ਗਲਤੀ ਦਾ ਅਹਿਸਾਸ

ਜਗਮੋਹਣ ਕੌਰ
(ਸਮਾਜ ਵੀਕਲੀ) ਕੁਨਾਲ ਤੇ ਕਵਿਤਾ ਦਾ ਵਿਆਹ ਹੋਇਆ ਛੇ ਕੁ ਸਾਲ ਦਾ ਸਮਾਂ ਬੀਤ ਚੁੱਕਿਆ ਸੀ ਕੁਨਾਲ ਦੀਆਂ ਚਾਰੇ ਭੈਣਾਂ ਵਿਆਹੀਆਂ ਹੋਈਆਂ ਸਨ, ਤੇ ਆਪੋ ਆਪਣੇ ਘਰ ਵਿੱਚ ਰਾਜੀ ਖੁਸ਼ੀ ਸਨ ਬਜ਼ੁਰਗ ਮਾਤਾ ਪਿਤਾ ,ਕੁਨਾਲ ਤੇ ਉਸਦੀ ਘਰਵਾਲੀ ਕਵਿਤਾ ਹੀ ਘਰ ਵਿੱਚ ਸਨ ।ਦੋ ਕੁ ਮਹੀਨੇ ਤਾਂ ਕਵਿਤਾ ਨੇ ਠੀਕ ਠਾਕ ਕੱਢ ਲਏ
ਪ੍ਰੰਤੂ ਉਸਨੇ ਹੌਲੀ ਹੌਲੀ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਉਹ ਰੋਜ਼ ਹੀ ਕੁਨਾਲ ਨਾਲ ਕਿਸੇ ਨਾ ਕਿਸੇ ਬਹਾਨੇ ਲੜਦੀ ਰਹਿੰਦੀ ਕਿ ਉਸ ਦੀਆਂ ਭੈਣਾਂ ਉਸਦੇ ਘਰ ਬਿਲਕੁਲ ਨਾ ਆਉਣ ਉਸਨੇ ਕਿਸੇ ਨਾਲ ਨਹੀਂ ਵਰਤਣਾ ਤੇ ਨਾ ਹੀ ਬਜ਼ੁਰਗ ਮਾਤਾ ਪਿਤਾ ਨੂੰ ਰੋਟੀ ਦੇਣੀ ਹੈ ਇਸ ਗੱਲ ਤੋਂ ਵਧਦੀ  ਲੜਾਈ ਕਾਫੀ ਵੱਧ ਗਈ ਤੇ ਘਰ ਹਰ ਰੋਜ਼ ਮਹਾਭਾਰਤ ਹੋਣ ਲੱਗ ਪਿਆ ਕੁਝ ਉਸ ਨੂੰ ਗੁਆਂਢੀਆਂ ਦੀ ਚੱਕ ਸੀ ਉਹ ਕਿਸੇ ਨਾ ਕਿਸੇ ਬਹਾਨੇ ਕੁਨਾਲ ਦੇ ਜਾਣ ਤੋਂ ਬਾਅਦ ਕਵਿਤਾ ਦੇ ਕੰਨ ਭਰਦੇ ਰਹਿੰਦੇ ਕਵਿਤਾ ਬੈਗ ਚੁੱਕਦੀ ਤੇ ਆਪਣੇ ਪੇਕੇ ਆਪਣੀ ਮਾਂ ਕੋਲ ਚਲੇ ਜਾਂਦੀ ।ਉਸ ਦੀ ਮਾਂ ਉਸਨੂੰ ਪੁੱਠੇ ਕੰਮਾਂ ਵਿੱਚ ਸ਼ਹਿ ਦਿੰਦੀ ਸੀ ਉਸ ਨੂੰ ਸਮਝਾਉਣਾ ਤਾਂ ਦੂਰ ਦੀ ਗੱਲ ਉਹ ਉਸਨੂੰ ਹੱਲਾਸ਼ੇਰੀ ਦੇ ਕੇ ਉਸਦਾ ਹਰ ਲੜਾਈ ਝਗੜੇ ਵਿੱਚ ਹੌਸਲਾ ਵਧਾਉਂਦੀ ਸੀ। ਕਰਦੇ  ਕਰਾਉਂਦੇ ਗੱਲ ਮਾਰ ਕਟਾਈ ਤੇ ਤਕਰਾਰ ਤੇ ਪਹੁੰਚ ਗਈ ਹੁਣ ਕੁਨਾਲ ਦੇ ਮਾਪਿਆਂ ਨੇ ਉਹਨਾਂ ਦੋਵਾਂ ਨੂੰ ਘਰੋਂ ਬੇਦਖਲ ਕਰ ਦਿੱਤਾ ਕਿ ਤੁਸੀਂ ਆਪਣਾ ਕਮਾਓ ਤੇ ਖਾਓ ਅਸੀਂ ਆਪਣੇ ਜੋਗੇ ਹੈਗੇ ਆਂ ਪਰੰਤੂ ਕਵਿਤਾ ਕਿੱਥੇ ਸੁਧਰਨ ਵਾਲੀ ਸੀ ਉਸਦੀ ਇੱਕ ਭਰਾ ਦਾ ਵਿਆਹ ਹੋ ਚੁੱਕਾ ਸੀ ਤੇ ਉਸ ਦੀ ਭਰਜਾਈ ਆਪਣੇ ਬੱਚਿਆਂ ਨੂੰ ਲੈ ਕੇ ਸੱਸ ਤੋਂ ਅਲੱਗ ਰਹਿਣ ਆਪਣੇ ਨਵੇਂ ਬਣਾਏ ਘਰ ਵਿੱਚ ਚਲੇ ਗਈ ਹੁਣ ਉਸ ਦੀ ਮਾਤਾ ਇਕੱਲੀ ਰਹਿ ਗਈ ਤੇ ਕਵਿਤਾ ਆਪਣਾ ਘਰ ਛੱਡ ਕੇ ਆਪਣੀ ਮਾਂ ਕੋਲ ਚਲੀ ਗਈ। ਭਰਜਾਈ ਨੇ ਸਾਫ ਸਾਫ ਕਹਿ ਦਿੱਤਾ ਕਿ ਜਦੋਂ ਤੱਕ ਤੂੰ ਆਪਣੇ ਸਹੁਰੇ ਨਹੀਂ ਜਾਂਦੀ ਮੈਂ  ਇੱਥੇ ਨਹੀਂ ਰਹਿ ਸਕਦੀ  ਤੇ ਤੇਰੀ ਮਾਂ ਨੂੰ ਨਹੀਂ ਸਾਂਭ ਸਕਦੀ ਕਿਉਂਕਿ  ਤੇਰੇ ਸੁਭਾਅ ਤੋਂ ਮੈਂ  ਚੰਗੀ ਤਰ੍ਹਾਂ ਵਾਕਿਫ਼ ਹਾਂ,ਮੈਨੂੰ ਜਿਆਦਾ ਦਖਲ ਅੰਦਾਜੀ ਪਸੰਦ ਨਹੀਂ। ਕਵਿਤਾ ਦੇ ਛੋਟੇ ਭਰਾ ਦਾ ਰਿਸ਼ਤਾ ਇਸ ਕਰਕੇ ਨਹੀਂ ਸੀ ਹੋ ਰਿਹਾ ਕਿਉਂਕਿ ਕਵਿਤਾ ਆਪਣੇ ਘਰ ਬੈਠੀ ਸੀ ਤੇ ਕੋਈ ਵੀ ਮਾਂ ਬਾਪ ਇਹ ਨਹੀਂ ਚਾਹੁੰਦਾ ਕਿ ਉਹਨਾਂ ਦੀ ਕੁੜੀ ਦੀ ਹੋਣ ਵਾਲੀ ਨਣਦ ਪਹਿਲਾ ਹੀ ਡੇਰਾ ਜਮਾ ਕੇ ਉੱਥੇ ਬੈਠੀ ਹੋਵੇ ਪਰੰਤੂ ਕਵਿਤਾ ਸੀ ਕਿ ਜਿਸ ਉੱਤੇ ਕਿਸੇ ਵੀ ਗੱਲ ਦਾ ਕੋਈ ਅਸਰ ਅਜੇ ਨਹੀਂ ਹੋ ਰਿਹਾ ਸੀ ਉਹ ਕੇਸਾਂ ਵਿੱਚ ਇੰਨੀ ਕੁ ਉਲਝ ਚੁੱਕੀ ਸੀ ਕਿ ਉਸ ਨੂੰ ਇਹ ਪਤਾ ਨਹੀਂ ਸੀ ਕਿ ਉਹ ਗਲਤ ਕਰ ਰਹੀ ਹੈ ਹੁਣ ਉਸੇ ਨੂੰ ਚਾਰ ਸਾਲ ਹੋ ਗਏ ਆਪਣੇ ਪੇਕੇ ਬੈਠਿਆ  ਤੇ ਹੌਲੀ ਹੌਲੀ ਉਸਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਜਦੋਂ ਆਂਢ ਗਵਾਂਢ ਤੇ ਰਿਸ਼ਤੇਦਾਰ ਆ ਕੇ ਇਹ ਕਹਿੰਦੇ ਕਿ ਤੂੰ ਆਪਣਾ ਘਰ ਤਾਂ ਉਜਾੜਿਆ ਹੀ ਹੈ  ਨਾਲ ਹੀ ਆਪਣੇ ਭਰਾ ਦਾ ਘਰ ਵੀ ਵਸਣ ਨਹੀਂ ਦਿੰਦੀ ਕਵਿਤਾ ਸੋਚਦੀ ਕਿ ਹੁਣ ਉਹ ਕੀ ਕਰੇ ਮਾਫੀ ਮੰਗੇ ਤੇ ਆਪਣੇ ਸਹੁਰੇ ਘਰ ਜਾਵੇ ਜਾਂ ਸਾਰੀ ਜ਼ਿੰਦਗੀ ਭਰਾ ਭਰਜਾਈ ਦੀ ਗੁਲਾਮੀ ਕਰੇਂ ਹੁਣ ਉਸਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਰਿਹਾ ਸੀ ਤੇ ਉਹ ਜੱਜ ਸਾਹਿਬ ਅੱਗੇ ਵਾਰ ਵਾਰ ਆਪਣੇ ਘਰ ਜਾਣ ਦੀ ਬੇਨਤੀ ਕਰਦੀ।
    ਜਗਮੋਹਣ ਕੌਰ,
      ਬੱਸੀ ਪਠਾਣਾਂ 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਤਰਕਸ਼ੀਲਤਾ – ਇੱਕ ਜੀਵਨ ਜਾਚ -ਆਪਣੇ ਵਿਚਾਰਾਂ ਤੇ ਅਧਾਰਤ
Next articleਬੁੱਧ ਚਿੰਤਨ