HOME *ਮਿਸ਼ਨ ਸਮਰੱਥ ਤਹਿਤ ਮਾਇੰਡ ਫੁੱਲਨੇੱਸ ਪ੍ਰੋਗਰਾਮ ਅਧੀਨ ਸਕੂਲ ਮੁਖੀਆਂ ਅਤੇ ਨੋਡਲ ਅਧਿਆਪਕਾਂ...

*ਮਿਸ਼ਨ ਸਮਰੱਥ ਤਹਿਤ ਮਾਇੰਡ ਫੁੱਲਨੇੱਸ ਪ੍ਰੋਗਰਾਮ ਅਧੀਨ ਸਕੂਲ ਮੁਖੀਆਂ ਅਤੇ ਨੋਡਲ ਅਧਿਆਪਕਾਂ ਦੀ ਸਿਖ਼ਲਾਈ ਸਫਲਤਾਪੂਰਨ ਸੰਪਨ*

2
ਸ੍ਰੀ ਮੁਕਤਸਰ ਸਾਹਿਬ   (ਸਮਾਜ ਵੀਕਲੀ)   ਜਸਵਿੰਦਰ ਪਾਲ ਸ਼ਰਮਾ – ਅੱਜ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਸ. ਯਾਦਵਿੰਦਰ ਸਿੰਘ ਮਾਨ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ  ਸ੍ਰੀ ਰਜਿੰਦਰ ਕੁਮਾਰ ਸੋਨੀ ਜੀ, ਡਾਇਟ ਪ੍ਰਿੰਸੀਪਲ ਸ੍ਰੀ ਸੰਜੀਵ ਕੁਮਾਰ ਜੀ ਅਤੇ ਅਕਾਦਮਿਕ ਸਹਾਇਤਾ ਗਰੁੱਪ ਦੇ ਡੀਆਰਸੀ ਸਰਦਾਰ ਗੁਰਮੇਲ ਸਿੰਘ ਸਾਗੂ ਜੀ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਵੱਖ ਵੱਖ ਸਕੂਲਾਂ ਦੇ ਸਕੂਲ ਮੁਖੀ ਸਾਹਿਬਾਨ ਅਤੇ ਨੋਡਲ ਇੰਚਾਰਜ ਅਧਿਆਪਕਾਂ ਨੂੰ ਮਿਸ਼ਨ ਸਮਰੱਥ ਤਹਿਤ ਮਾਇੰਡ ਫੁੱਲਨੇੱਸ ਪ੍ਰੋਗਰਾਮ ਅਧੀਨ ਸਿਖ਼ਲਾਈ ਦਿੱਤੀ ਗਈ। ਬਲਾਕ ਮੁਕਤਸਰ 1 ਦੇ ਅਧਿਆਪਕਾਂ ਨੂੰ ਸਿਖ਼ਲਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ,ਸ੍ਰੀ ਮੁਕਤਸਰ ਸਾਹਿਬ ਵਿਖੇ, ਬੀਆਰਸੀ ਵਰਿੰਦਰਜੀਤ ਸਿੰਘ ਅਤੇ ਮਨਪ੍ਰੀਤ ਸਿੰਘ ਬੇਦੀ ਜੀ ਦੁਆਰਾ ਸਿਖ਼ਲਾਈ ਦਿੱਤੀ ਗਈ ਅਤੇ ਬਲਾਕ ਮੁਕਤਸਰ -2 ਦੇ ਵੱਖ-ਵੱਖ ਸਕੂਲਾਂ ਦੇ ਸਕੂਲ ਮੁਖੀ ਸਹਿਬਾਨ ਅਤੇ ਨੋਡਲ ਇੰਚਾਰਜ ਅਧਿਆਪਕਾਂ  ਵਿਸ਼ੇਸ਼ ਸਿਖਲਾਈ ਬੀਆਰਸੀ ਸ੍ਰੀ ਰਾਹੁਲ ਕੁਮਾਰ ਗੋਇਲ ਅਤੇ ਰੁਪਿੰਦਰ ਸਿੰਘ ਜੀ ਦੁਆਰਾ ਦਿੱਤੀ ਗਈ। ਇਨ੍ਹਾਂ ਦੋਹਾਂ ਬਲਾਕਾਂ ਵਿੱਚ ਡੀਆਰ ਸੀ ਸਰਦਾਰ ਗੁਰਮੇਲ ਸਿੰਘ ਸਾਗੂ ਜੀ ਨੇ ਵਿਸ਼ੇਸ਼ ਸ਼ਮੂਲੀਅਤ ਕਰਦੇ ਹੋਏ ਅਧਿਆਪਕਾਂ ਨੂੰ ਮਾਇੰਡ ਫੁੱਲਨੇੱਸ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਕੂਲ ਵਿੱਚ ਬੱਚਿਆਂ ਦੇ ਮਾਨਸਿਕ ਅਤੇ ਭਾਵਨਾਤਮਿਕ ਸੰਤੁਲਨ ਵਿਕਸਿਤ ਕਰਨ ਲਈ ਇਹ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ ਅਤੇ ਉਹਨਾਂ ਦੁਆਰਾ ਅਧਿਆਪਕਾਂ ਨਾਲ ਮੈਡੀਟੇਸ਼ਨ ਦੇ ਹਰ ਇੱਕ ਗਤੀਵਿਧੀ ਨੂੰ ਵਿਸਥਾਰਪੂਰਵਕ ਸਾਂਝਾ ਕੀਤਾ । ਇਸ ਸਿਖ਼ਲਾਈ  ਟ੍ਰੇਨਿੰਗ ਦੇ ਵਿੱਚ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਰਜਿੰਦਰ ਕੁਮਾਰ ਸੋਨੀ ਜੀ ਦੁਆਰਾ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਮਾਇੰਡ ਫੁੱਲਨੇੱਸ ਪ੍ਰੋਗਰਾਮ ਬੱਚਿਆਂ ਵਿੱਚ ਤਨਾਅ, ਚਿੰਤਾ, ਬੇਚੈਨੀ ਅਤੇ ਪ੍ਰੀਖਿਆ ਦੇ ਡਰ ਨੂੰ ਘਟਾਉਣ ਅਤੇ ਉਹਨਾਂ ਵਿੱਚ ਸਵੈ ਅਨੁਸ਼ਾਸਨ ਪੈਦਾ ਕਰਨ ਲਈ ਬਹੁਤ ਵਧੀਆ ਅਤੇ ਕਾਰਗਰ ਸਾਬਤ ਹੋਵੇਗਾ। ਇਸੇ ਤਰ੍ਹਾਂ ਬਲਾਕ ਗਿੱਦੜਬਾਹਾ -1ਦੇ ਵੱਖ-ਵੱਖ ਸਕੂਲਾਂ ਦੇ ਸਕੂਲ ਮੁਖੀ ਸਹਿਬਾਨ ਅਤੇ ਨੋਡਲ ਇੰਚਾਰਜ ਅਧਿਆਪਕਾਂ ਦੀ ਸਿਖ਼ਲਾਈ ਸ੍ਰੀਮਤੀ ਪੂਜਾ ਗੁਪਤਾ ਜੀ ਅਤੇ ਸਰਦਾਰ ਜਗਸੀਰ ਸਿੰਘ ਜੀ ਦੁਆਰਾ  ਪੀਐਮਸ੍ਰੀ ਸਸਸਸ ਗਿੱਦੜਬਾਹਾ ਅਤੇ ਗਿੱਦੜਬਾਹਾ-2 ਦੇ ਅਧਿਆਪਕਾਂ ਦੀ ਸਿਖਲਾਈ ਸ ਦਵਿੰਦਰ ਸਿੰਘ ਸ਼੍ਰੀਮਤੀ ਖੁਸ਼ਵੀਰ ਕੌਰ ਜੀ ਅਤੇ ਸ੍ਰੀਮਤੀ ਹਰਲੀਨ ਕੌਰ ਜੀ ਦੁਆਰਾ ਸਸਸਸ ਦੋਦਾ ਵਿਖੇ ਬਾਖੂਬੀ ਦਿੱਤੀ ਗਈ। ਬਲਾਕ ਮਲੋਟ ਦੇ ਸਕੂਲਾਂ ਦੇ ਸਕੂਲ ਮੁਖੀ ਅਤੇ ਨੋਡਲ ਇੰਚਾਰਜ ਅਧਿਆਪਕਾਂ ਨੂੰ ਬੀਆਰਸੀ ਸਰਦਾਰ ਮਹਿਮਾ ਸਿੰਘ ਅਤੇ ਸਰਦਾਰ ਜਗਜੀਤ ਸਿੰਘ ਜੀ ਦੁਆਰਾ ਅਤੇ ਲੰਬੀ ਬਲਾਕ ਦੇ ਸਕੂਲ ਮੁਖੀ ਸਹਿਬਾਨ ਅਤੇ ਨੋਡਲ ਇੰਚਾਰਜ  ਅਧਿਆਪਕਾਂ ਨੂੰ  ਬੀਆਰਸੀ ਸ੍ਰੀ ਅਜੇ ਗਰੋਵਰ ਅਤੇ ਸ੍ਰੀ ਰਜਿੰਦਰ ਮੋਹਨ ਜੀ ਦੁਆਰਾ ਸਿਖ਼ਲਾਈ ਦਿੱਤੀ ਗਈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਰਾਜ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਸੋਧ ਪ੍ਰਕਿਰਿਆ ਸ਼ੁਰੂ  : ਵਧੀਕ ਡਿਪਟੀ ਕਮਿਸ਼ਨਰ ਅਵਨੀਤ ਕੌਰ
Next articleਜੀ ਜੀ ਬੀ ਰਾਇਲ ਇੰਟਰਨੈਸ਼ਨਲ ਸਕੂਲ ਵਿੱਚ ਮਨੁੱਖਤਾ ਦੇ ਭਲੇ ਲਈ ਖੂਨਦਾਨ ਕੈਂਪ ਲਗਾਇਆ ਗਿਆ।