ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਪਿਛਲੇ ਦਿਨੀਂ 14 ਅਪ੍ਰੈਲ ਨੂੰ ਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ ਜਨਮ ਦਿਨ ਬਹੁਤ ਹੀ ਖੁਸ਼ੀਆਂ ਅਤੇ ਮਿਸ਼ਨਰੀ ਭਾਵਨਾ ਨਾਲ ਮਨਾਇਆ ਗਿਆ। ਜਿਸ ਵਿੱਚ ਮਿਸ਼ਨਰੀ ਗਾਇਕ ਹਰਨਾਮ ਸਿੰਘ ਬਹਿਲਪੁਰੀ ਨੂੰ ਮਾਣ ਕੌਮ ਦੇ ਅਵਾਰਡ ਨਾਲ ਅਤੇ 5000 ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਤਪਾਲ ਵਿਰਕ ਸਾਬਕਾ ਸਰਪੰਚ ਬਸਪਾ ਆਗੂ, ਅਸ਼ੋਕ ਸੰਧੂ ਬਸਪਾ ਆਗੂ,ਰਾਮ ਸਰੂਪ ਚੰਬਾ ਸਾਬਕਾ ਸਰਪੰਚ ਬਸਪਾ ਆਗੂ, ਮਾਂ ਹਰਬੰਸ ਲਾਲ ਪੰਚ,ਜਿੰਦਰ ਵਿਰਕ, ਹਰਮੇਸ਼ ਕੁਮਾਰ ਰਿਟਾਇਰ ਜ਼ਿਲ੍ਹਾ ਰੋਜ਼ਗਾਰ ਅਫਸਰ, ਜੀਵਨ ਚੰਬਾ, ਚਮਨ ਲਾਲ ਪੰਚ, ਸੰਜੀਵ ਚੰਬਾ, ਹਰਮੇਸ਼ ਨੰਬਰਦਾਰ, ਬਲਵੀਰ ਪ੍ਰਧਾਨ, ਠੇਕੇਦਾਰ ਜਸਪਾਲ,ਪ੍ਰਗਣ ਸੰਧੂ, ਹਰਮੇਸ਼ ਲਾਲ ਅਤੇ ਡਾ ਅੰਬੇਡਕਰ ਸੋਸ਼ਲ ਵੈਲਫੇਅਰ ਸੁਸਾਇਟੀ ਅਤੇ ਡਾ ਅੰਬੇਡਕਾਰ ਵੈਲੰਟੀਅਰ ਯੂਨਿਟ ਦੇ ਮੈਂਬਰ, ਗੁਰੂ ਰਵਿਦਾਸ ਸਭਾ ਅਤੇ ਸਮੂਹ ਨਗਰ ਨਿਵਾਸੀ ਤੇ ਪੱਤਵੰਤੇ ਸੱਜਣ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj