*ਮਿਸ਼ਨ ਸਮਰੱਥ 3.0 ਤਹਿਤ ਜ਼ਿਲ੍ਹਾ ਪੱਧਰੀ ਦੋ ਰੋਜਾ ਓਰੀਐਂਟੇਸ਼ਨ ਦੀ ਸ.ਸ.ਸ. ਸਕੂਲ (ਲੜਕੇ) ਸ੍ਰੀ ਮੁਕਤਸਰ ਸਾਹਿਬ ਵਿਖੇ ਹੋਈ ਸ਼ੁਰੂਆਤ*

ਸ੍ਰੀ ਮੁਕਤਸਰ ਸਾਹਿਬ – (ਸਮਾਜ ਵੀਕਲੀ) (ਜਸਵਿੰਦਰ ਪਾਲ ਸ਼ਰਮਾ) ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰੀ ਜਸਪਾਲ ਮੋਂਗਾ ਜੀ, ਡਾਇਟ ਪ੍ਰਿੰਸੀਪਲ ਸ੍ਰੀ ਸੰਜੀਵ ਕੁਮਾਰ ਜੀ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ਼੍ਰੀ ਰਜਿੰਦਰ ਸੋਨੀ ਅਤੇ ਅਕਾਦਮਿਕ ਸਹਾਇਤਾ ਗਰੁੱਪ ਦੇ ਡੀ ਆਰ ਸੀ ਗੁਰਮੇਲ ਸਿੰਘ ਸਾਗੂ ਜੀ ਦੀ ਯੋਗ ਅਗਵਾਈ ਅਤੇ ਰਹਿਨੁਮਾਈ ਵਿੱਚ ਮਿਸ਼ਨ ਸਮਰੱਥ 3.O ਤਹਿਤ ਜ਼ਿਲ੍ਹਾ ਪੱਧਰੀ ਦੋ ਰੋਜਾ ਓਰੀਐਂਟੇਸ਼ਨ ਦੀ ਸ.ਸ.ਸ. ਸਕੂਲ (ਲੜਕੇ) ਸ੍ਰੀ ਮੁਕਤਸਰ ਸਾਹਿਬ ਵਿਖੇ ਸ਼ੁਰੂਆਤ ਹੋਈ।  ਅਕਾਦਮਿਕ ਸਹਾਇਤਾ ਗਰੁੱਪ ਦੇ ਡੀਆਰਸੀ ਸ.ਗੁਰਮੇਲ ਸਿੰਘ ਸਾਗੂ ਜੀ ਨੇ ਜ਼ਿਲ੍ਹੇ ਦੇ ਬਲਾਕ ਰਿਸੋਰਸ ਪਰਸਨ ਨੂੰ ਮਿਸ਼ਨ ਸਮਰੱਥ ਬਾਰੇ ਜਾਣਕਾਰੀ ਦਿੱਤੀ, ਇਸ ਸਮੇਂ ਉਹਨਾਂ ਨੇ ਅਧਿਆਪਕਾਂ ਨੂੰ ਗਰੁੱਪ ਐਗਰੀਮੈਂਟ, ਕਾਪੀਕੈਟ, ਫੈਸਿਲੀਟੇਟਰ ਦੇ ਗੁਣ ਸਕਿਲ ਬਾਰੇ ਵਿਸਥਾਰ ਪੂਰਵਕ ਚਰਚਾ ਕਰਦੇ ਹੋਏ ਮਿਸ਼ਨ ਸਮਰੱਥ 3.O ਦੇ ਟੀਚੇ ਅਤੇ ਗੋਲ ਬਾਰੇ ਪੂਰਨ ਜਾਣਕਾਰੀ ਦਿੰਦੇ ਹੋਏ ਵੱਖ ਵੱਖ ਐਕਟੀਵਿਟੀਜ ਅਤੇ ਕਿਰਿਆਵਾਂ ਕਰਵਾਈਆਂ। ਇਸ ਦੋ ਰੋਜ਼ਾ ਬਲਾਕ ਪੱਧਰੀ ਓਰੀਐਂਟੇਸ਼ਨ ਵਿੱਚ ਬਲਾਕ ਗਿੱਦੜਬਾਹਾ -1 ਤੋਂ ਸ਼ੈਲੀ ਗਰਗ ਅਤੇ ਕ੍ਰਿਸ਼ਨ ਲਾਲ ਗਿੱਦੜਬਾਹਾ -2 ਤੋਂ ਕੁਲਵਿੰਦਰ ਸਿੰਘ, ਹਰਲੀਨ ਕੌਰ ਅਤੇ ਜਸਮੀਤ ਸਿੰਘ, ਬਲਾਕ ਲੰਬੀ ਤੋਂ ਸੁਖਮਨ ਕੌਰ ਅਤੇ ਭੁਪਿੰਦਰ ਸਿੰਘ ਬਲਾਕ ਮਲੋਟ ਤੋਂ ਵਨੀਤ ਕੁਮਾਰ, ਸੁਖਵੰਤ ਸਿੰਘ ਅਤੇ ਜਸਵਿੰਦਰ ਸਿੰਘ, ਬਲਾਕ ਮੁਕਤਸਰ-1 ਤੋਂ ਹਰਜੀਤ ਸਿੰਘ, ਸੰਦੀਪ ਸਿੰਘ ਅਤੇ ਸਾਹਿਲ ਵਾਟਸ, ਮੁਕਤਸਰ-2 ਤੋਂ ਅੰਮ੍ਰਿਤ ਪਾਲ ਕੌਰ, ਸ਼ਮਿੰਦਰ ਕੌਰ ਅਤੇ ਰੁਪਿੰਦਰ ਸਿੰਘ ਨੇ ਰਿਸੋਰਸ ਪਰਸਨ ਦੇ ਤੌਰ ਤੇ ਭਾਗ ਲਿਆ। ਜਸਵਿੰਦਰ ਪਾਲ ਸ਼ਰਮਾ ਨੇ ਦੱਸਿਆ ਕਿ ਇਸ ਸਮੇਂ ਬੀ.ਆਰ.ਸੀ. ਵਰਿੰਦਰਜੀਤ ਸਿੰਘ ਬਿੱਟਾ, ਰਜਿੰਦਰ ਸੇਠੀ, ਜਗਜੀਤ ਸਿੰਘ, ਮਹਿਮਾ ਸਿੰਘ, ਅਜੇ ਗਰੋਵਰ, ਮਨਪ੍ਰੀਤ ਸਿੰਘ ਬੇਦੀ, ਦਵਿੰਦਰ ਸਿੰਘ, ਜਗਸੀਰ ਸਿੰਘ ਅਤੇ ਕਮਲਜੀਤ ਸਿੰਘ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸ਼ਾਇਰ ਤਰਸੇਮ ਦਾ ਬਾਲ ਨਾਵਲ ਜੰਮੂ ਦੇ ਕਾਲਜ ਦੇ ਪਾਠਕ੍ਰਮ ਵਿਚ ਸ਼ਾਮਲ
Next articleਬਰਤਾਨਵੀ ਨਾਗਰਿਕ ਜੱਗੀ ਜੌਹਲ ਸੱਤ ਸਾਲ ਬਾਅਦ ਮੋਗਾ ਅਦਾਲਤ ਵੱਲੋਂ ਬਰੀ