“ਗੌਣ ਕਿਰਦਾਰ’ ਕਾਮਾਂ !

(ਜਸਪਾਲ ਜੱਸੀ)

(ਸਮਾਜ ਵੀਕਲੀ)

ਮੈਂ ਤੇਰੀ ਜੱਦ ‘ਚੋਂ ਮਨਫੀ,
ਤੇ ਬੇਜਾਰ ਕਿਉਂ ਹੁੰਦਾ ਹਾਂ ।
ਮੈਂ ਹਾਜ਼ਰ ਹੋਣ ਲਈ,
ਬੇਕਰਾਰ ਕਿਉਂ ਹੁੰਦਾ ਹਾਂ।
ਤੇਰੇ ਇਸ ਨਾਟਕ ਦਾ,
ਕਿਰਦਾਰ,
ਮੈਂ ਗੌਣ ਕਿਉਂ ਬਣ ਜਾਨੈਂ !
ਜਦ ਕਿ ਮੈਂ ਇਸ ਦਾ,
ਸੂਤਰਧਾਰ ਹੁੰਦਾ ਹਾਂ।
ਮੇਰੇ,ਤੇਰੇ ਹੱਕ ਇਕੱਠੇ,
ਤੇ ਸਾਂਝੇ ਨੇ ਜਦੋਂ।
ਜਿੱਤ ਤੇਰੀ ਹਰ ਵਾਰ,
ਮੈਂ ਹਾਰ ਰਿਹਾ ਕਿਉਂ ਹੁੰਦਾ ਹਾਂ !
ਤੇਜ਼ ਹਵਾਵਾਂ,
ਹਨੇਰੀਆਂ ਦਾ,
ਚਿਹਰਾ ਬਣਾ ਕੇ,
ਪੇਸ਼ ਕਿਉਂ ਕਰਦੈਂ ਮੈਨੂੰ !
ਮਸ਼ਾਲ ਲੈ ਕੇ ਰੋਸ਼ਨੀ ਦੀ,
ਹੱਥ ਵਿਚ,
ਜਦੋਂ ਅਲੰਬਰਦਾਰ,
ਮੈਂ ਹੁੰਦਾ ਹਾਂ।
(ਜਸਪਾਲ ਜੱਸੀ)

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਸੱਚੋ-ਸੱਚ / ਫੇਸਬੁੱਕੀ ਵੈਦਾਂ ਦੇ ਚੁੰਗਲ਼ ‘ਚੋਂ ਭੋਲ਼ੇ-ਭਾਲੇ ਲੋਕਾਂ ਨੂੰ ਬਚਾਉਣਾ ਜ਼ਰੂਰੀ
Next articleਭਾਵਪੂਰਤ ਅਤੇ ਪ੍ਰੇਰਨਾਦਾਇਕ ਰਿਹਾ ਡਾ. ਸ. ਪ. ਸਿੰਘ ਨਾਲ ਅੰਤਰਰਾਸ਼ਟਰੀ ਪ੍ਰੋਗਰਾਮ “ਸਿਰਜਣਾ ਦੇ ਆਰ ਪਾਰ“