ਖਣਨ ਠੇਕੇਦਾਰ ਰਾਕੇਸ਼ ਚੌਧਰੀ ਨੂੰ ਰੂਪਨਗਰ ਪੁਲੀਸ ਨੇ ਗ੍ਰਿਫ਼ਤਾਰ ਕੀਤਾ

ਰੂਪਨਗਰ (ਸਮਾਜ ਵੀਕਲੀ): ਕਾਂਗਰਸ ਸਰਕਾਰ ਦੇ ਰਾਜ ਦੌਰਾਨ ਰੂਪਨਗਰ ਤੇ ਮੁਹਾਲੀ ਜ਼ਿਲ੍ਹਿਆਂ ਦੀਆਂ ਖਣਨ ਸਾਈਟਾਂ ਦਾ ਠੇਕਾ ਹਾਸਲ ਕਰਨ ਵਾਲੇ ਠੇਕੇਦਾਰ ਰਾਕੇਸ਼ ਚੌਧਰੀ ਨੂੰ ਰੂਪਨਗਰ ਪੁਲੀਸ ਨੇ ‌ਗੈਰ ਕਾਨੂੰਨੀ ਖਣਨ ਦੇ ਦੋਸ਼ ਅਧੀਨ ਗ੍ਰਿਫਤਾਰ ਕੀਤਾ ਹੈ। ਚੌਧਰੀ ਦੀ ਗ੍ਰਿਫਤਾਰੀ ਦੀ ਸੂਚਨਾ ਜਲ ਸਰੋਤ ਅਤੇ ਜਲ ਨਿਕਾਸ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪਣੇ ਟਵਿੱਟਰ ਖਾਤੇ ਅਤੇ ਸੋਸ਼ਲ ਮੀਡੀਆ ਰਾਹੀਂ ਜਨਤਕ ਕੀਤੀ ਹੈ। ਚੌਧਰੀ ਨੂੰ ਰੂਪਨਗਰ ਪੁਲੀਸ ਵੱਲੋਂ ਮਹਾਰਾਜਾ ਰਣਜੀਤ ਸਿੰਘ ਬਾਗ ਤੋਂ ਗ੍ਰਿਫ਼ਤਾਰ ਕੀਤਾ ਹੈ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੂਡੀਜ਼ ਨੇ ਸਾਲ 2022 ਲਈ ਭਾਰਤ ਦੀ ਆਰਥਿਕ ਵਿਕਾਸ ਦਰ 7.7 ਤੋਂ ਘਟਾ ਕੇ 7 ਫ਼ੀਸਦ ਕੀਤੀ
Next articleਹਿਮਾਚਲ ਤੇ ਗੁਜਰਾਤ ’ਚ ਚੋਣਾਂ ਤੋਂ ਪਹਿਲਾਂ ਰਿਕਾਰਡ ਨਕਦੀ ਤੇ ਸ਼ਰਾਬ ਜ਼ਬਤ: ਚੋਣ ਕਮਿਸ਼ਨ