ਮਿਸ਼ਨਰੀ ਗਾਇਕ, ਮਿਸ਼ਨਰੀ ਲੇਖਕ, ਮਿਸ਼ਨਰੀ ਪੱਤਰਕਾਰ ਅਤੇ ਮਿਸ਼ਨਰੀ ਵਰਕਰ ਨੇਕਾਂ ਮੱਲਾਂ ਬੇਦੀਆਂ ਦੀ ਅੱਜ਼ ਅੰਤਿਮ ਅਰਦਾਸ।

ਗੁਰੂ ਗ੍ਰੰਥ ਸਾਹਿਬ,ਗੂਰੁ ਰਵਿਦਾਸ, ਬਾਬਾ ਸਾਹਿਬ, ਸਾਹਿਬ ਕਾਸ਼ੀ ਰਾਮ ਜੀ ਦੇ ਕਹੇ ਬੋਲਾਂ ਨੂੰ ਇੰਨ ਬਿੰਨ ਲਾਗੂ ਕਰਨ ਵਾਲਾ ਯੋਧਾ ਸੀ –ਜਸਵੀਰ ਸਿੰਘ ਗੜ੍ਹੀ।

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਅੱਜ ਉਸ ਮਹਾਂਨ ਯੋਧੇ ਮਿਸ਼ਨਰੀ ਗਾਇਕ, ਮਿਸ਼ਨਰੀ ਲੇਖਕ, ਮਿਸ਼ਨਰੀ ਪੱਤਰਕਾਰ ਅਤੇ ਮਿਸ਼ਨਰੀ ਵਰਕਰ ਨੇਕਾਂ ਮੱਲਾਂ ਬੇਦੀਆਂ ਦੀ ਅੰਤਿਮ ਅਰਦਾਸ ਸੀ।ਵੀਅਰ ਚੇਅਰ ਤੇ ਲਗਭਗ 13 ਸਾਲ ਹੋ ਗਏ ਸਨ ਜਿਨ੍ਹਾਂ ਨੇ ਵੀਅਰ ਚੇਅਰ ਦੀ ਪ੍ਰਵਾਹ ਨਾ ਕਰਦੇ ਹੋਏ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਰਵਿਦਾਸ ਮਹਾਰਾਜ ਜੀ, ਬਾਬਾ ਸਾਹਿਬ ਡਾ ਅੰਬੇਡਕਰ ਜੀ, ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਅਤੇ ਭੈਣ ਮਾਇਆਵਤੀ ਜੀ ਦੇ ਬੋਲਾਂ ਨੂੰ ਇੰਨ ਬਿੰਨ ਲਾਗੂ ਕਰਨ ਲਈ ਉਹ ਗਾਉਂਦਾ ਰਿਹਾ, ਲਿਖਦਾ ਰਿਹਾ, ਮਿਸ਼ਨਰੀ ਵਰਕਰ ਬਣ ਕੇ ਉਨ੍ਹਾਂ ਦੁਆਰਾ ਕਹੀਆਂ ਗੱਲਾਂ ਦਾ ਪ੍ਰਚਾਰ ਪ੍ਰਸਾਰ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਇਹ ਸ਼ਬਦ ਸ ਜਸਵੀਰ ਸਿੰਘ ਗੜ੍ਹੀ ਬਸਪਾ ਪ੍ਰਧਾਨ ਪੰਜਾਬ ਨੇ ਅੱਜ ਨੇਕਾਂ ਮੱਲਾਂ ਬੇਦੀਆਂ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਹੇ। ਉਹਨਾਂ ਨੇ ਕਿਹਾ ਕਿ ਉਹ ਵੀ ਗਰੀਬਾਂ ਦਾ ਰਾਜ ਭਾਗ ਲਿਆਉਣਾ ਚਾਹੁੰਦਾ ਸੀ ।