ਕਪੂਰਥਲਾ,(ਕੌੜਾ)- ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿਠੜਾ ਵੱਲੋਂ ਯੂਨੀਵਰਸਿਟੀ ਦੁਆਰਾ ਕਰਵਾਏ ਜੋਨਲ ਯੂਥ ਫੈਸਟੀਵਲ ਤੇ ਗਰੁੱਪ ਬੀ ਦੇ ਮੁਕਾਬਲਿਆਂ ਵਿੱਚ ਭਾਗ ਲਿਆ ਗਿਆ ਅਤੇ ਫਸਟ ਦੀ ਟਰਾਫੀ ਜਿੱਤੀ ਗਈ । ਕਾਲਜ ਦੇ ਪ੍ਰਿੰਸੀਪਲ ਡਾਕਟਰ ਦਲਜੀਤ ਸਿੰਘ ਖਹਿਰਾ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਭਾਗ ਲਿਆ ਯੂਥ ਫੈਸਟੀਵਲ ਦੇ ਇੰਚਾਰਜ ਡਾਕਟਰ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਵੱਖ-ਵੱਖ ਈਵੈਂਟ ਚ ਭਾਗ ਲੈਂਦੇ ਹੋਏ ਪੁਜੀਸ਼ਨਾਂ ਹਾਸਿਲ ਕੀਤੀਆਂ। ਫਾਈਨਲ ਆਰਟਸ ਦੇ ਮੁਕਾਬਲਿਆਂ ਵਿੱਚ ਲਵਪ੍ਰੀਤ ਸਿੰਘ ਬੀ ਸੀ ਏ ਭਾਗ ਪਹਿਲਾ ਨੇ ਔਨ ਦਾ ਸਪੋਰਟ ਫੋਟ ਫੋਟੋਗ੍ਰਾਫੀ ਵਿੱਚ ਦੂਜਾ ਸਥਾਨ ਰੀਟਾ ਬੀ ਕਾਮ ਭਾਗ ਪਹਿਲਾ ਨੇ ਮਹਿੰਦੀ ਦੇ ਮੁਕਾਬਲੇ ਚ ਦੂਜਾ
ਪੂਜਾ ਬੀਐਸਸੀ ਡਿਜ਼ਾਇਨਿੰਗ ਭਾਗ ਦੂਜਾ ਨੇ ਫੁਲਕਾਰੀ ਚੋਂ ਦੂਜਾ ਅਤੇ ਦਿਸ਼ਾ ਨੇ ਬੀ ਏ ਭਾਗ ਤੀਜਾ ਨੇ ਰੰਗੋਲੀ ਦੇ ਮੁਕਾਬਲੇ ਚੋਂ ਤੀਜਾ ਸਥਾਨ ਹਾਸਿਲ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ। ਇਸ ਤੋਂ ਇਲਾਵਾ ਗੁਰ ਸਿਮਰ ਕੌਰ ਨੇ ਫੈਂਸੀ ਡਰੈਸ ਮੁਕਾਬਲੇ ਚ ਤੀਜਾ ਸਥਾਨ ਹਾਸਲ ਕਰਕੇ ਕਾਲਜ ਦਾ ਮਾਣ ਵਧਾਇਆ।
ਕਾਲਜ ਵੱਲੋਂ ਵਨ ਐਕਟ ਪਲੇ ਵਿੱਚ ਵੀ ਭਾਗ ਲਿਆ ਗਿਆ ਤੀਜੇ ਚ ਵਿਦਿਆਰਥੀਆਂ ਸੁਨਾਰ ਪ੍ਰੀਤ ਸਿੰਘ ਜਸਵੀਤ ਸਿੰਘ ਏਕਮਜੋਤ ਕੌਰ ਪੂਨਮਰਾਣੀ ਦਿਲਜੀਤ ਕੌਰ ਨਾਪ੍ਰੀਤ ਕੌਰ ਗੁਰ ਸਿਮਰ ਕੌਰ ਕੋਮਲਪ੍ਰੀਤ ਕੌਰ ਵੱਲੋਂ ਬਹੁਤ ਹੀ ਸ਼ਾਨਦਾਰ ਪਲੇ ਪੇਸ਼ ਕਰਦੇ ਹੋਏ ਦੂਜਾ ਸਥਾਨ ਹਾਸਿਲ ਕੀਤਾ ਗਿਆ।
ਕਾਲਜ ਵੱਲੋਂ ਫਸਟ ਰਨ ਰੱਬ ਦੀ ਟਰਾਫੀ ਜਿੱਤਣ ਤੇ ਪ੍ਰਿੰਸੀਪਲ ਡਾਕਟਰ ਦਲਜੀਤ ਸਿੰਘ ਖਹਿਰਾ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ ਤੇ ਸਾਰੇ ਅਧਿਆਪਕਾਂ ਨੂੰ ਉਹਨਾਂ ਵੱਲੋਂ ਕੀਤੀ ਮਿਹਨਤ ਲਈ ਉਹਨਾਂ ਦੀ ਸ਼ਲਾਘਾ ਕੀਤੀ ਗਈ।ਪ੍ਰਿੰਸੀਪਲ ਡਾ ਖਹਿਰਾ ਨੇ ਵਿਦਿਆਰਥੀਆਂ ਨੂੰ ਕਾਲਜ ਦਾ ਮਾਣ ਵਧਾਉਣ ਲਈ ਧੰਨਵਾਦ ਕੀਤਾ ਤੇ ਭਵਿੱਖ ਵਿੱਚ ਅਜਿਹੀਆਂ ਹੋਰ ਉਪੱਲਬਧੀਆਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ ਗਿਆ । ਇਸ ਮੌਕੇ ਕਾਲਜ ਦਾ ਸਾਰਾ ਸਮੂਹ ਸਟਾਫ ਮੌਜੂਦ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly