ਮਿੰਨੀ ਕਹਾਣੀ – ਪ੍ਰਸ਼ੰਸਾ ਦੀ ਤਾਕਤ 

ਜਸਵਿੰਦਰ ਪਾਲ ਸ਼ਰਮਾ 

(ਸਮਾਜ ਵੀਕਲੀ)- ਇੱਕ ਦਿਨ ਸਹਿਜ ਸੁਭਾਅ ਹੀ ਪਤਨੀ ਨੇ ਆਪਣੇ ਪਤੀ ਨੂੰ ਬੇਨਤੀ ਕੀਤੀ ਕਿ ਤੁਸੀਂ ਅੱਜ ਮੇਰੀਆਂ ਛੇ ਕਮੀਆਂ ਬਾਰੇ ਲਿੱਖ ਕੇ ਦਿਓ ਤਾਂ ਜ਼ੋ ਮੈਂ ਆਪਣੇ ਆਪ ਵਿੱਚ ਹੋਰ ਸੁਧਾਰ ਕਰਕੇ ਇੱਕ ਵਧੀਆ ਪਤਨੀ ਬਣ ਸਕਾਂ।

 ਪਤੀ ਨੇ ਗੱਲ ਸੁਣਦਿਆਂ ਹੀ ਸੋਚਿਆ ਕਿ ਮੇਰੇ ਲਈ ਇਹ ਬਹੁਤ ਆਸਾਨ ਹੈ ਕਿ ਮੈਂ ਆਪਣੀ ਪਤਨੀ ਦੀਆਂ ਛੇ ਕਮੀਆਂ ਲਿੱਖ ਕੇ ਦੇ ਦੇਵਾਂ ਪਰ ਇਸ ਦੇ ਉਲਟ ਮੇਰੀ ਪਤਨੀ ਮੇਰੀਆਂ ਸੱਠ ਕਮੀਆਂ ਲਿੱਖ ਸਕਦੀ ਹੈ। ਇਹ ਸੋਚਦੇ ਹੋਏ ਪਤੀ ਨੇ ਆਪਣੀ ਪਤਨੀ ਨੂੰ ਕਿਹਾ ਮੈਂ ਕੱਲ੍ਹ ਤੇਰੀਆਂ ਕਮੀਆਂ ਲਿੱਖ ਕੇ ਦੇਵਾਂਗਾ। ਐਨਾ ਕਹਿੰਦੇ ਹੋਏ ਉਸ ਨੇ ਇੱਕ ਵਾਰ ਗੱਲ ਰਫ਼ਾ ਦਫ਼ਾ ਕਰ ਦਿੱਤੀ।
 ਅਗਲੀ ਸਵੇਰ ਪਤੀ ਨੇ ਆਪਣੇ ਦਫ਼ਤਰ ਤੋਂ ਇੱਕ ਆਦਮੀ ਨੂੰ ਛੇ ਫੁੱਲਾਂ ਦਾ ਗੁਲਦਸਤਾ ਦੇ ਕੇ ਘਰ ਭੇਜਿਆ ਜਿਸ ਦੇ ਨਾਲ ਇੱਕ ਪੱਤਰ ਵੀ ਸੀ। ਜਦ ਉਹ ਪੱਤਰ ਉਸਦੀ ਪਤਨੀ ਨੇ ਖੋਲ੍ਹਿਆ ਤਾਂ ਉਸ ਵਿੱਚ ਲਿਖਿਆ ਸੀ ਕਿ ਕੱਢਣ ਨੂੰ ਤਾਂ ਆਦਮੀ ਵਿੱਚ ਜਿੰਨ੍ਹੇ ਮਰਜ਼ੀ ਨੁਕਸ ਕੱਢ ਲਓ ਪਰ ਮੈਨੂੰ ਤੂੰ ਜਿਸ ਤਰ੍ਹਾਂ ਹੈਂ ਉਸੇ ਤਰ੍ਹਾਂ ਹੀ ਬਹੁਤ ਚੰਗੀ ਲੱਗਦੀ ਹੈਂ।
 ਜਦ ਸ਼ਾਮ ਨੂੰ ਪਤੀ ਦਫ਼ਤਰ ਤੋਂ ਆਪਣੇ ਘਰ ਆਇਆ ਤਾਂ ਪਤਨੀ ਦਰਵਾਜ਼ੇ ਤੇ ਖੜ੍ਹੀ ਉਸ ਦਾ ਇੰਤਜ਼ਾਰ ਕਰ ਰਹੀ ਸੀ। ਉਸ ਦੀਆਂ ਅੱਖਾਂ ਵਿੱਚ ਪਿਆਰ ਦੇ ਅੱਥਰੂ ਸਨ। ਪਤੀ ਦੀ ਇੱਕ ਛੋਟੀ ਜਿਹੀ ਕੋਸ਼ਿਸ਼ ਨੇ ਦੋਹਾਂ ਨੂੰ ਹੋਰ ਨੇੜੇ ਲੈ ਆਂਦਾ ਸੀ।
 ਉਹਨਾਂ ਦੇ ਰਿਸ਼ਤੇ ਦੀ ਮਿਠਾਸ ਹੋਰ ਵਧ ਗਈ ਸੀ। ਪਤੀ ਇਸ ਗੱਲ ਤੇ ਬਹੁਤ ਖੁਸ਼ ਸੀ ਕਿ ਉਸ ਨੇ ਪਤਨੀ ਦੇ ਕਹਿਣ ਤੇ ਵੀ ਉਸ ਦੀਆਂ ਛੇ ਕਮੀਆਂ ਨਹੀਂ ਦੱਸੀਆਂ ਸਨ। ਇਸ ਲਈ ਜੇ ਹੋ ਸਕੇ ਤਾਂ ਪ੍ਰਸ਼ੰਸਾ ਕਰਨ ਤੋਂ ਕਦੇ ਵੀ ਨਾ ਝਿਝਕੋ ਤੇ ਅਲੋਚਨਾ ਤੋਂ ਹਮੇਸ਼ਾ ਬਚੋ।
 ਜਸਵਿੰਦਰ ਪਾਲ ਸ਼ਰਮਾ 
 ਸਸ ਮਾਸਟਰ 
 ਸਸਸਸ ਹਾਕੂਵਾਲਾ 
 ਸ੍ਰੀ ਮੁਕਤਸਰ ਸਾਹਿਬ 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਜਿਲ੍ਹਾ ਲਿਖਾਰੀ ਸਭਾ ਰੋਪੜ ‘ਤੇ ਗੈਰ-ਸੰਵਿਧਾਨਕ ਚੋਣ ਕਰਨ ਦਾ ਦੋਸ਼
Next article  ਏਹੁ ਹਮਾਰਾ ਜੀਵਣਾ ਹੈ -498