HOME ਮਿਸ਼ਨ

ਮਿਸ਼ਨ

3
ਮਲਕੀਤ ਮੰਢਾਲੀ

 (ਸਮਾਜ ਵੀਕਲੀ)

✍ ਮਲਕੀਤ ਮੰਢਾਲੀ
ਗਰੀਬਾਂ ਦੇ ਵਿਰੋਧੀਆਂ ਦੇ ਨਾਲ ਰਲ਼ ਕੇ ਮਿਸ਼ਨ ਚਲਾਇਆ ਨਹੀਂ ਜਾਣਾ
ਗੁਰੂ ਰਵਿਦਾਸ ਤੇ ਭੀਮ ਰਾਓ ਦਾ ਰਾਜ ਭਾਗ ਦਾ ਬੂਟਾ ਲਾਇਆ ਨਹੀਂ ਜਾਣਾ
ਵੱਖਰੇ ਵੱਖਰੇ ਗਰੁੱਪਾਂ ਵਿੱਚ ਵੰਡ ਹੋ ਕੇ ਚੌਧਰੀ ਆਪਣੀ ਡੱਫਲੀ ਵਜਾਉਂਦੇ ਨੇ
ਬਾਬੂ ਕਾਂਸ਼ੀ ਰਾਮ ਵਾਲਾ ਫਾਰਮੂਲਾ ਸੌ ਵਿੱਚੋਂ ਪਚਾਸੀ ਭੁਲਾਇਆ ਨਹੀਂ ਜਾਣਾ
ਕੱਲ੍ਹ, ਅੱਜ ਤੇ ਕੱਲ੍ਹ ਦੇ ਇਤਿਹਾਸ ਨੂੰ ਪੜ੍ਹ ਕੇ ਦੇਖ ਲਓ ਅਸੀਂ ਕਿੱਥੇ ਖੜ੍ਹੇ ਹਾਂ
ਜੇ ਵਕਤੋਂ ਖੁੰਝ ਗਏ ਫਿਰ ਆਉਣ ਵਾਲੀ ਪੀੜ੍ਹੀ ਨੂੰ ਸੰਭਾਲਿਆ ਨਹੀਂ ਜਾਣਾ
ਕੀ ਕੀ ਕੌਮ ਸਾਡੀ ਨਾਲ ਹੋਇਆ ਇਹ ਸਾਨੂੰ ਮਿਸ਼ਨ ਦੇ ਰਾਹੀਂ ਪਤਾ ਲੱਗਿਆ
ਤਾਂ ਹੀ ਸੋਚਦੇ ਹਾਂ ਗੈਰਾਂ ਤੇ ਆਪਣਿਆਂ ਨੂੰ ਇੱਕੋ ਭਾਂਡੇ ਮਿਲਾਇਆ ਨਹੀਂ ਜਾਣਾ
ਡੰਗ ਮਾਰਨ ਵਾਲਿਆਂ ‘ਤੇ ਯਕੀਨ ਨਹੀਂ ਹੁੰਦਾ ਇਨ੍ਹਾਂ ਕਦੋਂ ਨੁਕਸਾਨ ਕਰ ਦੇਣਾ
ਮੂੰਹ ਦੇ ਮਿੱਠੇ ਤੇ ਦਿਲ ਦੇ ਕਾਲੇ ਲੋਕ ਦੇਣ ਧੋਖਾ ਤਾਂ ਚਿਲਾਇਆ ਨਹੀਂ ਜਾਣਾ
ਲਾਲਚ ਦੇ ਕੇ ਸਾਡੇ ਸਮਾਜ ਨੂੰ ਵਿਰੋਧੀ ਜਾਣਦੇ ਨੇ ਏਕੇ ਨੂੰ ਕਿੰਝ ਹੈ ਵੰਡਣਾ
ਇਕੱਠੇ ਹੋ ਜੇ ਸਾਂਭ ਲਿਆ ਘਰ ਆਪਣਾ ਫਿਰ ਕਦੇ ਜਲਾਇਆ ਨਹੀਂ ਜਾਣਾ
ਛੱਡ ਕੇ ਹੁਣ ਆਪਣੀ ਮੈਂ ਮੈਂ ਨੂੰ ਮਿਸ਼ਨ ਵਾਲੇ ਝੰਡੇ ਥੱਲੇ ਸਾਰੇ ਇਕੱਠੇ ਹੋ ਜਾਵੋ

ਆਪਣੀ ਏਕਤਾ ਨੂੰ ਕਿਸੇ ਵਲੋਂ ਲਾਰਿਆਂ ਦਾ ਜ਼ਹਿਰ ਪਿਲਾਇਆ ਨਹੀਂ ਜਾਣਾ
ਮਿਸ਼ਨ ਰਹਿਬਰਾਂ ਦਾ ਬਣਾਉਂਦਾ ਇੱਜ਼ਤ ਤਾਈਓਂ ਨਾਂ ਚਮਕਦਾ ਅਕਾਸ਼ ਵਿੱਚ
ਮਲਕੀਤ ਮੰਢਾਲੀ ਚੰਗੇ ਇਨਸਾਨਾਂ ਤੋਂ ਬਿਨਾਂ ਹੋਰਾਂ ਨੂੰ ਸਲਾਹਿਆ ਨਹੀਂ ਜਾਣਾ
ਪਿੰਡ ਤੇ ਡਾਕ. ਮੰਢਾਲੀ
☎7589458980 ਪੱਤਰਕਾਰ ਚਰਨਜੀਤ ਸੱਲ੍ਹਾਂ

Previous articleਸਤਿਕਾਰਯੋਗ ਮਿਸ਼ਨਰੀ ਗੁਰਮੇਲ ਭੱਟੀ ਜੀ ਦੀ 23 ਜੁਲਾਈ ਨੂੰ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ
Next articleਕਿਰਤੀ ਕਿਸਾਨ ਯੂਨੀਅਨ ਨੇ 25 ਨੂੰ ਸੰਗਰੂਰ ਵਿਖੇ ਜ਼ਬਰ ਵਿਰੋਧੀ ਰੈਲੀ ਵਿੱਚ ਪਹੁੰਚਣ ਲਈ ਮੀਟਿੰਗ ਕੀਤੀ