(ਮਿੰਨੀ ਕਹਾਣੀ) ਚੁੱਪ ਦੀ ਭਾਸ਼ਾ 

ਅਮਰਜੀਤ ਕੌਰ ਮੋਰਿੰਡਾ
(ਸਮਾਜ ਵੀਕਲੀ)
ਲਗਾਤਾਰ ਦੋ ਸਾਲ ਤੋਂ ਪਤੀ ਪਤਨੀ ਵਿੱਚ ਅਲੱਗ ਹੋਣ ਲਈ ਯਤਨ ਜਾਰੀ ਸਨ। ਦੋਹਾਂ ਧਿਰਾਂ ਦੇ ਰਿਸ਼ਤੇਦਾਰ ਤੇ ਪੰਚਾਇਤਾਂ ਵਾਰੀ
ਵਾਰੀ ਯਤਨ ਕਰਨ ਦੇ ਬਾਵਜੂਦ ਗੁੱਥੀ ਸੁਲਝਾ ਨਾ ਸਕੇ ।ਸਿੰਮੀ ਦੇ ਮਨ ਵਿੱਚ ਡਰ ਬੈਠ ਗਿਆ ਸੀ ਕਿ ਉਸਦਾ ਪਤੀ ਉਸ ਨੂੰ ਮਾਰ ਦੇਵੇਗਾ। ਇਸ ਲਈ ਉਹ ਸਹੁਰੇ ਜਾਣਾ ਨਹੀਂ ਸੀ ਚਾਹੁੰਦੀ। ਉਸ ਦੀ ਇੱਕੋ ਹੀ ਰਟ ਸੀ ”ਮੈਨੂੰ ਤਲਾਕ ਚਾਹੀਦੈ।”
ਰਿਸ਼ਤੇਦਾਰਾਂ ਨੇ ਬਥੇਰਾ ਸਮਝਾਇਆ ਕਿ ਤੈਨੂੰ
ਵੀ ਪਤੀ ਹੋਰ ਮਿਲ ਜਾਵੇਗਾ,ਉਸ ਨੂੰ ਵੀ ਪਤਨੀ
ਮਿਲ ਜਾਵੇਗੀ, ਪਰ ਬੱਚੇ ਮਾਂ ਬਾਪ ਦੇ ਪਿਆਰ ਤੋਂ ਵਿਰਵੇ ਹੋ ਜਾਣਗੇ, ਪਰ ਸੰਮੀ ਆਪਣੀ ਜ਼ਿੱਦ ਤੇ ਅੜੀ ਹੋਈ ਸੀ। ਉਹ ਆਪਣੇ ਬੱਚਿਆਂ ਨੂੰ ਲੈ ਕੇ ਪੇਕੇ ਆ ਗਈ ਸੀ।ਵੱਡੇ ਬੇਟੇ ਨੇ ਪੰਜਵੀਂ ਪਾਸ ਕਰ ਲਈ ਸੀ। ਉਸ ਨੂੰ ਵਧੀਆ ਸਕੂਲ ਵਿੱਚ ਦਾਖਲ ਕਰਵਾਉਣ ਲਈ ਸਿੰਮੀ ਨੇ ਬੱਚਿਆਂ  ਸਮੇਤ ਜਲੰਧਰ ਜਾਣ ਲਈ ਗੱਡੀ  ਫੜੀ।ਭੀੜ ਬਹੁਤ ਸੀ। ਛੋਟਾ ਬੇਟਾ ਸੀਟ ਲੱਭਦਾ ਲੱਭਦਾ ਅੱਗੇ ਲੰਘ ਗਿਆ। “ਮੰਮੀ” ਉਸਦੀ ਆਵਾਜ਼
ਸੁਣ ਕੇ ਸਿੰਮੀ ਵੱਡੇ ਬੇਟੇ ਸਮੇਤ ਭੀੜ ਚੀਰਦੀ ਹੋਈ ਅੱਗੇ ਵਧੀ।ਛੋਟਾ ਬੇਟਾ ਆਪਣੇ ਡੈਡੀ ਦੀ
ਗੋਦ ਵਿੱਚ ਸੀ।ਵੱਡੇ ਬੇਟੇ ਨੇ ਵੀ ਉਸ ਨੂੰ ਜੱਫੀ ਪਾ
 ਲਈ।ਚਿਰ ਦੇ ਵਿੱਛੜੇ ਬੱਚਿਆਂ ਨੂੰ ਮਿਲ ਕੇ
ਉਸ ਦੇ ਨੈਣਾਂ ਵਿੱਚੋਂ ਵਾਤਸਲ ਪ੍ਰੇਮ ਅੱਥਰੂ ਬਣ ਕੇ ਵਹਿ ਤੁਰਿਆ।ਉਹ ਖੀਵਾ ਹੋਇਆ ਬੱਚਿਆਂ ਨੂੰ
ਚੁੰਮ ਰਿਹਾ ਸੀ। ਸਿੰਮੀ ਦੀਆਂ ਅੱਖਾਂ ਵਿੱਚ ਵੀ
ਅੱਥਰੂ ਆ ਗਏ। ਪਤੀ ਪਤਨੀ ਦੀਆਂ ਨਜ਼ਰਾਂ ਮਿਲੀਆਂ। ਸਿੰਮੀ ਦੀਆਂ ਅੱਖਾਂ ਵੀ ਭਰ ਆਈਆਂ।ਸ਼ੀਸ਼ੇ ਤੇ ਜੰਮੀ ਧੂੜ ਹੰਝੂਆਂ ਦੇ ਵੇਗ ਨੇ ਧੋ ਦਿੱਤੀ।ਜੋ ਹੱਲ ਬੋਲ ਨਹੀਂ ਕਰ ਸਕੇ ਸਨ, ਅੱਜ ਚੁੱਪ ਦੀ ਭਾਸ਼ਾ ਨੇ ਕਰ ਦਿੱਤਾ। ਅਗਲਾ
ਸਟੇਸ਼ਨ ਸਿੰਮੀ ਦਾ ਸਹੁਰਾ ਪਿੰਡ ਸੀ। ਚਾਰੇ ਜਣੇ
ਗੱਡੀ ਚੋਂ ਉੱਤਰ ਕੇ ਆਪਣੇ ਘਰ ਨੂੰ ਤੁਰ ਪਏ।
ਅਮਰਜੀਤ ਕੌਰ ਮੋਰਿੰਡਾ
7888835400.
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਬੁੱਧ  ਚਿੰਤਨ /  ਜਦੋਂ ਮੈਨੂੰ ਪੁਰਸਕਾਰ ਮਿਲਿਆ !
Next article ਇਲੈਕਸਨ