HOME ਮਾਨਚੈਸਟਰ ਚ ਕਰਵਾਏ ਗਏ ਮਿਸ ਟਾਈਲੈਟਡ 2025ਦੇ ਪੰਜਾਬਣ 2025 ਦੇ ਮੁਕਾਬਲੇ

ਮਾਨਚੈਸਟਰ ਚ ਕਰਵਾਏ ਗਏ ਮਿਸ ਟਾਈਲੈਟਡ 2025ਦੇ ਪੰਜਾਬਣ 2025 ਦੇ ਮੁਕਾਬਲੇ

2
ਕੈਪਸਨ:- ਮਾਨਚੈਸਟਰ ਵਿਖੇ ਰੋਜੀ ਕੌਰ ਅਤੇ ਗਗਨ ਸਿੱਧੂ ਵੱਲੋਂ ਕਰਵਾਏ ਗਏ ਮਿਸ਼ ਟਾਇਲੈਟਡ 2025 ਦੇ ਮੁਕਾਬਲਿਆਂ ਚ ਜੇਤੂ ਰਹਿਣ ਵਾਲੀਆਂ ਮੁਟਿਆਰਾਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ ਰੋਜੀ ਕੌਰ ਅਤੇ ਗਗਨ ਸਿੱਧੂ। ਤਸਵੀਰਾਂ:- ਸੁਖਜਿੰਦਰ ਸਿੰਘ ਢੱਡੇ

