HOME ਮਿਸ਼ਨ ਸਮਰੱਥ 3.0 ਅਕਾਦਮਿਕ ਪ੍ਰਦਰਸ਼ਨ ਦੇ ਆਧਾਰ ‘ਤੇ ਵਧੀਆ ਕਾਰਗੁਜਾਰੀ ਕਰਨ ਵਾਲੇ...

ਮਿਸ਼ਨ ਸਮਰੱਥ 3.0 ਅਕਾਦਮਿਕ ਪ੍ਰਦਰਸ਼ਨ ਦੇ ਆਧਾਰ ‘ਤੇ ਵਧੀਆ ਕਾਰਗੁਜਾਰੀ ਕਰਨ ਵਾਲੇ ਸਕੂਲ ਸਨਮਾਨਿਤ

ਸਮੂਹ ਅਧਿਆਪਕ ਆਗਾਮੀ ਵਿਦਿਅਕ ਸੈ਼ਸਨ  ਦੌਰਾਨ ਇਸੇ ਪ੍ਰਕਾਰ  ਆਪਣੀ ਪੂਰੀ ਮਿਹਨਤ ਜਾਰੀ ਰੱਖਣ – ਡਾ ਬਲਵਿੰਦਰ ਸਿੰਘ ਬੱਟੂ

ਕਪੂਰਥਲਾ,  (ਸਮਾਜ ਵੀਕਲੀ)   ( ਵਿਸੇ਼ਸ ਪ੍ਰਤੀਨਿਧ )- ਜਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਸ਼੍ਰੀਮਤੀ ਮਮਤਾ ਬਜਾਜ, ਉੱਪ ਜ਼ਿਲਾ ਸਿੱਖਿਆ ਅਧਿਕਾਰੀ ਡਾਕਟਰ ਬਲਵਿੰਦਰ ਸਿੰਘ ਬੱਟੂ, ਜਿਲ੍ਹਾ  ਕੋਆਰਡੀਨੇਟਰ ਹਰਮਿੰਦਰ ਸਿੰਘ ਜੋਸਨ ਦੀ ਅਗਵਾਈ ਹੇਠ ਸਿੱਖਿਆ  ਬਲਾਕ ਕਪੂਰਥਲਾ -1 ਵਿੱਚ ਮਿਸ਼ਨ ਸਮਰੱਥ 3.0 ਅਕਾਦਮਿਕ ਪ੍ਰਦਰਸ਼ਨ ਦੇ ਆਧਾਰ ‘ਤੇ ਵਧੀਆ ਕਾਰਗੁਜਾਰੀ ਕਰਨ ਵਾਲੇ ਸਕੂਲਾਂ ਤੇ ਵਿੱਦਿਅਕ ਸੈ਼ਸਨ 2025-26 ਦੌਰਾਨ ਅਧਿਆਪਕਾਂ ਦੇ ਲਗਾਏ ਸੈਮੀਨਾਰਾਂ ਵਿੱਚ ਬਤੌਰ ਰਿਸੋਰਸ ਪਰਸਨ ਵਧੀਆ ਕਾਰਗੁਜਾਰੀ ਨਿਭਾਉਣ ਵਾਲੇ ਅਧਿਆਪਕਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਨ ਲਈ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਮੁੱਖ ਮਹਿਮਾਨ ਦੇ ਤੌਰ ਤੇ ਉੱਪ ਜਿਲ੍ਹਾ ਸਿੱਖਿਆ ਅਧਿਕਾਰੀ ਡਾਕਟਰ ਬਲਵਿੰਦਰ ਸਿੰਘ ਬੱਟੂ ਤੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਬਲਾਕ ਸਿੱਖਿਆ ਅਧਿਕਾਰੀ ਰਜੇਸ਼ ਕੁਮਾਰ ਨੇ ਸ਼ਿਰਕਤ ਕੀਤੀ। ਇਸ ਦੌਰਾਨ ਮਿਸ਼ਨ ਸਮਰੱਥ 3.0 ਅਕਾਦਮਿਕ ਪ੍ਰਦਰਸ਼ਨ ਦੇ ਆਧਾਰ ‘ਤੇ ਵਧੀਆ ਕਾਰਗੁਜਾਰੀ ਕਰਨ ਵਾਲੇ ਸਕੂਲਾਂ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਖੀਰਾਂਵਾਲੀ,ਸਰਕਾਰੀ ਐਲੀਮੈਂਟਰੀ ਸਕੂਲ ਸੰਧਰ ਜਗੀਰ,ਸਰਕਾਰੀ ਐਲੀਮੈਂਟਰੀ ਸਕੂਲ ਪੰਡੋਰੀ ਅਰਾਈਆਂ,ਸਰਕਾਰੀ ਐਲੀਮੈਂਟਰੀ ਸਕੂਲ ਨੂਰਪੁਰ ਬਸਤੀ,ਸਰਕਾਰੀ ਐਲੀਮੈਂਟਰੀ ਸਕੂਲ ਕੌਲ ਤਲਵੰਡੀ,ਸਰਕਾਰੀ ਐਲੀਮੈਂਟਰੀ ਸਕੂਲ ਨਵਾਂ ਪਿੰਡ, ਸਰਕਾਰੀ ਐਲੀਮੈਂਟਰੀ ਸਕੂਲ ਮੁਗਲ਼ ਚੱਕ,ਸਰਕਾਰੀ ਐਲੀਮੈਂਟਰੀ ਸਕੂਲ ਪ੍ਰੇਮਪੁਰਾ, ਦੇ ਸਕੂਲ ਮੁੱਖੀਆਂ ਨੂੰ ਵਿਸੇ਼ਸ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸੇ ਪ੍ਰਕਾਰ  ਵਿੱਦਿਅਕ ਸੈ਼ਸਨ 2025-26 ਦੌਰਾਨ ਅਧਿਆਪਕਾਂ ਦੇ ਲਗਾਏ ਸੈਮੀਨਾਰਾਂ ਦੌਰਾਨ ਬਤੌਰ ਰਿਸੋਰਸ ਪਰਸਨ ਵਧੀਆ ਕਾਰਗੁਜਾਰੀ ਨਿਭਾਉਣ ਵਾਲੇ ਬੀ ਆਰ ਸੀਜ਼ ਤੇ ਅਧਿਆਪਕਾਂ ਜਿਹਨ੍ਹਾਂ ਵਿਚ  ਸ੍ਰੀਮਤੀ ਸ਼ੈਲਜਾ ਸ਼ਰਮਾ, ਜਸਪ੍ਰੀਤ ਕੌਰ, ਨਵਰੀਤ ਕੌਰ, ਜਯੋਤੀ ਨਰੂਲਾ, ਰਚਨਾ ਪੂਰੀ, ਪਵਨ ਕੁਮਾਰ ਜੋਸ਼ੀ, ਅਕਬਰ ਖਾਂ, ਸੁਰਿੰਦਰ ਕੁਮਾਰ, ਮਨਜੀਤ ਲਾਲ, ਬਿਕਰਮਜੀਤ ਸਿੰਘ, ਹਰਪ੍ਰੀਤ ਸਿੰਘ ਭੁਲੱਥ, ਰੇਸ਼ਮ ਲਾਲ, ਹਰਪ੍ਰੀਤ ਸਿੰਘ ਨਡਾਲਾ, ਤਰਸੇਮ ਸਿੰਘ, ਜੋਗਿੰਦਰ ਸਿੰਘ,ਡਾਕਟਰ  ਪਰਮਜੀਤ ਕੌਰ, ਨਵਜੋਤ ਸਿੰਘ, ਸੁਵਿੰਦਰ ਸਿੰਘ, ਕਰਮਜੀਤ ਗਿੱਲ, ਗੁਰਪ੍ਰੀਤ ਸਿੰਘ, ਕੁਲਦੀਪ ਚੰਦ, ਸਤਨਾਮ ਸਿੰਘ, ਰਸ਼ਪਾਲ ਸਿੰਘ ਮੌਲੀ, ਸਰਬਜੀਤ ਸਿੰਘ, ਗੁਰਪ੍ਰੀਤ ਸਿੰਘ, ਕੰਵਲਪ੍ਰੀਤ ਸਿੰਘ, ਸਾਲਿਨੀ ਸੁਥਰ, ਗੁਰਮੇਜ ਸਿੰਘ ਤਲਵੰਡੀ ਚੌਧਰੀਆਂ, ਆਦਿ ਨੂੰ ਵਿਸੇਸ਼ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਸਨਮਾਨਿਤ ਕਰਨ ਉਪਰੰਤ ਉਪ ਜਿਲ੍ਹਾ ਸਿੱਖਿਆ ਅਧਿਕਾਰੀ ਬਲਵਿੰਦਰ ਸਿੰਘ ਬੱਟੂ ਨੇ ਸਾਰੇ ਹੀ ਸਕੂਲ ਮੁਖੀਆਂ ਬੀ ਆਰਸੀ ਤੇ ਅਧਿਆਪਕਾਂ ਨੂੰ ਇਸ ਸਨਮਾਨ ਦੀ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਜਿਲ੍ਹੇ ਵਿੱਚ ਸਮੂਹ ਸਕੂਲਾਂ ਵਿੱਚ ਹੋ ਰਹੇ, ਅਕਾਦਮਿਕ ਸੁਧਾਰ  ਲਈ ਆਪ ਸਭ ਵਧਾਈ ਦੇ ਪਾਤਰ ਹੋ। ਉਨ੍ਹਾਂ  ਨੇ ਸਾਰੇ ਹੀ ਅਧਿਆਪਕਾਂ ਭਵਿੱਖ ਵਿੱਚ ਵੀ ਇਸੇ ਪ੍ਰਕਾਰ ਆਪਣੀ ਮਿਹਨਤ ਜਾਰੀ ਰੱਖਣ ਲਈ ਪ੍ਰੇਰਿਤ ਕਰਦੇ ਸਭ ਤੋਂ ਪੂਰਨ ਸਹਿਯੋਗ ਦੀ ਆਸ ਪ੍ਰਗਟ ਕੀਤੀ। ਇਸ ਦੌਰਾਨ ਬਲਾਕ ਸਿੱਖਿਆ ਅਧਿਕਾਰੀ ਰਜੇਸ਼ ਕੁਮਾਰ ਨੇ ਵੀ ਸਨਮਾਨਿਤ ਹੋਣ ਵਾਲੇ ਸਾਰੇ ਹੀ ਅਧਿਆਪਕਾਂ ਨੂੰ ਵਧਾਈ ਦਿੱਤੀ।ਸਮਾਰੋਹ ਦੇ ਅੰਤ ਵਿੱਚ ਜਿਲ੍ਹਾ ਕੋਆਰਡੀਨੇਟਰ ਹਰਮਿੰਦਰ ਸਿੰਘ ਜੋਸਨ ਨੇ ਆਏ ਹੋਏ ਸਾਰੇ ਅਧਿਆਪਕਾਂ ਮੁਬਾਰਕਬਾਦ ਦਿੰਦੇ ਹੋਏ ਉਹਨਾਂ ਦਾ  ਧੰਨਵਾਦ ਕੀਤਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਇਰਾਨ ਟਕਰਾਅ ਕਾਰਨ ਬ੍ਰਿਟੇਨ ‘ਚ ਪੈਟਰੋਲ-ਡੀਜ਼ਲ ਕੀਮਤਾਂ ‘ਚ ਤੇਜ਼ ਵਾਧਾ
Next articleਪ੍ਰਾਇਮਰੀ ਸਕੂਲ ਜਰਖੜ ਦੇ ਸਰਵੋਤਮ ਵਿਦਿਆਰਥੀ ਸਾਈਕਲ ਅਤੇ ਟਰਾਫੀਆਂ ਨਾਲ ਕੀਤੇ ਸਨਮਾਨਿਤ