* ਇਹ ਹੈ ਮਾਮਲਾ
— ਕਿਹਾ, ਕਿਸਾਨਾਂ ਨੂੰ ਥੱਲੇ ਦੇ ਕੇ ਦਰੜ੍ਹਨਾ ਸ਼ਰਮਨਾਕ
— ਮਿਸ਼ਰੇ ਨੂੰ ਵਜ਼ਾਰਤ ਵਿਚੋਂ ਕੱਢ ਕੇ ਜੇਲ੍ਹ ‘ਚ ਤੁੰਨਿਆ ਜਾਵੇ
ਜਲੰਧਰ (ਸਮਾਜ ਵੀਕਲੀ) (ਸਮਾਜ ਵੀਕਲੀ): ਸੰਯੁਕਤ ਪੱਤਰਕਾਰ ਮੋਰਚਾ ਪੰਜਾਬ ਨੇ ਯੂਪੀ ਦੇ ਲਖੀਮਪੁਰ ਖੇੜੀ ਵਿਖੇ ਭਾਜਪਾ ਦੇ ਗੁੰਡਿਆਂ ਵਲੋਂ ਅੰਦੋਲਕਾਰੀ ਕਿਸਾਨਾਂ ਉੱਪਰ ਗੱਡੀਆਂ ਚੜਾ ਕੇ ਤਿੰਨ ਕਿਸਾਨਾਂ ਨੂੰ ਸ਼ਹੀਦ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ। ਪੱਤਰਕਾਰ ਸਭਾ ਮੁਤਾਬਕ ਜਦੋਂ ਕਿਸਾਨ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਤਿਕੂਨੀ ਇਲਾਕੇ ਵਿਚ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਕਰਕੇ ਡਿਪਟੀ ਮੁੱਖ ਮੰਤਰੀ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਵੱਲੋ਼ਂ ਧਮਕੀਆਂ ਦੇਣ ਵਿਰੁੱਧ ਵਿਰੋਧ ਪ੍ਰਦਰਸ਼ਨ ਕਰਨ ਲਈ ਉੱਥੇ ਜੁੜੇ ਸਨ ਤਾਂ ਭਾਜਪਾ ਮੰਤਰੀ ਮਿਸ਼ਰੇ ਦੇ ਮੁੰਡੇ ਮੋਨੂੰ ਮਿਸ਼ਰੇ ਦੇ ਕਾਫ਼ਲੇ ਨੇ ਕਿਸਾਨਾਂ ਨੂੰ ਗੱਡੀਆਂ ਹੇਠ ਦਰੜ ਦਿੱਤਾ। ਮੋਨੂੰ ਵਗੈਰਾ ਉੱਤੇ ਕ਼ਤਲ ਦਾ ਪਰਚਾ ਹੋਵੇ। ਇਨ੍ਹਾਂ ਦਾ ਪੱਖ ਲੈ ਰਹੇ ਸੀਨੀਅਰ ਪੁਲਿਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਜਵਾਬ ਦੇ ਕੇ ਘਰ ਬਿਠਾਇਆ ਜਾਵੇਂ।
ਸੰਯੁਕਤ ਪੱਤਰਕਾਰ ਮੋਰਚੇ ਦੇ ਆਗੂਆਂ ਪਰਮਿੰਦਰ ਪੁਰੂ, ਯਾਦਵਿੰਦਰ ਦੀਦਾਵਰ, ਜੇ ਐੱਸ ਵਟਾਂਵਾਲੀ ਤੇ ਹੈਦਰ ਉਦ ਦੀਨ ਓਵਾਇਸੀ ਤੇ ਮੁਹੰਮਦ ਇਸਲਾਮ ਨੇ ਕਿਹਾ ਕਿ ਇਕ ਕਿਸਾਨ ਮੰਤਰੀ ਦੇ ਵੱਲੋਂ ਗੋਲੀਆਂ ਚਲਾਏ ਜਾਣ ਨਾਲ ਸ਼ਹੀਦ ਹੋਇਆ। ਜੂਝ ਰਹੇ ਕਿਸਾਨਾਂ ਦੀ ਸ਼ਹਾਦਤ ਫਾਸ਼ੀਵਾਦੀ ਹਕੂਮਤ ਦੇ ਕਫ਼ਨ ਵਿਚ ਕਿੱਲ ਸਾਬਤ ਹੋਵੇਗੀ ਅਤੇ ਇਹ ਸੰਘਰਸ਼ ਦੇ ਰੋਹ ਨੂੰ ਹੋਰ ਪ੍ਰਚੰਡ ਕਰੇਗੀ। ਸਮਾਂ ਮੰਗ ਕਰਦਾ ਹੈ ਕਿ ਮਜ਼ਦੂਰ ਕਿਸਾਨ ਜਥੇਬੰਦੀਆਂ ਸਮੇਤ ਸਮੂਹ ਲੋਕਪੱਖੀ ਤਾਕਤਾਂ ਫਾਸ਼ੀਵਾਦੀ ਭਗਵਾ ਪਾਰਟੀ ਦੀ ਇਸ ਚੁਣੌਤੀ ਨੂੰ ਕਬੂਲ ਕਰਨ ਅਤੇ ਇਨ੍ਹਾਂ ਕਤਲਾਂ ਵਿਰੁੱਧ ਵਿਸ਼ਾਲ ਲਾਮਬੰਦੀ ਕਰਦੇ ਹੋਏ ਫਾਸ਼ੀਵਾਦੀ ਸੱਤਾ ਨੂੰ ਜਨਤਕ ਦਬਾਓ ਤਹਿਤ ਇਸ ਲਈ ਮਜਬੂਰ ਕੀਤਾ ਜਾਵੇ ਤਾਂ ਜੋ ਪੁਲਿਸ ਸੰਘਰਸ਼ਸ਼ੀਲ ਕਿਸਾਨਾਂ ਦੀ ਜਾਨ ਲੈਣ ਵਾਲੇ ਭਗਵਾ ਪਾਰਟੀ ਦੇ ਗੁੰਡਿਆਂ ਨੂੰ ਤੁਰੰਤ ਗਿ੍ਰਫ਼ਤਾਰ ਕਰੇ ਅਤੇ ਉਨ੍ਹਾਂ ਵਿਰੁੱਧ ਕਤਲ ਦਾ ਮੁਕੱਦਮਾ ਦਰਜ ਕਰਕੇ ਸਖ਼ਤ ਕਾਰਵਾਈ ਕਰੇ।*
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly