ਮਿੱਠੜਾ ਕਾਲਜ ਦੇ ਬੀ ਏ ਭਾਗ ਦੂਜਾ ਦੀਆਂ ਵਿਦਿਆਰਥਣਾਂ ਨੇ ਯੂਨੀਵਰਸਿਟੀ ਨਤੀਜਿਆਂ ਵਿੱਚ ਮਾਰੀਆਂ ਮੱਲ੍ਹਾਂ 

ਕਪੂਰਥਲਾ (ਕੌੜਾ)- ਗੁਰੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਿੱਧੇ ਪ੍ਰਬੰਧ ਅਧੀਨ  ਚੱਲ ਰਹੇ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਨੇ ਹਮੇਸ਼ਾ ਹੀ ਚੰਗੇ ਵਿੱਦਿਅਕ ਨਤੀਜਿਆਂ ਦਾ ਪ੍ਰਦਰਸ਼ਨ ਕਰਦੇ ਹੋਏ ਇਲਾਕੇ ਵਿੱਚ ਆਪਣਾ ਇੱਕ ਨਾਂ ਕਾਇਮ ਕੀਤਾ ਹੈ। ਯੂਨੀਵਰਸਿਟੀ ਵੱਲੋਂ ਐਲਾਨੇ ਗਏ ਬੀ ਏ ਭਾਗ ਦੂਜਾ ਦੇ ਨਤੀਜੇ ਵਿੱਚ ਇੱਕ ਵਾਰ ਫਿਰ ਮਿੱਠੜਾ ਕਾਲਜ ਦੇ ਵਿਦਿਆਰਥੀਆਂ ਨੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। ਕਾਲਜ ਦੇ ਪ੍ਰਿੰਸੀਪਲ ਡਾਕਟਰ ਦਲਜੀਤ ਸਿੰਘ ਖਹਿਰਾ ਦੀ ਅਗਵਾਈ ਹੇਠ ਚੱਲ ਰਹੇ ਇਸ ਕਾਲਜ ਦੀ ਵਿਦਿਆਰਥਣ ਜਸਲੀਨ ਕੌਰ ਭਾਗ ਦੂਜਾ ਦੇ ਨਤੀਜੇ ਵਿੱਚ ਯੂਨੀਵਰਸਿਟੀ ਮੈਰਿਟ ਪੁਜੀਸ਼ਨ ਹਾਸਲ ਕੀਤੀ ਹੈ।ਕਾਲਜ ਨੂੰ ਆਪਣੀ ਇਸ ਹੋਣਹਾਰ ਵਿਦਿਆਰਥਣ ਤੇ ਮਾਣ ਹੈ।

ਵਿਭਾਗ ਦੇ ਮੁੱਖੀ ਪ੍ਰੋ ਅਰਪਨਾ ਨੇ ਦੱਸਿਆ ਕਿ ਬੀ ਏ ਭਾਗ ਦੂਜਾ ਦੇ ਨਤੀਜੇ ਵਿੱਚ ਜਸਲੀਨ ਕੌਰ ਯੂਨੀਵਰਸਿਟੀ ਮੈਰਿਟ ਪੁਜੀਸ਼ਨ ਦੇ ਨਾਲ ਨਾਲ ਕਾਲਜ ਵਿੱਚ 76 ਫੀਸਦੀ  ਅੰਕ ਲੈ ਕੇ ਪਹਿਲੇ ਸਥਾਨ ਤੇ ਰਹੀ।ਟਿਸਾ 72 ਫੀਸਦੀ ਅੰਕ ਲੈ ਕੇ ਦੂਸਰੇ ਅਤੇ ਪਰਮਿੰਦਰ ਕੌਰ 65 ਫੀਸਦੀ ਅੰਕ ਲੈ ਕੇ ਤੀਸਰੇ ਸਥਾਨ ਤੇ ਰਹੀ।ਕਾਲਜ ਦੇ ਪ੍ਰਿੰਸੀਪਲ ਡਾ ਦਲਜੀਤ ਸਿੰਘ ਖਹਿਰਾ ਨੇ  ਉਪਲੱਬਧੀਆਂ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਤੇ ਉਹਨਾਂ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ ਤੇ ਉਜੱਵਲ ਭਵਿੱਖ ਦੀ ਕਾਮਨਾ ਕਰਦਿਆਂ ਉੱਚੀਆਂ ਬੁਲੰਦੀਆਂ ਛੁਹਣ ਲਈ ਪ੍ਰੇਰਿਆ। ਇਸ ਮੌਕੇ ਕਾਲਜ ਦੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleGurugram violence: Last rites of Imam to be performed in Bihar’s Sitamarhi
Next articleRecovering fast Bengal ex-CM Buddhadeb Bhattacharjee insists on discharge from hospital