ਕਬੱਡੀ ਸਟਾਰ ਮਾਣਕ ਜੋਧਾ ਨੂੰ ਜਰਖੜ ਸਟੇਡੀਅਮ ਚ ਕੀਤੇ ਸ਼ਰਧਾ ਦੇ ਫੁੱਲ ਭੇਂਟ

ਜਰਖੜ ਖੇਡਾਂ ਤੇ ਮਾਣਕ ਜੋਧਾ ਦੇ ਨਾਮ ਤੇ ਸ਼ੁਰੂ ਹੋਵੇਗਾ ਖੇਡ ਅੇੈਵਾਰਡ, ਖੇਡਾਂ 27 ਤੋਂ 29 ਜਨਵਰੀ ਨੂੰ

ਲੁਧਿਆਣਾ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) : ਕਬੱਡੀ ਸਟਾਰ ਸਵ: ਮਾਣਕ ਜੋਧਾ ਦੀ ਦੂਜੀ ਬਰਸੀ ਮੌਕੇ ਜਰਖੜ ਖੇਡ ਸਟੇਡੀਅਮ ਵਿਖੇ ਸਥਾਪਤ ਮਾਣਕ ਜੋਧਾ ਦੇ ਆਦਮ ਕੱਦ ਬੁੱਤ ਤੇ ਹਾਰ ਪਾਕੇ ਅਤੇ ਓਸਦੀ ਯਾਦ ਵਿੱਚ 2 ਮਿੰਟ ਦਾ ਮੋਨ ਧਾਰਕੇ ਸ਼ਰਧਾਜਲੀ ਭੇਂਟ ਕੀਤੀ ।

ਇਸ ਮੌਕੇ ਮਾਣਕ ਜੋਧਾ ਦੇ ਪਿਤਾ ਮਹਿੰਦਰ ਸਿੰਘ , ਮਾਤਾ ਤੇਜ ਕੌਰ, ਪਤਨੀ ਹਰਪ੍ਰੀਤ ਕੋਰ, ਬੇਟੀ ਸੁੱਖ ਸਾਂਝ, ਬੇਟਾ ਜਸਕਰਨ ਅਤੇ ਹੋਰ ਪਰਿਵਾਰਕ ਮੈੰਬਰਾਂ ਨੂੰ ਜਰਖੜ ਅਕੈਡਮੀ ਦੇ ਪ੍ਰਬੰਧਕਾਂ ਵਲੋਂ ਸਿਰੋਪੇ ਪਾਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਰਖੜ ਖੇਡਾਂ ਦੇ ਚੈਅਰਮੈਨ ਨਰਿੰਦਰਪਾਲ ਸਿੰਘ ਸਿੱਧੂ ਅਤੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਆਖਿਆ ਕਿ ਜਰਖੜ ਖੇਡਾਂ ਤੇ ਮਾਣਕ ਜੋਧਾ ਦੇ ਨਾਮ ਤੇ ਖੇਡ ਅੇੈਵਾਰਡ ਸ਼ੁਰੂ ਕੀਤਾ ਜਾਵੇਗਾ ਜੋ ਹਰ ਸਾਲ ਕਿਸੇ ਖਿਡਾਰੀ ਜਾਂ ਕਬੱਡੀ ਪ੍ਰਮੋਟਰ ਨੂੰ ਦਿੱਤਾ ਜਾਵੇਗਾ।ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਦੇ ਚੈਅਰਮੈਨ ਨਰਿੰਦਰਪਾਲ ਸਿੰਘ ਸਿੱਧੂ ਨੇ ਦੱਸਿਆ 35ਵੀਆਂ ਮਾਡਰਨ ਪੇਂਡੂ ਮਿੰਨੀ ਓਲੰਪਿਕ ਜਰਖੜ ਖੇਡਾਂ ਨਵੇਂ ਸਾਲ 27-28-29 ਜਨਵਰੀ 2023 ਨੂੰ ਹੋਣਗੀਆਂ ।

ਇੰਨਾ ਖੇਡਾਂ ਵਿੱਚ ਹਾਕੀ , ਕਬੱਡੀ , ਵਾਲੀਵਾਲ ਸ਼ੂਟਿੰਗ, ਮੁੱਕੇਬਾਜ਼ੀ, ਕੁਸ਼ਤੀਆਂ ਆਦਿ ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ। ਜਿਸ ਵਿੱਚ ਮਹਿੰਦਰਪ੍ਰਤਾਪ ਗਰੇਵਾਲ ਗੋਲਡ ਕੱਪ ਹਾਕੀ , ਨਾਇਬ ਸਿੰਘ ਗਰੇਵਾਲ ਜੋਧਾ ਓਪਨ ਕਬੱਡੀ ਕੱਪ, ਅਮਰਜੀਤ ਗਰੇਵਾਲ ਵਾਲੀਬਾਲ ਕੱਪ ਖੇਡਾਂ ਦਾ ਮੁੱਖ ਆਕਰਸ਼ਨ ਹੋਣਗੇ। ਜਰਖੜ ਖੇਡਾਂ ਦਾ ਓੁਦਘਾਟਨੀ ਅਤੇ ਸਮਾਪਤੀ ਸਮਾਰੋਹ ਬੇਹੱਦ ਲਾਜਵਾਬ ਹੋਵੇਗਾ । ਫਾਈਨਲ ਸਮਾਰੋਹ ਤੇ ਖੇਡਾਂ ਅਤੇ ਸਮਾਜ ਸੇਵੀ ਕੰਮਾਂ ਨੂੰ ਸਮਰਪਿਤ 6 ਸਖਸ਼ੀਅਤ ਦਾ ਵਿਸ਼ੇਸ਼ ਅੇੈਵਾਰਡਾ ਨਾਲ ਸਨਮਾਨ ਹੋਵੇਗਾ । ਅੱਜ ਦੇ ਸਮਾਗਮ ਦੌਰਾਨ ਪ੍ਰੋ ਰਜਿੰਦਰ ਸਿੰਘ , ਹਨੀ ਛੌਕੜਾ,ਭਵਨਦੀਪ ਸਿੰਘ , ਰਾਣਾ ਜੋਧਾ, ਹਨੀ ਸਹਿਜਾਦ,ਜੀਵਨ ਸਹਿਜਾਦ, ਠਾਕਰਜੀਤ ਸਿੰਘ ਦਾਦ, ਪਹਿਲਵਾਨ ਹਰਮੇਲ ਸਿੰਘ ਕਾਲਾ ਸੰਦੀਪ ਸਿੰਘ ਪੰਧੇਰ, ਸਾਹਿਬਜੀਤ ਸਿੰਘ ਸਾਬੀ ਜਰਖੜ , ਮਨਜਿੰਦਰ ਸਿੰਘ ਇਯਾਲੀ, ਦਲਵੀਰ ਸਿੰਘ ਜਰਖੜ ਫੋਟੋ ਕਲਾਕਾਰ, ਕੋਚ ਗੁਰਸਤਿੰਦਰ ਸਿੰਘ ਪਰਗਟ, ਸ਼ਿੰਗਾਰਾ ਸਿੰਘ ਜਰਖੜ ,ਪਰਮਜੀਤ ਸਿੰਘ ਪੰਮਾ ਗਰੇਵਾਲ , ਆਦਿ ਹੋਰ ਪ੍ਰਬੰਧਕ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਜਰਖੜ ਖੇਡਾਂ ਦੇ ਅੰਤਿਮ ਫੈਸਲਿਆ ਲਈ ਅਗਲੀ ਮੀਟਿੰਗ 25 ਦਸੰਬਰ ਨੂੰ ਹੀ ਜਰਖੜ ਖੇਡ ਸਟੇਡੀਅਮ ਵਿਖੇ ਹੋਵੇਗੀ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ -158
Next articleArgentina fans throw all economic worries to wind after football win in Qatar