HOME ਜੀ ਜੀ ਬੀ ਰਾਇਲ ਇੰਟਰਨੈਸ਼ਨਲ ਸਕੂਲ ਵਿੱਚ ਮਨੁੱਖਤਾ ਦੇ ਭਲੇ ਲਈ ਖੂਨਦਾਨ...

ਜੀ ਜੀ ਬੀ ਰਾਇਲ ਇੰਟਰਨੈਸ਼ਨਲ ਸਕੂਲ ਵਿੱਚ ਮਨੁੱਖਤਾ ਦੇ ਭਲੇ ਲਈ ਖੂਨਦਾਨ ਕੈਂਪ ਲਗਾਇਆ ਗਿਆ।

2

ਹਰ ਤਿੰਨ ਮਹੀਨੇ ਬਾਅਦ ਖੂਨ-ਦਾਨ ਕਰਨ ਨਾਲ ਅਸੀਂ ਤੰਦਰੁਸਤ ਰਹਿ ਸਕਦੇ ਹਾਂ- ਪ੍ਰਿੰਸੀਪਲ ਸ਼ਰਨਜੀਤ ਕੌਰ।

ਲੁਧਿਆਣਾ  (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਜੀ ਜੀ ਬੀ ਰੋਇਲ ਇੰਟਰਨੈਸ਼ਨਲ ਸਕੂਲ, ਜੋ ਕਿ ਸੀ.ਬੀ.ਐਸ.ਈ.ਵੱਲੋਂ ਮਾਨਤਾ ਪ੍ਰਾਪਤ ਹੈ, ਵਿੱਚ ਮਨੁੱਖਤਾ ਦੇ ਭਲੇ ਲਈ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਅਗਵਾਈ ਹੇਠ ਪਹਿਲਾ ਮਹਾਨ ਖੂਨਦਾਨ ਕੈਂਪ   ਲਗਾਇਆ ਗਿਆ। ਇਸ ਮਹਾਨ ਖੂਨਦਾਨ ਕੈਂਪ ਦਾ ਉਦਘਾਟਨ ਕਰਨ ਸਮੇਂ ਪ੍ਰਿੰਸੀਪਲ ਸ਼ਰਨਜੀਤ ਕੌਰ ਨੇ ਕਿਹਾ ਕਿ ਖੂਨਦਾਨ ਕਰਨ ਨਾਲ ਹਾਰਟ ਵਰਗੀਆਂ ਵੱਡੀਆਂ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ ਅਤੇ ਹਰ ਤਿੰਨ ਮਹੀਨੇ ਬਾਅਦ ਖੂਨ-ਦਾਨ ਕਰਨ ਨਾਲ ਅਸੀਂ ਤੰਦਰੁਸਤ ਰਹ ਸਕਦੇ ਹਾਂ, ਨਾਲ ਹੀ ਉਹਨਾਂ ਨੇ ਕਿਹਾ ਕਿ ਜੀ ਜੀ ਬੀ ਰੋਇਲ ਇੰਟਰਨੈਸ਼ਨਲ ਸਕੂਲ ਸ਼ੁਰੂ ਤੋਂ ਹੀ ਸਮਾਜਿਕ ਗਤੀਵਿਧੀਆ ਵਿੱਚ ਮੋਹਰੀ ਰਿਹਾ ਹੈ, ਅਤੇ ਬੱਚਿਆਂ ਵਿੱਚ ਨੈਤਿਕ ਕਦਰਾਂ ਕੀਮਤਾਂ ਉਜਾਗਰ ਕਰਨਾ ਇਸ ਦਾ ਪਹਿਲਾ ਉਪਰਾਲਾ ਹੈ।ਪ੍ਰਿੰਸੀਪਲ ਸ਼ਰਨਜੀਤ ਕੌਰ ਅਤੇ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਜੀ ਨੇ ਖੂਨਦਾਨ ਕਰਨ ਵਾਲੇ ਦਾਨੀਆਂ ਦੀ ਹੌਂਸਲਾ ਅਫਜ਼ਾਈ ਕੀਤੀ । ਸਰਟੀਫਿਕੇਟ ਤੇ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਡਾਕਟਰ ਸਿਮਰਨ ਐਮ.ਡੀ ਨਿਊ ਬਾਵਾ ਲਾਲ ਜੀ ਹਾਜ਼ਰ ਸਨ। ਉਹਨਾਂ ਨੇ ਜੀ ਜੀ ਬੀ ਰਾਇਲ ਇੰਟਰਨੈਸ਼ਨਲ ਸਕੂਲ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਤੇ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਮੁੱਖ ਸੇਵਾਦਾਰ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ  ਨੇ ਦੱਸਿਆ  ਕਿ ਇਹ ਖੂਨਦਾਨ ਕੈਂਪ ਜੀ ਜੀ ਬੀ ਰਾਇਲ ਇੰਟਰਨੈਸ਼ਨਲ ਸਕੂਲ ਦੇ ਨਿੱਘੇ ਸਹਿਯੋਗ ਨਾਲ ਲਗਾਇਆ ਗਿਆ ਹੈ ਅਤੇ ਇਹ  ਖੂਨ ਲੋੜਵੰਦ ਮਰੀਜ਼ਾਂ ਨੂੰ ਨਿਰਸਵਾਰਥ ਦਿੱਤਾ ਜਾਵੇਗਾ। ਇਸ ਮੌਕੇ ਜਥੇਦਾਰ ਬਲਦੇਵ ਸਿੰਘ ਸੰਧੂ ਕੌਮੀ ਮੀਤ ਪ੍ਰਧਾਨ ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ, ਨਰਿੰਦਰ ਸਿੰਘ ਖਹਿਰਾ ਪ੍ਰਧਾਨ ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਗੁਰਦਾਸਪੁਰ, ਭੁਪਿੰਦਰ ਸਿੰਘ ਭਿੰਦਾ, ਸਕੂਲ ਦੇ ਕੋਆਰਡੀਨੇਟਰ ਰੁਪਿੰਦਰ ਕੌਰ, ਸੰਦੀਪ ਕੌਰ, ਅਧਿਆਪਕ ਪਰਜਿੰਦਰ ਕੌਰ, ਪ੍ਰਭਜੋਤ ਕੌਰ ਅਤੇ ਹਰਪਾਲ ਸਿੰਘ, ਹਰਪ੍ਰੀਤ ਸਿੰਘ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article*ਮਿਸ਼ਨ ਸਮਰੱਥ ਤਹਿਤ ਮਾਇੰਡ ਫੁੱਲਨੇੱਸ ਪ੍ਰੋਗਰਾਮ ਅਧੀਨ ਸਕੂਲ ਮੁਖੀਆਂ ਅਤੇ ਨੋਡਲ ਅਧਿਆਪਕਾਂ ਦੀ ਸਿਖ਼ਲਾਈ ਸਫਲਤਾਪੂਰਨ ਸੰਪਨ*
Next articleਵਿਸਾਖੀ: ਖੇਤੀਬਾੜੀ, ਧਰਮ ਤੇ ਸਭਿਆਚਾਰ ਦਾ ਰੰਗੀਲਾ ਮੇਲ