ਮਿੰਨੀ ਕਹਾਣੀ / ਸ਼ਰਤ ਮਨਜ਼ੂਰ ਹੈ

ਪ੍ਰੋਫੈਸਰ ਸਾ਼ਮਲਾਲ ਕੌਸ਼ਲ

 (ਸਮਾਜ ਵੀਕਲੀ) ਸੰਦੀਪ ਤੇ ਉਸਦੀ ਮਾਂ ਦੋਵੇਂ ਮਿਲ ਕੇ ਸੰਦੀਪ ਵਾਸਤੇ ਇਕ ਕੁੜੀ ਦੇਖਣ ਵਾਸਤੇ ਕੁੜੀ ਵਾਲਿਆਂ ਦੇ ਘਰ ਵਿੱਚ ਪਹੁੰਚੇ। ਕੁੜੀ ਦੀ ਮਾਂ ਵਿਧਵਾ ਸੀ ਅਤੇ ਉਸ ਦੀ ਕੁੜੀ, ਮੋਨਿਕਾ ਇਕ ਦਫਤਰ ਵਿੱਚ ਕੰਮ ਕਰਦੀ ਸੀ ਅਤੇ ਇਸ ਤਰਾਂ ਘਰ ਦਾ ਗੁਜ਼ਾਰਾ ਚੱਲਦਾ ਸੀ। ਜਦੋਂ ਸੰਦੀਪ ਅਤੇ ਉਸ ਦੀ ਮਾਂ, ਮੋਨਿਕਾ ਨੂੰ ਦੇਖਣ ਵਾਸਤੇ ਆਏ ਤਾਂ ਦੁਨੀਆਦਾਰੀ ਦੇ ਹਿਸਾਬ ਨਾਲ ਉਹਨਾਂ ਦੀ ਖਾਤਰ ਤਵੱਜੋ ਕੀਤੀ ਗਈ। ਸੰਦੀਪ ਦੀ ਮਾਂ ਮੋਨਿਕਾ ਦੀ ਮਾਂ ਨੂੰ ਕਹਿਣ ਲੱਗੀ,,, ਭੈਣ ਜੀ! ਮੈਨੂੰ ਤਾਂ ਤੁਹਾਡੀ ਕੁੜੀ ਆਪਣੀ ਨੂੰਹ ਦੇ ਤੌਰ ਤੇ ਪਸੰਦ ਹੈ। ਬਾਕੀ ਮੁੰਡਾ ਕੁੜੀ ਆਪਸ ਵਿੱਚ ਇੱਕ ਦੂਜੇ ਤੋਂ ਜੋ ਪੁੱਛਣਾ ਚਾਹੁੰਦੇ ਹੋਣ, ਬੇਸ਼ੱਕ ਪੁੱਛ ਲੈਣ। ਇਸ ਦੇ ਬਾਅਦ ਸੰਦੀਪ ਨੇ ਮੋਨਿਕਾ ਨੂੰ ਕਿਹਾ,, ਮੈਂ ਤੁਹਾਡੇ ਬਾਰੇ ਜੋ ਜਾਣਨਾ ਚਾਹੁੰਦਾ ਉਹ ਮੈਨੂੰ ਸਭ ਪਤਾ ਹੈ, ਵਿਆਹ ਦੇ ਬਾਅਦ ਤੁਹਾਡੇ ਨੌਕਰੀ ਕਰਦੇ ਰਹਿਣ ਤੇ ਵੀ ਮੈਨੂੰ ਕੋਈ ਇਤਰਾਜ਼ ਨਹੀਂ ਹੈ ਲੇਕਿਨ ਰਿਸ਼ਤਾ ਕਰਨ ਤੋਂ ਪਹਿਲੇ ਮੇਰੀ ਇਹ ਸ਼ਰਤ ਹੈ ਕਿ ਮੇਰੀ ਮਾਂ ਨੇ ਮੇਰੇ ਪਿਤਾ ਜੀ ਦੇ ਗੁਜਰਨ ਤੋਂ ਬਾਅਦ ਮੈਨੂੰ ਪਾਲ ਪੋਸ ਕੇ ਵੱਡਾ ਕੀਤਾ ਅਤੇ ਮੈਂ ਇਹ ਚਾਹੁੰਦਾ ਕਿ ਜਦੋਂ ਤੁਸੀਂ ਸਾਡੇ ਘਰ ਵਿੱਚ ਸਾਡੇ ਪਰਿਵਾਰ ਦਾ ਹਿੱਸਾ ਬਣ ਕੇ ਆਵੋ ਤਾਂ ਤੁਸੀਂ ਇਸ ਦੀ ਦਿਲੋ ਜਾਣ ਨਾਲ ਸੇਵਾ ਕਰੋ ਬਸ ਮੇਰੀ ਇਹੀ ਸ਼ਰਤ ਹੈ। ਇਹ ਸਾਰਾ ਸੁਣ ਕੇ ਮੋਨਿਕਾ ਖੜੀ ਹੋ ਗਈ ਅਤੇ ਕਹਿਣ ਲੱਗੀ,, ਤੁਸੀਂ ਜੋ ਕਹਿਣਾ ਸੀ ਕਹਿ ਦਿੱਤਾ ਹੈ। ਇਸ ਰਿਸ਼ਤੇ ਵਾਸਤੇ ਮੇਰੀ ਵੀ ਇੱਕ ਸ਼ਰਤ ਹੈ। ਇਹ ਸੁਣ ਕੇ ਸੰਦੀਪ ਅਤੇ ਉਸ ਦੀ ਮਾਂ ਹੈਰਾਨ ਹੋ ਗਏ। ਲੇਕਿਨ ਮੋਨਿਕਾ ਨੇ ਕਿਹਾ,, ਮੇਰੇ ਵਿਆਹ ਦੇ ਬਾਅਦ ਮੇਰੀ ਮਾਂ ਵੀ ਮੇਰੇ ਨਾਲ ਤੁਹਾਡੇ ਘਰ ਵਿੱਚ ਰਹੇਗੀ। ਇਹ ਸੁਣ ਕੇ ਸੰਦੀਪ ਦੀ ਮਾਂ ਹੱਕੀ ਬੱਕੀ ਰਹਿ ਗਈ ਅਤੇ ਕਹਿਣ ਲੱਗੀ,,, ਇਹ ਕਿਵੇਂ ਹੋ ਸਕਦਾ ਹੈ? ਕੀ ਅੱਜ ਤੱਕ ਕੋਈ ਮਾਂ ਆਪਣੀ ਕੁੜੀ ਦੇ ਸਹੁਰਿਆਂ ਘਰ ਵਿੱਚ ਰਹੀ ਹੈ? ਹਾਂ ਇਹ ਸੁਣ ਕੇ ਮੋਨਿਕਾ ਨੇ ਕਿਹਾ…. ਮੇਰੇ ਪਿਤਾ ਜੀ ਦੇ ਗੁਜਰਨ ਤੋਂ ਬਾਅਦ ਮੇਰੀ ਮਾਂ ਨੇ ਹੀ ਮੈਨੂੰ ਪੜਾਇਆ ਲਿਖਾਇਆ ਹੈ। ਮੇਰੀ ਨੌਕਰੀ ਤੋ ਜਿਹੜੀ ਆਮਦਨੀ ਮਿਲਦੀ ਸੀ ਉਸ ਨਾਲ ਹੀ ਸਾਡਾ ਗੁਜ਼ਾਰਾ ਚੱਲਦਾ ਸੀ। ਮੇਰੇ ਵਿਆਹ ਤੋਂ ਬਾਅਦ ਮੇਰੀ ਮਾਂ ਕੱਲੀ ਰਹਿ ਜਾਏਗੀ। ਇਸ ਦੀ ਦੇਖਭਾਲ ਕਰਨ ਵਾਸਤੇ ਮੇਰਾ ਕੋਈ ਭਰਾ ਵੀ ਨਹੀਂ ਹੈ। ਕੀ ਬੇਟੇ ਦੀ ਤਰ੍ਹਾਂ ਬੇਟੀ ਆਪਣੀ ਮਾਂ ਦੀ ਬੁੜਾਪੇ ਵਿੱਚ ਦੇਖਭਾਲ ਨਹੀਂ ਕਰ ਸਕਦੀ। ਮੈਂ ਇਹ ਵਾਇਦਾ ਕਰਦੀ ਹਾਂ ਕਿ ਮੈਂ ਵਿਆਹ ਤੋਂ ਬਾਅਦ ਆਪਣੀ ਮਾਂ ਅਤੇ ਆਪਣੀ ਸੱਸ ਦੋਹਾਂ ਦੀ ਇਮਾਨਦਾਰੀ ਨਾਲ ਅਤੇ ਇੱਜਤ ਨਾਲ ਦੇਖਭਾਲ ਕਰਾਂਗੀ। ਦੋਹਾਂ ਮਾਵਾਂ ਵਿੱਚ ਕੋਈ ਫਰਕ ਨਹੀਂ ਸਮਝਾਂਗੀ। ਇਹ ਸੁਣ ਕੇ ਸੰਦੀਪ ਉਠ ਖੜਾ ਹੋਇਆ ਅਤੇ ਕਹਿਣ ਲੱਗਿਆ,, ਮੈਨੂੰ ਤੁਹਾਡੀ ਇਹ ਸ਼ਰਤ ਮਨਜ਼ੂਰ ਹੈ। ਇਸ ਦੇ ਬਾਅਦ ਉਹਨਾਂ ਨੇ ਮੰਗਣੀ ਦੀਆਂ ਰੀਤਾਂ ਪੂਰੀਆਂ ਕੀਤੀਆਂ ਅਤੇ ਦੋਹਾਂ ਵਿੱਚ ਨਵੀਂ ਜ਼ਿੰਦਗੀ ਬਿਤਾਉਣ ਦਾ ਰਿਸ਼ਤਾ ਕਾਇਮ ਹੋ ਗਿਆ।

ਪ੍ਰੋਫੈਸਰ ਸਾ਼ਮਲਾਲ ਕੌਸ਼ਲ
ਮੋਬਾਈਲ 94 16 35 9 0 4 5
ਰੋਹਤਕ __124001(ਹਰਿਆਣਾ) 

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਰਿ ਜਸ ਕੀਰਤਨ ਦਰਬਾਰ ‘ਚ ਗੁਰੂ ਹਰਿਕਿਸ਼ਨ ਸਕੂਲ ਦਾ ਸ਼ਾਨਦਾਰ ਪ੍ਦਰਸ਼ਨ
Next articleਵਿਧਾਇਕ ਅੰਮ੍ਰਿਤਪਾਲ ਸਿੰਘ ਦੀ ਸੁਵੱਲੀ ਨਜ਼ਰ ਸਦਕਾ ‘ਭਲੂਰ’  ਨੂੰ ਮਿਲੇ ਡੇਢ ਕਰੋੜ ਦੇ ਪ੍ਰਾਜੈਕਟ_ ‘ਆਪ’ ਆਗੂ ਭਲੂਰ