ਇਸ ਵਰਕਰ ਨੇ ਪਤਾ ਨਹੀਂ ਕਿੰਨੇ ਵਰਕਰ ਪੈਂਦਾ ਕੀਤੇ , ਪੰਜਾਬ ਵਿੱਚ ਹੀ ਨਹੀਂ ਪੂਰੇ ਵਿਸ਼ਵ ਦੇ ਲੋਕੀਂ ਇਸ ਵਰਕਰ ਨੂੰ ਜਾਣਦੇ ਸਨ। ਆਪਣੇ ਭਾਸ਼ਣ ਦੇ ਸਮਾਪਤੀ ਸਮੇਂ ਸਤਪਾਲ ਵਿਰਕ ਸਾਬਕਾ ਸਰਪੰਚ ਅਤੇ ਰਾਮ ਸਰੂਪ ਸਾਬਕਾ ਸਰਪੰਚ ਵੱਲੋਂ ਉਸ ਦੇ ਪਰਿਵਾਰ ਨੂੰ ਕੁਝ ਆਰਥਿਕ ਸਹਾਇਤਾ ਭੇਂਟ ਕੀਤੀ ਗਈ। ਪ੍ਰਵੀਨ ਬੰਗਾ ਇੰਚਾਰਜ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਜੀ ਨੇ ਨੇਕਾਂ ਮੱਲਾਂ ਬੇਦੀਆਂ ਜੀ ਉਹ ਇਨਸਾਨ ਸਨ ਜੋ ਕਿ ਸੱਚੀਂ ਗੱਲ ਮੂੰਹ ਤੇ ਕਹਿ ਦਿੰਦੇ ਸਨ। ਵਿਜੇ ਗੁਣਾਚੌਰ ਜੀ ਨੇ ਵੀ ਉਨ੍ਹਾਂ ਨਾਲ਼ ਬੀਤਾਏ ਟਾਈਮ ਨੂੰ ਯਾਦ ਕੀਤਾ। ਨਰਿੰਦਰ ਮਾਈ ਦੱਤਾ ਸਰਪੰਚ ਨੇ ਪੁਰਾਣੇ ਸਮਿਆਂ ਵਿੱਚ ਗੁਜ਼ਾਰੇ ਨੇਕਾਂ ਮੱਲਾਂ ਬੇਦੀਆਂ ਨਾਲ ਦਿਨਾਂ ਨੂੰ ਯਾਦ ਕੀਤਾ ਗਿਆ।ਮਿਸ਼ਨਰੀ ਗਾਇਕ ਰਾਜ ਦਦਰਾਲ, ਅਸ਼ੋਕ ਕੁਮਾਰ ਸਾਬਕਾ ਸਰਪੰਚ ਖੋਥੜਾ, ਸਤਪਾਲ ਵਿਰਕ ਸਾਬਕਾ ਸਰਪੰਚ, ਰਾਮ ਸਰੂਪ ਸਾਬਕਾ ਸਰਪੰਚ,ਰਾਮ ਲੁਭਾਇਆ ਪ੍ਰਧਾਨ ਬਸਪਾ ਬੰਗਾ, ਹਰਮੇਸ਼ ਵਿਰਦੀ ਜਨਰਲ ਸਕੱਤਰ ਬਸਪਾ ਹਲਕਾ ਬੰਗਾ, ਪਰਮਜੀਤ ਮਹਿਰਮਪੁਰੀ, ਸੁਰਿੰਦਰ ਮੰਡੇਰ,ਧਰਮਪਾਲ ਤਲਵੰਡੀ,ਸੋਹਣ ਲਾਲ ਰਾਟੈਡਾ,ਸੋਮ ਲਾਲ ਰਾਟੈਡਾਂ, ਜਤਿੰਦਰ ਜੱਸੀ ਖਮਾਚੋ, ਚਰਨਜੀਤ ਸੱਲ੍ਹਾ ਨੰਬਰਦਾਰ,ਸੰਗੀਤ ਸੰਸਥਾ ਦੋਆਬਾ ਬੰਗਾ, ਸੰਗੀਤ ਸੰਸਥਾ ਦੋਆਬਾ ਨਵਾਂਸ਼ਹਿਰ ਦੇ ਸਮੂਹ ਮੈਂਬਰ ਹਾਜ਼ਰ ਸਨ। ਇਸ ਮੌਕੇ ਤੇ ਮਿਸ਼ਨਰੀ ਗਾਇਕ ਰੂਪ ਲਾਲ ਧੀਰ ਜੀ ਉਨ੍ਹਾਂ ਨਾਲ ਬਿਤਾਏ ਸਮੇਂ ਨੂੰ ਯਾਦ ਕਰਕੇ ਅਮੋਸਲਿਨ ਹੋ ਗਏ ਅਤੇ ਉਨ੍ਹਾਂ ਨੇ ਸਟੇਜ ਸਕੱਤਰ ਦਾ ਕੰਮ ਬਹੁਤ ਹੀ ਬਾਖੂਬੀ ਨਿਭਾਇਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭੈਣਾਂ ਨੇ ਪਿਆਰ ਅਤੇ ਸਮਰਪਣ ਦੇ ਪ੍ਰਤੀਕ, ਆਪਣੇ ਭਰਾ ਨੂੰ ਤਿਲਕ ਲਗਾ ਕੇ ਭਾਈ ਦੂਜ ਦਿਵਸ ਮਨਾਇਆ।
Next articleਖ਼ੂਬ ਰੌਣਿਕ ਵੀ ਲਾਈ ਦੀਵਾਲੀ ਦੀ ਖੁਸ਼ੀ ਵੀ ਮਨਾਈ