ਮਜਦੂਰਾਂ ਤੇ ਕਾਮਿਆਂ ਦੀਆਂ ਮੰਗਾਂ ਸਬੰਧੀ 12 ਜੁਲਾਈ ਨੂੰ ਹਲਕਾ ਵਿਧਾਇਕ ਤੇ 15 ਜੁਲਾਈ ਨੂੰ ਮੈਬਰ ਪਾਰਲੀਮੈਂਟ ਨੂੰ ਮੰਗ ਪੱਤਰ ਦਿੱਤਾ ਜਾਵੇਗਾ:- ਜਰਨੈਲ ਫਿਲੌਰ

*ਪਿੰਡ ਭੈੋਣੀ,ਬਿਲਗਾ,ਸੰਗੋਵਾਲ,ਔਜਲਾ ਤੇ ਖੋਖੇਵਾਲ ਵਿਖੇ ਦਿਹਾਤੀ ਮਜਦੂਰ ਸਭਾ ਯੂਨਿਟਾਂ  ਦੀਆਂ ਭਰਵੀਆਂ ਮੀਟਿੰਗਾਂ*ਪਿੰਡ ਔਜਲਾ ਤੇ ਖੋਖੇਵਾਲ ਇਕਾਈਆਂ ਦੀਆਂ ਸਰਬਸੰਮਤੀ ਨਾਲ ਚੋਣਾਂ*ਪਿੰਡ ਔਜਲਾ ਦੇ ਪ੍ਰਧਾਨ ਬੇਅੰਤ ਸਿੰਘ ਸਕੱਤਰ ਕੁਲਵੰਤ ਸਿੰਘ,ਕੈਸ਼ੀਅਰ ਸੁਖਵਿੰਦਰ ਸਿੰਘ ਤੇ ਪਿੰਡ ਖੋਖੇਵਾਲ ਦੇ ਪ੍ਰਧਾਨ ਸੁਖਦੇਵ ਰਾਮ, ਸਕੱਤਰ ਲਖਵੀਰ ਕੁਮਾਰ ਕੈਸ਼ੀਅਰ ਕੁਲਵਿੰਦਰ ਕੁਮਾਰ ਚੁਣੇ ਗਏ*
ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਦਿਹਾਤੀ ਮਜਦੂਰ ਸਭਾ ਤਹਿਸੀਲ ਫਿਲੌਰ ਵਲੋਂ ਪਿੰਡ ਭੈਣੀ, ਬਿਲਗਾ, ਸੰਗੋਵਾਲ, ਔਜਲਾ ਤੇ ਖੋਖੇਵਾਲ ਤਹਿਸੀਲ ਫਿਲੌਰ ਭਰਵੀਆਂ  ਮੀਟਿੰਗਾ ਚ ਕੀਤੀਆਂ ਗਈਆਂ। ਇਸ ਸਮੇਂ  ਮੀਟਿੰਗਾਂ ਵਿੱਚ ਵੱਡੀ ਗਿਣਤੀ ਵਿੱਚ ਮਜਦੂਰਾਂ ਤੇ ਔਰਤਾਂ ਨੇ ਹਿੱਸਾ ਲਿਆ। ਇਸ ਸਮੇਂ ਜਰਨੈਲ ਫਿਲੌਰ ਪ੍ਰਧਾਨ ਤਹਿਸੀਲ ਫਿਲੌਰ , ਪਰਮਜੀਤ ਰੰਧਾਵਾ ਸੁਬਾਈ ਆਗੂ, ਜੁਆਇੰਟ ਸਕੱਤਰ ਅਮ੍ਰਿਤ ਪਾਲ ਨੰਗਲ ਤੇ ਰਾਮ ਲੁਭਾਇਆ ਭੈਣੀ, ਮਾਸਟਰ ਹੰਸ ਰਾਜ, ਕੁਲਦੀਪ ਵਾਲੀਆ,ਜੀਤਾ ਸੰਗੋਵਾਲ, ਬਲਵੀਰ ਵੀਰੀ ਬਿਲਗਾ, ਕੁਲਦੀਪ ਕੁਮਾਰ ਤੇ ਨਾਜਰ ਸਿੰਘ ਭੁੱਲਰ ਨੇ ਖਾਸ ਤੌਰ ਤੇ ਸੰਬੋਧਨ ਕੀਤਾ। ਇਸ ਸਮੇਂ ਦਿਹਾਤੀ ਮਜਦੂਰ ਸਭਾ ਦੇ ਸੂਬਾਈ ਫੈਸਲੇ ਮੁਤਾਬਿਕ ਮਜਦੂਰ ਜਮਾਤ ਦੀਆਂ ਭਖਦੀਆਂ ਮੰਗਾਂ ਲਾਗੂ ਕਰਾਉਣ ਲਈ ਵਿਧਾਇਕਾਂ ਤੇ ਪਾਰਲੀਮੈਂਟ ਦੇ ਮੈਂਬਰਾਂ ਨੂੰ ਮੰਗ ਪੱਤਰ ਦੇਣ ਦੇ ਫੈਸਲੇ ਦੀ ਰੋਸ਼ਨੀ ਵਿੱਚ 12 ਜੁਲਾਈ ਨੂੰ ਹਲਕਾ ਫਿਲੌਰ ਦੇ ਵਿਧਾਇਕ ਤੇ 15 ਜੁਲਾਈ ਨੂੰ ਜਲੰਧਰ ਦੇ ਮੈਂਬਰ ਪਾਰਲੀਮੈਂਟ ਚਰਨਜੀਤ ਚੰਨੀ ਨੂੰ ਮੰਗ ਪੱਤਰ ਦੇਣ ਦਾ ਫ਼ੈਸਲਾ ਕੀਤਾ।  ਇਸ ਸਮੇਂ ਆਗੂਆਂ ਨੇ ਮੰਗ ਕੀਤੀ ਕਿ ਹਰ ਤਰ੍ਹਾਂ ਦੀ ਪੈਨਸ਼ਨ 5000 ਰੁਪਏ ਦਿੱਤੀ ਜਾਵੇ, ਮਨਰੇਗਾ ਮਜਦੂਰਾਂ ਦੀ ਦਿਹਾੜੀ 700 ਰੁਪਏ ਕੀਤੀ ਜਾਵੇ ਤੇ ਸਾਰਾ ਸਾਲ ਕੰਮ ਦਿੱਤਾ ਜਾਵੇ, ਮਨਰੇਗਾ ਦੇ ਦਾਇਰੇ ਵਿੱਚ ਸ਼ਹਿਰੀ ਮਜਦੂਰਾਂ ਨੂੰ ਵੀ ਸ਼ਾਮਲ ਕੀਤਾ, ਔਰਤਾਂ ਨੂੰ ਗਿਆਰਾਂ ਸੌ ਰੁਪਏ ਸਮੇਤ ਬਕਾਏ ਦਿੱਤਾ ਜਾਵੇ, ਬੇਘਰੇ ਲੋਕਾਂ ਨੂੰ ਦਸ ਦਸ ਮਰਲੇ ਦੇ ਪਲਾਟ ਦਿੱਤੇ ਜਾਣ, ਮਕਾਨ ਬਨਾਉਣ ਲਈ ਪੰਜ ਲੱਖ ਗਰਾਂਟ ਦਿੱਤੀ ਜਾਵੇ, ਗਰੀਬਾਂ ਦੀਆਂ ਸਿਹਤ ਸਹੂਲਤਾਂ ਵੱਲ ਖਾਸ ਧਿਆਨ ਦਿੱਤਾ ਜਾਵੇ, ਮਜਦੂਰਾਂ ਦੇ ਬੱਚਿਆਂ ਨੂੰ ਉੱਚ ਦਰਜੇ ਲਈ ਮੁਫਤ ਸਿੱਖਿਆ ਸਹੂਲਤਾਂ ਮੁਹੱਈਆ ਕਰਾਈਆਂ ਜਾਣ, ਸਸਤੇ ਰਾਸ਼ਨ ਦੇ ਪਿੰਡ ਪਿੰਡ ਡੀਪੂ ਖੋਲੇ ਜਾਣ, ਗਰੀਬ ਲੋਕਾਂ ਦੇ ਕਰਜੇ ਵਿਆਜ ਸਮੇਤ ਮੁਆਫ਼ ਕੀਤੇ ਜਾਣ ਆਦਿ। ਇਸ ਸਮੇਂ ਦਿਹਾਤੀ ਮਜਦੂਰ ਸਭਾ ਪਿੰਡ ਔਜਲਾ ਤੇ ਖੋਖੇਵਾਲ ਦੀ ਯੂਨਿਟਾਂ ਚੋਣ ਸਰਬਸੰਮਤੀ ਨਾਲ ਕੀਤੀ ਗਈ ਜਿਸ ਵਿੱਚ ਪਿੰਡ ਔਜਲਾ ਦੇ ਪ੍ਰਧਾਨ ਬੇਅੰਤ, ਸਕੱਤਰ ਕੁਲਵੰਤ ਸਿੰਘ, ਕੈਸ਼ੀਅਰ ਸੁਖਵਿੰਦਰ ਸਿੰਘ,ਪਿੰਡ ਖੋਖੇਵਾਲ ਦੇ ਪ੍ਰਧਾਨ ਸੁਖਦੇਵ ਰਾਮ, ਸਕੱਤਰ ਲਖਵੀਰ ਕੁਮਾਰ, ਕੈਸ਼ੀਅਰ ਕੁਲਵਿੰਦਰ ਕੁਮਾਰ ਚੁਣੇ ਗਏ।  ਇਸ ਸਮੇਂ ਗੁਰਪ੍ਰੀਤ ਸਿੰਘ, ਕੇਵਲ ਚੰਦ, ਨਰੇਸ਼ ਕੁਮਾਰ, ਤੀਰਥ ਰਾਮ, ਸੰਤੋਖ ਸਿੰਘ,ਛਿੰਦੂ, ਵਿਵੇਕ ਮੰਨਣ, ਸਤਵਿੰਦਰ, ਸ਼ਸ਼ੀ ਭੂਸ਼ਨ, ਹਰਜੀਤ, ਦਵਿੰਦਰ ਕੁਮਾਰ, ਕ੍ਰਿਸ਼ਨ ਕੁਮਾਰ, ਹਨਿਤ ਸੈਂਪਲੇ,ਨਿਰਮਲਾ , ਰਣਦੀਪ ਕੌਰ, ਜੋਗਿੰਦਰ ਕੌਰ, ਰੇਸ਼ਮ ਕੌਰ, ਗਿਆਨੋ,ਬਿੰਦਰ , ਜਗਦੀਸ਼ ਕੌਰ,  ਕ੍ਰਿਸ਼ਨਾ ਦੇਵੀ, ਜੋਤੀ,ਸੰਦੀਪ ਕੌਰ, ਕਮਲਜੀਤ ਕੌਰ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਦੁੱਖ ਦਰਦ ਪੰਛੀਆਂ ਦੇ
Next articleRussia India Relationship on solid rock foundation