ਮੀਰੀ ਪੀਰੀ ਸੇਵਾ ਸਿਮਰਨ ਕਲੱਬ ਰਜਿ. ਹੁਸ਼ਿਆਰਪੁਰ ਵੱਲੋਂ “ਰੁੱਖ ਲਗਾਓ ਅਤੇ ਸੰਭਾਲੋ” ਮੁਹਿੰਮ ਤਹਿਤ ਪੌਦੇ ਲਗਾਏ

ਹੁਸ਼ਿਆਰਪੁਰ, (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਮੀਰੀ ਪੀਰੀ ਸੇਵਾ ਸਿਮਰਨ ਕਲੱਬ ਰਜਿ. ਹੁਸ਼ਿਆਰਪੁਰ ਵੱਲੋਂ ਗੁਰੂ ਆਸ਼ੇ “ਪਵਣ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹਤੁ” ਅਨੁਸਾਰ ਪੌਣ ਪਾਣੀ, ਧਰਤੀ ਅਤੇ ਵਾਤਾਵਰਣ ਦੀ ਸੁਰੱਖਿਆ ਅਤੇ ਸਾਂਭ ਸੰਭਾਲ ਦੇ ਮਿਸ਼ਨ ਨੂੰ ਮੁੱਖ ਰੱਖ ਕੇ ਸਰਬਜੀਤ ਸਿੰਘ ਬਡਵਾਲ ਚੇਅਰਮੈਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਰੰਭੀ “ਰੁੱਖ ਲਗਾਓ ਅਤੇ ਸੰਭਾਲੋ” ਮੁਹਿੰਮ ਤਹਿਤ ਫੁੱਟਬਾਲ ਗਰਾਉਂਡ ਨਜ਼ਦੀਕ ਨਿਊ ਗੋਬਿੰਦ ਨਗਰ ਹੁਸ਼ਿਆਰਪੁਰ ਵਿਖੇ ਪੌਦੇ ਲਗਾਏ ਗਏ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਰਬਜੀਤ ਸਿੰਘ ਬਡਵਾਲ ਚੇਅਰਮੈਨ ਨੇ ਦੱਸਿਆ ਕਿ ਮੌਸਮ ਵਿੱਚ ਆ ਰਹੇ ਵਿਗਾੜ, ਲਗਾਤਾਰ ਵਧਦੇ ਜਾ ਰਹੇ ਤਾਪਮਾਨ ਅਤੇ ਹੜ੍ਹਾਂ ਵਰਗੀਆਂ ਕੁਦਰਤੀ ਕਰੋਪੀਆਂ ਦਾ ਵਿਗਿਆਨੀਆਂ ਨੇ ਇੱਕੋ ਇੱਕ ਕਾਰਣ ਰੁੱਖਾਂ ਦੀ ਲਗਾਤਾਰ ਹੋ ਰਹੀ ਕਟਾਈ ਅਤੇ ਨਵੇਂ ਰੁੱਖ ਲਗਾਉਣ ਵਿੱਚ ਆ ਰਹੀ ਕਮੀ ਦੱਸਿਆ ਜੋ ਮਨੁੱਖਤਾ ਅਤੇ ਸਮੁੱਚੀ ਲੋਕਾਈ ਨੂੰ ਤ੍ਰਾਹ ਤ੍ਰਾਹ ਕਰਨ ਲਈ ਮਜਬੂਰ ਕਰ ਰਹੀ ਹੈ | ਇਸ ਲਈ ਨਵੇਂ ਰੁੱਖ ਲਗਾਉਣ ਵਿੱਚ ਤੇਜ਼ੀ ਲਿਆਉਣਾ ਸਮੇਂ ਦੀ ਮੁੱਖ ਲੋਡ਼ ਹੈ ਜਿਸ ਨੂੰ ਮਹਿਸੂਸ ਕਰਦਿਆਂ ਮੀਰੀਪੀਰੀ ਸੇਵਾ ਸਿਮਰਨ ਕਲੱਬ ਰਜਿ ਹੁਸ਼ਿਆਰਪੁਰ ਵੱਲੋਂ “ਰੁੱਖ ਲਗਾਓ ਅਤੇ ਸੰਭਾਲੋ” ਮੁਹਿੰਮ ਅਰੰਭੀ ਹੋਈ ਹੈ ਜਿਸ ਤਹਿਤ ਪਹਿਲਾਂ ਵੀ ਫੁੱਟਬਾਲ ਗਰਾਉਂਡ ਦੇ ਦੁਆਲੇ ਰੁੱਖ ਲਗਾਏ ਗਏ ਸਨਅਤੇ ਹੁਣ ਨਿਊ ਗੋਬਿੰਦ ਨਗਰ ਵਿਖ਼ੇ ਨਿੱਮ, ਕਚਨਾਰ, ਬਿੱਲ, ਸੁਹਾਜਨਾ,ਜਾਮਣ, ਜਤਰੰਡਾ, ਅਮਲਤਾਸ ਦੇ ਪੌਦੇ ਲਗਾਏ ਗਏ | ਇਸ ਮੌਕੇ ਗੁਰਬਿੰਦਰ ਸਿੰਘ ਪਲਾਹਾ,ਸੱਤਪਾਲ ਸਿੰਘ ਭੋਗਲ, ਮਨਜੀਤ ਸਿੰਘ, ਅਜੀਤ ਸਿੰਘ ਸੋਨੂੰ, ਇੰਦਰਪ੍ਰੀਤ ਸਿੰਘ ਬਡਵਾਲ, ਜਸਜੀਤ ਸਿੰਘ ਬਡਵਾਲ,ਕੁਲਵਿੰਦਰ ਕੌਰ,ਜਸਵਿੰਦਰ ਕੌਰ, ਹਰਭਜਨ ਸਿੰਘ ਫੌਜੀ, ਗੁਰਮੇਜ ਲਾਲ ਬੱਧਣ, ਗੁਰਜੀਤ ਸਿੰਘ ਭੋਗਲ, ਰਾਮ ਲਾਲ, ਕਿਰਨ ਕੁਮਾਰ, ਅਸ਼ੋਕ ਕੁਮਾਰ, ਕੇਵਲ ਕੁਮਾਰ, ਸੁਰਿੰਦਰ ਸਿੰਘ, ਪਰਮਿੰਦਰ ਸਿੰਘ ਆਦਿ ਹਾਜ਼ਿਰ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਖੇਡਾਂ ਵਤਨ ਪੰਜਾਬ ਦੀਆਂ ਵਿੱਚ ਸਿਹਤ ਵਿਭਾਗ ਛਾਇਆ
Next articleਚੱਬੇਵਾਲ ਵਿਧਾਨ ਸਭਾ ਹਲਕੇ ਦੀਆਂ ਲਿੰਕ ਸੜਕਾਂ ਨੂੰ ਆਧੁਨਿਕ ਲੀਹਾਂ ‘ਤੇ ਬਣਾ ਕੇ ਪੂਰੇ ਪੰਜਾਬ ‘ਚ ਰੋਲ ਮਾਡਲ ਵਾਂਗ ਵਿਕਸਿਤ ਕੀਤਾ ਜਾਵੇਗਾ:- ਸੰਸਦ ਮੈਂਬਰ ਰਾਜ ਕੁਮਾਰ ਚੱਬੇਵਾਲ