੰਜ ਵਿਖੇ ਸੀਵਰੇਜ ਨੂੰ ਮੁੱਖ ਪਾਈਪ ਨਾਲ ਜੋੜਨ ਦੇ ਕਾਰਜ ਦਾ ਨੀਂਹ ਪੱਥਰ ਰਖਿਆ 

ਜਲੰਧਰ ਨਕੋਦਰ ਮਹਿਤਪੁਰ  (ਸਮਾਜ ਵੀਕਲੀ)  (ਹਰਜਿੰਦਰ ਪਾਲ ਛਾਬੜਾ) ਪਿਛਲੇ ਕਰੀਬ 20 ਸਾਲ ਤੋਂ ਜਲੰਧਰ ਕੁੰਜ ਕਲੋਨੀ ਨੂੰ ਸੀਵਰੇਜ ਦੀ ਆ ਰਹੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਹਲਕਾ ਕਰਤਾਰਪੁਰ ਵਿਧਾਇਕ ਬਲਕਾਰ ਸਿੰਘ ਨੇ ਸੀਵਰੇਜ ਨੂੰ ਮੁੱਖ ਪਾਈਪ ਨਾਲ ਜੋੜਨ ਦੇ ਦੇ ਕਾਰਜ ਦਾ ਨੀਂਹ ਪੱਥਰ ਰਖਿਆ। ਇਸ ਮੌਕੇ ਵਿਧਾਇਕ ਬਲਕਾਰ ਸਿੰਘ ਨੇ ਕਿਹਾ ਉਕਤ ਕਲੋਨੀ ਦੀ ਜਲੰਧਰ ਕੁੰਜ ਵੈਲਫੇਅਰ ਸੁਸਾਇਟੀ ਜਿੱਥੇ ਆਪਣੇ ਪੱਧਰ ਤੇ ਸੈਂਟ ਸੋਲਜਰ ਗਰੁੱਪ ਦੇ ਚੇਅਰਮੈਨ ਅਨਿਲ ਚੋਪੜਾ ਦੇ ਸਹਿਯੋਗ ਨਾਲ ਦੇਖਭਾਲ ਕਰ ਰਹੀ ਸੀ ਉਥੇ ਇਸ ਕਲੋਨੀ ਨੂੰ ਹਰ ਪੱਖੋਂ ਸੋਹਣਾ ਅਤੇ ਸਹੂਲਤਾਂ ਨਾਲ ਭਰਪੂਰ ਕਰਨ ਦੀ ਜਿੰਮੇਵਾਰੀ ਹੁਣ ਸਾਡੀ ਹੈ ਇਸ ਨੂੰ ਨਿਭਾਇਆ ਜਾਵੇਗਾ। ਇਸ ਮੌਕੇ ਜਲੰਧਰ ਕੁੰਜ ਵੈਲਫੇਅਰ ਸੁਸਾਇਟੀ ਪ੍ਰਧਾਨ ਗਿਆਨ ਚੰਦ, ਕੈਪਟਨ ਆਈ ਐਸ ਧਾਮੀ, ਨਰਿੰਦਰ ਰੋਕੀ, ਯਾਦਵਿੰਦਰ ਸਿੰਘ ਰੰਧਾਵਾ, ਦਲਜੀਤ ਸਿੰਘ ਸੇਠੀ ਅਤੇ ਹਰਸ਼ਰਨ ਸਿੰਘ ਚੀਮਾ ਨੇ ਆਏ ਮਹਿਮਾਨਾ ਦਾ ਧੰਨਵਾਦ ਕਰਦਿਆਂ ਕਿਹਾ ਜਲੰਧਰ ਕੁੰਜ ਦੀ ਸੀਵਰੇਜ ਸਮੱਸਿਆ ਪਿਛਲੇ ਕਈ ਸਾਲਾਂ ਤੋਂ ਵਿਕਰਾਲ ਰੂਪ ਧਾਰ ਰਹੀ ਸੀ ਜਿਸ ਤੋਂ ਹੁਣ ਵਿਧਾਇਕ ਬਲਕਾਰ ਸਿੰਘ ਦੀ ਬਦੋਲਤ ਨਿਜਾਤ ਮਿਲ ਜਾਵੇਗੀ। ਇਸ ਮੌਕੇ ਨਿਗਮ ਕਮਿਸ਼ਨਰ, ਪ੍ਰਿੰਸ ਚੋਪੜਾ ,ਜਲੰਧਰ ਕੁੰਜ ਵੈਲਫੇਅਰ ਸੁਸਾਇਟੀ ਪ੍ਰਧਾਨ ਗਿਆਨ ਚੰਦ, ਕੈਪਟਨ ਆਈ ਐਸ ਧਾਮੀ,ਹਰਪ੍ਰੀਤ ਸਿੰਘ ਹੈਪੀ ਘੁੰਮਣ, ਸੁਖਰਾਜ ਸਿੰਘ ਰਾਜਾ,ਨਰਿੰਦਰ ਰੋਕੀ, ਯਾਦਵਿੰਦਰ ਸਿੰਘ ਰੰਧਾਵਾ, ਦਲਜੀਤ ਸਿੰਘ ਸੇਠੀ ਅਤੇ ਹਰਸ਼ਰਨ ਸਿੰਘ ਚੀਮਾ, ਸੁਰਜੀਤ ਸਿੰਘ ਕਾਹਲੋਂ, ਹਰਪ੍ਰੀਤ ਸਿੰਘ, ਗੁਰਚਰਨ ਸਿੰਘ, ਅਸ਼ੋਕ ਅਰੋੜਾ,ਸਮਸ਼ੇਰ ਸਿੰਘ,ਅਮਰਜੀਤ ਸਿੰਘ, ਗੁਰਜੀਤ ਸਿੰਘ, ਬਲਜਿੰਦਰ ਸਿੰਘ, ਜਤਿੰਦਰ ਸਿੰਘ, ਆਦਿ ਹਾਜਰ ਸਨ। ਕੈਂਪਸ਼ਨ ਜਲੰਧਰ ਕੁੰਜ ਵਿਖੇ ਸੀਵਰੇਜ ਦੇ ਕਾਰਜ ਦਾ ਨੀਂਹ ਪੱਥਰ ਰੱਖਦੇ ਹੋਏ ਵਿਧਾਇਕ ਬਲਕਾਰ ਸਿੰਘ, ਨਾਲ ਨਿਗਮ ਕਮਿਸ਼ਨਰ, ਅਨਿਲ ਚੋਪੜਾ, ਪ੍ਰਿੰਸ ਚੋਪੜਾ, ਜਲੰਧਰ ਕੁੰਜ ਵੈਲਫ਼ੇਅਰ  ਸੁਸਾਇਟੀ ਦੇ ਅਹੁਦੇਦਾਰ, ਗ੍ਰਾਮ ਪੰਚਾਇਤ ਵਰਿਆਣਾ ਅਤੇ ਹੋਰ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਹਿਤਪੁਰ ਦੇ ਦੁਕਾਨਦਾਰਾਂ ਵੱਲੋਂ ਮੇਨ ਚੌਂਕ ਵਿਚ ਧਰਨਾ ਲਾਇਆ,ਪੀਲੀ ਪੱਟੀ ਦੀ ਉਲੰਘਣਾ ਤੇ ਹੋਵੇਗੀ ਕਾਰਵਾਈ- ਸੁਖਦੇਵ ਸਿੰਘ ਰੰਧਾਵਾ
Next articleਡੀ ਐੱਲ ਐੱਸ ਏ ਵੱਲੋਂ ਸੰਵਿਧਾਨ ਦਿਵਸ ਦੇ ਮੋਕੇ ਤੇ ਜਾਗਰੂਕਤਾ ਸੈਮੀਨਾਰ