ਮੰਤਰੀ ਦੀ ਪਤਨੀ ਨੇ ਮਗਨਰੇਗਾ ਕਾਮਿਆਂ ਨੂੰ ਬਰਤਨ ਵੰਡੇ

ਅਮਲੋਹ (ਸਮਾਜ ਵੀਕਲੀ):  ਸਵ: ਗੁਰਦਰਸ਼ਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਨਾਭਾ ਵੱਲੋਂ ਦੀਵਾਲੀ ਮੌਕੇ ਅੱਜ ਬਲਾਕ ਅਮਲੋਹ ਦੇ ਅੱਠ ਹਜ਼ਾਰ ਮਗਨਰੇਗਾ ਕਾਮਿਆਂ ਨੂੰ ਬਰਤਨ ਵੰਡੇ ਗਏ। ਇਸ ਸਬੰਧੀ ਇੱਥੇ ਬਲਾਕ ਸੰਮਤੀ ਦਫ਼ਤਰ ਵਿੱਚ ਇੱਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਪੰਜਾਬ ਦੇ ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਰਣਦੀਪ ਸਿੰਘ ਨਾਭਾ ਦੀ ਪਤਨੀ ਬੀਬਾ ਬਹਿਸ਼ਤਾ ਸਿੰਘ ਨੇ ਕਾਮਿਆਂ ਨੂੰ ਬਰਤਨ ਵੰਡੇ।

ਸਮਾਗਮ ਦੀ ਪ੍ਰਧਾਨਗੀ ਐੱਸਡੀਐਮ ਜੀਵਨਜੋਤ ਕੌਰ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਕੁਲਵਿੰਦਰ ਸਿੰਘ ਰੰਧਾਵਾ, ਬਲਾਕ ਕਾਂਗਰਸ ਅਮਲੋਹ ਦੇ ਪ੍ਰਧਾਨ ਜਗਵੀਰ ਸਿੰਘ ਸਲਾਣਾ ਅਤੇ ਕਾਨੂੰਨੀ ਸਲਾਹਕਾਰ ਐਡ: ਬਲਜਿੰਦਰ ਸਿੰਘ ਭੱਟੋਂ ਨੇ ਕੀਤੀ। ਬੀਬਾ ਬਹਿਸ਼ਤਾ ਸਿੰਘ ਨੇ ਫਾਊਡੇਸ਼ਨ ਵੱਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ। ਇਸ ਮੌਕੇ ਹਰਪ੍ਰੀਤ ਸਿੰਘ ਪ੍ਰਿੰਸ, ਸੰਜੀਵ ਦੱਤਾ, ਕੌਂਸਲ ਦੀ ਸਾਬਕਾ ਪ੍ਰਧਾਨ ਕਿਰਨ ਸੂਦ, ਜ਼ਿਲ੍ਹਾ ਕਾਂਗਰਸ ਦੇ ਮੀਤ ਪ੍ਰਧਾਨ ਹੈਪੀ ਸੂਦ, ਮਾਰਕੀਟ ਕਮੇਟੀ ਅਮਲੋਹ ਦੇ ਉਪ ਚੇਅਰਮੈਨ ਰਾਜਿੰਦਰ ਬਿੱਟੂ, ਪ੍ਰਦੇਸ਼ ਕਾਗਰਸ ਦੇ ਮੈਂਬਰ ਡਾ. ਜੋਗਿੰਦਰ ਸਿੰਘ ਮੈਣੀ, ਮੀਡੀਆ ਇੰਚਾਰਜ ਸ਼ਰਨ ਭੱਟੀ, ਸੰਮਤੀ ਮੈਂਬਰ ਬਲਵੀਰ ਸਿੰਘ ਮਿੰਟੂ ਆਦਿ ਹਾਜ਼ਰ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪ੍ਰੀਖਿਆ ਕੇਂਦਰਾਂ ਨੇੜੇ ਇਕੱਠੇ ਹੋਣ ’ਤੇ ਪਾਬੰਦੀ
Next articleਸਰਕਾਰੀ ਕਾਲਜ ਰੂਪਨਗਰ ’ਚ ਪੰਜਾਬੀ ਮਾਹ ਦੀ ਸ਼ੁਰੂਆਤ