ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਪਿਛਲੇ ਕੁਝ ਦਿਨਾਂ ਤੋਂ ਲਾਪਤਾ ਨੌਜਵਾਨ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ। ਜਿਸ ਤੋਂ ਬਾਅਦ ਪਰਿਵਾਰ ਨੇ ਹਰਿਆਣਾ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ। ਜਾਣਕਾਰੀ ਦਿੰਦੇ ਹੋਏ ਆਕਾਸ਼ ਸੈਣੀ ਪੁੱਤਰ ਕਮਲ ਸੈਣੀ ਵਾਸੀ ਪਿੰਡ ਫਤਿਹਪੁਰ ਡਾਕਖਾਨਾ ਹਰਿਆਣਾ ਹੁਸ਼ਿਆਰਪੁਰ ਨੇ ਦੱਸਿਆ ਕਿ ਉਸ ਦਾ ਭਰਾ ਮਨਪ੍ਰੀਤ ਸਿੰਘ ਉਰਫ਼ ਰਵੀ ਸੈਣੀ ਜਿਸ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ। ਉਸ ਨੇ ਦੱਸਿਆ ਕਿ 17 ਅਗਸਤ ਨੂੰ ਉਸ ਦਾ ਜਨਮ ਦਿਨ ਸੀ। ਇਸ ਲਈ ਉਹ ਕੁਝ ਖਾਣ ਲਈ ਹਰਿਆਣਾ ਗਿਆ ਸੀ। ਸ਼ਾਮ ਤੱਕ ਉਸ ਦਾ ਇੰਤਜ਼ਾਰ ਕੀਤਾ, ਪਰ ਉਹ ਮੁੜ ਅੱਜ ਤੱਕ ਘਰ ਨਹੀਂ ਪਰਤਿਆ। ਉਸ ਦੇ ਆਲੇ-ਦੁਆਲੇ ਪੁੱਛਗਿੱਛ ਕੀਤੀ ਪਰ ਕੁਝ ਪਤਾ ਨਹੀਂ ਲੱਗਾ। ਉਸ ਨੇ ਦੱਸਿਆ ਕਿ ਮਨਪ੍ਰੀਤ ਦਾ ਕੱਦ 5 ਫੁੱਟ 3 ਇੰਚ, ਰੰਗ ਗੋਰਾ ਹੈ ਅਤੇ ਉਸ ਨੇ ਨੀਲੀ ਜੀਨਸ ਦੀ ਪੈਂਟ ਅਤੇ ਚੈਰੀ ਰੰਗ ਦੇ ਬੂਟ ਪਾਏ ਹੋਏ ਹਨ। ਉਨ੍ਹਾਂ ਕਿਹਾ ਕਿ ਜਿਸ ਕਿਸੇ ਨੂੰ ਵੀ ਕੋਈ ਜਾਣਕਾਰੀ ਹੋਵੇ 83609-01297, 95924-05457 ‘ਤੇ ਸੰਪਰਕ ਕੀਤਾ ਜਾਵੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly