38 ਲੱਖ 52 ਹਜ਼ਾਰ ਰੁਪਏ ਦੀ ਲਾਗਤ ਨਾਲ ਬਣ ਰਿਹਾ ਭਲੂਰ ਪਿੰਡ ਦਾ ਖੇਡ ਗਰਾਊਂਡ
ਭਲੂਰ (ਸਮਾਜ ਵੀਕਲੀ) ਬੇਅੰਤ ਗਿੱਲ:– ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਆਮ ਆਦਮੀ ਪਾਰਟੀ ਲਗਾਤਾਰ ਯਤਨਸ਼ੀਲ ਹੈ। ਬਾਘਾਪੁਰਾਣਾ ਹਲਕੇ ਦਾ ਐੱਮ ਐੱਲ ਏ ਸਰਦਾਰ ਅੰਮ੍ਰਿਤਪਾਲ ਸਿੰਘ ਸੁਖਾਨੰਦ ਇਕ ਚੰਗੀ ਸੋਚ ਰੱਖਣ ਵਾਲਾ ਇਮਾਨਦਾਰ ਨੌਜਵਾਨ ਹੈ। ਉਹ ਪਿਛਲੇ ਸਮੇਂ ਤੋਂ ਨਿਰੰਤਰ ਆਪਣੇ ਹਲਕੇ ਅੰਦਰ ਵਿਲੱਖਣ ਕਾਰਜਾਂ ਨੂੰ ਲੈ ਕੇ ਚਰਚਾ ਵਿੱਚ ਹੈ। ਉਸਦੇ ਕੰਮਾਂ ਉਪਰ ਸਭ ਦੀ ਅੱਖ ਟਿਕੀ ਹੋਈ ਦਿਖ ਰਹੀ ਹੈ। ਪਿੰਡ ਭਲੂਰ ਬਾਘਾਪੁਰਾਣਾ ਹਲਕੇ ਦਾ ਵੱਡਾ ਪਿੰਡ ਹੈ। ਇਸ ਪਿੰਡ ਉੱਪਰ ਜਿੱਥੇ ਸਰਦਾਰ ਅੰਮ੍ਰਿਤਪਾਲ ਸਿੰਘ ਸੁਖਾਨੰਦ ਵਰਗੇ ਇਮਾਨਦਾਰ ਐੱਮ ਐੱਲ ਏ ਦੀ ਸਵੱਲੀ ਨਜ਼ਰ ਹੈ, ਉੱਥੇ ਹੀ ਪਿੰਡ ਭਲੂਰ ਨੂੰ ਹਿੰਮਤੀ, ਪੜ੍ਹੇ ਲਿਖੇ ਤੇ ਸੂਝਵਾਨ ਨੌਜਵਾਨ ਸਰਪੰਚ ਦਾ ਮਿਲਣਾ ਵੀ ਮਾਣ ਵਾਲੀ ਗੱਲ ਹੈ। ਪਿਛਲੇ ਸਮੇਂ ਤੋਂ ਸਰਪੰਚ ਅਰਸ਼ਵਿੰਦਰ ਸਿੰਘ ਵਿਰਕ ਪਿੰਡ ਭਲੂਰ ਅੰਦਰ ਲਗਾਤਾਰ ਵਿਕਾਸ ਕਾਰਜਾਂ ਲਈ ਹਿੱਕ ਡਾਹ ਕੇ ਖੜ੍ਹਾ ਹੈ। ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਦੇ ਥਾਪੜੇ ਨਾਲ ਸਰਪੰਚ ਅਰਸ਼ਵਿੰਦਰ ਸਿੰਘ ਵਿਰਕ ਪਿੰਡ ਅੰਦਰ ਲਗਾਤਾਰ ਕੰਮ ਕਰ ਰਿਹਾ ਹੈ। ਪਿੰਡ ਭਲੂਰ ਵਾਸੀ ਸਰਪੰਚ ਅਰਸ਼ਵਿੰਦਰ ਸਿੰਘ ਵਿਰਕ ਦੇ ਕੰਮਾਂ ਤੋਂ ਬਾਗੋਬਾਗ ਹਨ। ਅੱਜ ਇੱਥੇ ਲੋਕਾਂ ਦੇ ਭਰਵੇਂ ਇਕੱਠ ਵਿਚ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਨਵੇਂ ਖੇਡ ਗਰਾਊਂਡ ਦਾ ਨੀਂਹ ਪੱਥਰ ਰੱਖਦਿਆਂ ਕਿਹਾ ਕਿ ਉਹ ਆਪਣੇ ਲੋਕਾਂ ਲਈ ਹਮੇਸ਼ਾ ਹਾਜ਼ਿਰ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਖੇਡ ਗਰਾਊਂਡਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਇਸ ਖੇਡ ਗਰਾਊਂਡ ਦੀ ਉਸਾਰੀ ਲਈ ਸਰਪੰਚ ਅਰਸ਼ਵਿੰਦਰ ਸਿੰਘ ਵਿਰਕ ਪਿਛਲੇ ਇਕ ਸਾਲ ਤੋਂ ਲਗਾਤਾਰ ਮਿਹਨਤ ਕਰ ਰਿਹਾ ਹੈ, ਅੱਜ ਇੱਥੇ ਸਮੁੱਚੇ ਪਿੰਡ ਨੇ ਜਿੱਥੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਦਾ ਧੰਨਵਾਦ ਕੀਤਾ, ਉੱਥੇ ਹੀ ਸਰਪੰਚ ਅਰਸ਼ਵਿੰਦਰ ਸਿੰਘ ਵਿਰਕ ਅਤੇ ਸਮੁੱਚੀ ਗ੍ਰਾਮ ਪੰਚਾਇਤ ਦਾ ਧੰਨਵਾਦ ਕੀਤਾ। ਇਸ ਮੌਕੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਨੌਜਵਾਨ ਸਰਪੰਚ ਅਰਸ਼ਵਿੰਦਰ ਸਿੰਘ ਵਿਰਕ ਛੋਟੀ ਉਮਰ ਦਾ ਨੌਜਵਾਨ ਹੈ, ਪਰ ਉਸ ਨੇ ਪਿੰਡ ਲਈ ਵੱਡੇ ਉਪਰਾਲੇ ਕੀਤੇ ਹਨ, ਜੋ ਇਤਿਹਾਸ ਦੇ ਪੰਨਿਆਂ ‘ਤੇ ਉਕਰੇ ਰਹਿਣਗੇ। ਪਿੰਡ ਵਿੱਚ ਜਿੱਥੇ ਪਹਿਲਾਂ ਹੀ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਨੇਪਰੇ ਚਾੜ੍ਹੇ ਜਾ ਚੁੱਕੇ ਹਨ, ਉੱਥੇ ਅੱਜ 38 ਲੱਖ 52 ਹਜ਼ਾਰ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਖੇਡ ਗਰਾਊਂਡ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਇਸ ਵੱਡੇ ਕਾਰਜ ਨੂੰ ਦੇਖਦਿਆਂ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ, ਉਹ ਵਰ੍ਹਦੇ ਮੀਂਹ ਵਿੱਚ ਵੀ ਡਟ ਕੇ ਐੱਮ ਐੱਲ ਏ ਅੰਮ੍ਰਿਤਪਾਲ ਸਿੰਘ ਸੁਖਾਨੰਦ ਅਤੇ ਸਰਪੰਚ ਅਰਸ਼ਵਿੰਦਰ ਸਿੰਘ ਵਿਰਕ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਰਹੇ। ਇਸ ਮੌਕੇ ਸੀਨੀਅਰ ਆਪ ਆਗੂ ਬਲਵਿੰਦਰ ਸਿੰਘ ਮਾਹਲਾ ਕਲਾਂ ਨੇ ਕਿਹਾ ਕਿ ਅੱਜ ਦਾ ਸਮਾਗਮ ਸਾਰੇ ਸਮਾਗਮਾਂ ਤੋਂ ਅਲੱਗ ਤੇ ਭਾਵਪੂਰਤ ਰਿਹਾ। ਉਨ੍ਹਾਂ ਕਿਹਾ ਕਿ ਲੋਕ ਵਰ੍ਹਦੇ ਮੀਂਹ ਵਿੱਚ ਵੀ ਵਿਧਾਇਕ ਨਾਲ ਫੋਟੋਆਂ ਕਰਵਾਉਣ ਲਈ ਉਤਾਵਲੇ ਸਨ। ਇਹ ਗੱਲਾਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ ਕਿ ਲੋਕ ਉਨ੍ਹਾਂ ਦੇ ਕੰਮਾਂ ਤੋਂ ਬਾਗੋਬਾਗ ਹਨ। ਇਸ ਮੌਕੇ ਸਟੇਜ ਸੰਚਾਲਨ ਦੀ ਭੂਮਿਕਾ ਡਾ ਬਸੰਤ ਸਿੰਘ ਸੰਧੂ ਨੇ ਬਾਖੂਬੀ ਨਿਭਾਈ। ਉਨ੍ਹਾਂ ਬੜੇ ਸੁਚੱਜੇ ਸ਼ਬਦਾਂ ਵਿਚ ਪਿੰਡ ਦੀਆਂ ਹੋਰ ਲੋੜਾਂ ਦਾ ਜ਼ਿਕਰ ਕਰਦਿਆਂ ਵਿਧਾਇਕ ਸੁਖਾਨੰਦ ਨੂੰ ਜਾਣੂ ਕਰਵਾਇਆ। ਇਸ ਦੌਰਾਨ ਭਾਈ ਗਰੀਬੂ ਦਾਸ ਕਲੱਬ, ਸ੍ਰੀ ਗੁਰੂ ਹਰਿਕ੍ਰਿਸ਼ਨ ਐਜ਼ੂਕੇਸ਼ਨਲ ਸੁਸਾਇਟੀ ਭਲੂਰ, ਕ੍ਰਿਕਟ ਕਲੱਬ ਭਲੂਰ ਅਤੇ ਹੋਰ ਵੱਖ-ਵੱਖ ਸੰਸਥਾਵਾਂ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸੇ ਤਰ੍ਹਾਂ ਵਿਸ਼ੇਸ਼ ਸਹਿਯੋਗ ਪੰਚਾਇਤ ਮੈਂਬਰ ਗਿੰਦਰਪਾਲ ਸਹਿਗਲ ਦੇ ਪਰਿਵਾਰ ਵੱਲੋਂ ਦਿੱਤਾ ਗਿਆ। ਇਸ ਮੌਕੇ ਬਲਾਕ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਭਾਊ, ਮਾਸਟਰ ਸੁਖਦੇਵ ਸਿੰਘ ਸੀਨੀਅਰ ਆਗੂ, ਮਾਸਟਰ ਬਿੱਕਰ ਸਿੰਘ, ਦੀਪੂ ਸਿੰਘਾਪੁਰ, ਇਕਾਈ ਭਲੂਰ ਦੇ ਪ੍ਰਧਾਨ ਪ੍ਰਭਜੋਤ ਸਿੰਘ ਸੰਧੂ, ਕਿਸਾਨ ਵਿੰਗ ਦੇ ਪ੍ਰਧਾਨ ਮਨਜੀਤ ਸਿੰਘ, ਐਸ ਈ ਵਿੰਗ ਦੇ ਪ੍ਰਧਾਨ ਸਿੰਬਲ ਸਿੰਘ, ਆਪ ਆਗੂ ਨੱਥਾ ਸਿੰਘ ਬਰਾੜ, ਸੀਨੀਅਰ ਯੂਥ ਆਗੂ ਹਰਿੰਦਰ ਸਿੰਘ ਛਿੰਦਾ, ਪੰਚ ਰੇਸ਼ਮ ਸਿੰਘ, ਪੰਚ ਜਗਰਾਜ ਸਿੰਘ, ਪੰਚ ਜਸਕਰਨ ਸਿੰਘ ਜਟਾਣਾ, ਪੰਚ ਸੁਰਜੀਤ ਸਿੰਘ, ਪੰਚ ਬਿੱਟੂ ਸਿੰਘ,ਪੰਚ ਚਮਕੌਰ ਸਿੰਘ, ਪੰਚ ਗੋਗੀ ਢਿੱਲੋਂ, ਯੂਥ ਵਿੰਗ ਹਲਕਾ ਪ੍ਰਧਾਨ ਗੁਰਪ੍ਰੀਤ ਸਿੰਘ ਮਾਹਲਾ ਖੁਰਦ, ਕਲੱਬ ਪ੍ਰਧਾਨ ਪਾਲਾ ਸਿੰਘ ਸੰਧੂ, ਗੁਰਿੰਦਰ ਸਿੰਘ ਲੱਕੀ, ਬਲਾਕ ਸੰਮਤੀ ਮੈਂਬਰ ਜਸਵੀਰ ਸਿੰਘ ਕੰਡਾ, ਨਿਰਮਲ ਸਿੰਘ ਵਿਰਕ, ਆਪ ਆਗੂ ਸੁਖਦੀਪ ਸਿੰਘ, ਹਰਦੀਪ ਸਿੰਘ ਹਿਪਨ, ਸੁਖਵਿੰਦਰ ਸਿੰਘ, ਭੋਲਾ ਸਿੰਘ ਢਿੱਲੋਂ, ਈਸ਼ਰ ਸਿੰਘ ਵਿਰਕ, ਦਰਸ਼ਨ ਸਿੰਘ ਖਾਲਸਾ, ਗੁਰਸੇਵਕ ਸਿੰਘ, ਬਲਦੇਵ ਸਿੰਘ ਮਿਸਤਰੀ, ਮੰਗਲ ਸਿੰਘ ਗਿੱਲ, ਅਨਵਰ ਖਾਨ, ਜਗਦੇਵ ਸਿੰਘ ਢਿੱਲੋਂ, ਮਾਸਟਰ ਜਗਰੂਪ ਸਿੰਘ ਅਤੇ ਮੈਨੇਜਰ ਮਨਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਮੌਜੂਦ ਸਨ। ਅਖੀਰ ਵਿਚ ਸਰਪੰਚ ਅਰਸ਼ਵਿੰਦਰ ਸਿੰਘ ਵਿਰਕ ਨੇ ਸਭ ਦਾ ਧੰਨਵਾਦ ਕੀਤਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