*ਜੇਤੂ ਰਹਿਣ ਵਾਲੀਆਂ ਚੜ੍ਦੇ ਅਤੇ ਲਹਿਦੇ ਪੰਜਾਬ ਦੀਆਂ ਮੁਟਿਆਰਾਂ ਨੂੰ ਕੀਤਾ ਗਿਆ ਸਨਮਾਨਿਤ

ਲੈਸਟਰ (ਇੰਗਲੈਂਡ)  (ਸਮਾਜ ਵੀਕਲੀ)  (ਸੁਖਜਿੰਦਰ ਸਿੰਘ ਢੱਡੇ)– ਸਾਂਝਾ ਵਿਰਸਾ ਗਰੁੱਪ ਮਾਨਚੈਸਟਰ ਦੀਆਂ ਪ੍ਰਬੰਧਕਾਂ ਰੋਜੀ ਕੌਰ ਅਤੇ ਗਗਨ ਸਿੱਧੂ ਅਤੇ ਉਹਨਾਂ ਦੀ ਟੀਮ ਦੇ ਸਾਂਝੇ ਉਪਰਾਲੇ ਸਦਕਾ ਮਾਨਚੈਸਟਰ ਵਿਖੇ ਮਿਸ ਟਾਇਲੈਟਡ ਪੰਜਾਬਣ 2025 ਦੇ ਫਾਈਨਲ ਮੁਕਾਬਲੇ ਕਰਵਾਏ ਗਏ। ਇਨਾ ਮੁਕਾਬਲਾ ਦੌਰਾਨ ਪਹਿਲੇ ਨੰਬਰ ਤੇ ਕਿਰਨਮਾਨ ਦੂਜੇ ਤੇ ਸੰਮੀ ਧਨਵੀਰ ਕੌਰ ਅਤੇ ਤੀਜੇ ਤੇ ਕੰਚਨਪ੍ਰੀਤ ਕੌਰ ਰਹੀਆਂ । ਇਹਨਾਂ ਮੁਕਾਬਲਿਆਂ ਦੌਰਾਨ ਸਪੈਸ਼ਲ ਅਵਾਰਡ ਨਿਸੀ ਨੂੰ ਮਿਲਿਆ। ਇਸ ਮੌਕੇ ਤੇ ਐਮ ਪੀ ਅਫਜਲ ਖਾਨ ਤੇ ਬਾਕੀ ਸਾਰੇ ਕਾਉਂਸਲਰ ਆਪਇਹਦੇ ਚੌਹਾਨ, ਗੁਜਾਲਾ ਸਦੀਕ, ਸੁਜੈਨ, ਈਸ਼ਾ ਮੁਮਤਾਜ਼, ਸ਼ਹੀਨਾ ਤੇ ਟੀਵੀ ਹੋਸਟ ਸਮੀਨਾ ਖਾਨ ਵਿਸ਼ੇਸ਼ ਤੌਰ ਤੇ ਪੁੱਜੇ।ਇਸ ਮੌਕੇ ਤੇ ਪ੍ਰਬੰਧਕਾਂ ਰੋਜੀ ਕੌਰ ਅਤੇ ਗਗਨ ਸਿੱਧੂ ਨੇ ਪਹੁੰਚੇ ਹੋਏ ਡਾਕਟਰ ਮਲਿਕ ਲਿਆਕਤ ਤੇ ਚੌਹਾਨ ਦਾ ਖਾਸ ਧੰਨਵਾਦ ਕੀਤਾ। ਇਸ ਮੌਕੇ ਤੇ ਇੰਗਲੈਂਡ ਦੇ ਵੱਖ-ਵੱਖ ਸ਼ਹਿਰਾ ਬਰਮਿੰਘਮ,ਲਿਊਟਨ,ਵੂਲਵਰਹੈਪਟਨ,ਡਰਬੀ ਤੋਂ ਚੜਦੇ ਅਤੇ ਲਹਿੰਦੇ ਪੰਜਾਬ ਦੀਆਂ ਮੁਟਿਆਰਾਂ ਵੱਲੋਂ ਆਪੋ ਆਪਣੀਆਂ ਪੇਸ਼ਕਾਰੀਆਂ ਕਰਕੇ ਇਹਨਾਂ ਮੁਕਾਬਲਿਆਂ ਦਾ ਹਿੱਸਾ ਬਣੀਆਂ। ਇਸ ਮੌਕੇ ਤੇ ਹਾਲ ਵਿੱਚ ਵੱਖ-ਵੱਖ ਤਰ੍ਹਾਂ ਦੇ ਜਿਊਲਰੀ ਅਤੇ ਖਾਣੇ ਦੇ ਅਨੇਕਾਂ ਸਟਾਲ ਲਗਾਏ ਗਏ। ਇਹਨਾਂ ਮੁਕਾਬਲਿਆਂ ਚ ਜੇਤੂ ਰਹਿਣ ਵਾਲੀਆਂ ਚੜ੍ਦੇ ਤੇ ਲਹਿਦੇ ਪੰਜਾਬ ਦੀਆਂ ਮੁਟਿਆਰਾਂ ਵੱਲੋਂ ਨੂੰ ਪ੍ਰਬੰਧਕਾਂ ਰੋਜੀ ਕੌਰ ਅਤੇ ਗਗਨ ਸਿੱਧੂ ਵੱਲੋਂ ਤਾਜ ਪਹਿਨਾ ਕੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲ ਬਾਤ ਕਰਦੇ ਆਂ ਪ੍ਰਬੰਧਕਾਂ ਰੋਜੀ ਕੌਰ ਅਤੇ ਗੰਗਨ ਸਿੱਧੂ ਨੂੰ ਦੱਸਿਆ ਦੱਸਿਆ ਕਿ ਆਉਣ ਵਾਲੇ ਸਮੇਂ ਚ ਇੰਗਲੈਂਡ ਚ ਪੰਜਾਬੀ ਵਿਰਸੇ ਨੂੰ ਹੋਰ ਪ੍ਰਫੁਲਿਤ ਕਰਨ ਲਈ ਇਸੇ ਤਰ੍ਹਾਂ ਦੇ ਪ੍ਰੋਗਰਾਮ ਲਗਾਤਾਰ ਜਾਰੀ ਰਹਿਣਗੇ ਅਤੇ ਆਉਣ ਵਾਲੇ ਸਮੇਂ ਚ ਖਾਸ ਤੌਰ ਤੇ ਬੱਚਿਆਂ ਦੇ ਵੀ ਇਸੇ ਤਰ੍ਹਾਂ ਦੇ ਮੁਕਾਬਲੇ ਕਰਵਾਏ ਜਾਣਗੇ, ਤਾਂ ਜੋ ਇੰਗਲੈਂਡ ਦੀ ਜੰਮਪਲ ਪੀੜੀ ਆਪਣੇ ਵਿਰਸੇ ਤੇ ਮਾਣ ਕਰ ਸਕੇ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਬੰਗਾ ਹਲਕੇ ਦੀਆਂ ਸਾਰੀਆਂ ਪੰਚਾਇਤਾਂ ਨੂੰ ਚੈੱਕ ਵੰਡੇ ਗਏ –ਡਾ ਸੁਖਵਿੰਦਰ ਸੁੱਖੀ
Next article*ਪੀ.ਐੱਮ. ਸ੍ਰੀ ਸਕੂਲ ਰੱਤੇਵਾਲ ਦੇ ਵਿਦਿਆਰਥੀਆਂ ਨੇ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿੱਚ ਮਾਰੀਆਂ ਮੱਲਾਂ*