ਮਿੰਨੀ ਕਹਾਣੀ ਆਪਣਾ ਰਾਜ

ਪ੍ਰੋਫੈਸਰ ਸਾ਼ਮਲਾਲ ਕੌਸ਼ਲ

(ਸਮਾਜ ਵੀਕਲੀ)-ਸ਼ਕੁੰਤਲਾ ਦੇਵੀ ਥਾਂ ਥਾਂ ਤੋਂ ਉਧੜੀ ਹੋਈ ਢਿਲੀ ਜੇਹੀ ਮੰਜੀ ਤੇ ਸਟੋਰ ਜਿਹੇ ਕਮਰੇ ਵਿੱਚ ਬੈਠੀ ਹੈ। ਉਸ ਕਮਰੇ ਵਿੱਚ ਜ਼ੀਰੋ ਵਾਟ ਦਾ ਇੱਕ ਬਲਬ ਟਿਮ ਟਿਮਾ ਰਿਹਾ ਹੈ। ਆਪਣੇ ਪੁੱਤਰਾਂ ਅਤੇ ਉਨ੍ਹਾਂ ਦੀਆਂ ਵਹੁਟੀਆਂ ਦੇ ਬੁਰੇ ਵਿਹਾਰ ਤੋਂ ਉਹ ਬਹੁਤ ਤੰਗ ਹੈ। ਰਹਿ ਰਹਿ ਕੇ ਉਸ ਨੂੰ ਆਪਣਾ ਜ਼ਮਾਨਾ ਯਾਦ ਆਉਂਦਾ ਹੈ ਜਦੋਂ ਕਿ ਉਹ ਘਰ ਦੀ ਮਾਲਕਨ ਸੀ ਅਤੇ ਹਰ ਚੀਜ਼ ਉਹਦੀ ਇੱਛਾ ਮੁਤਾਬਿਕ ਹੋਇਆ ਕਰਦੀ ਸੀ। ਉਸ ਦੀ ਮਰਜ਼ੀ ਤੋਂ ਬਿਨਾਂ ਘਰ ਵਿੱਚ ਪੱਤਾ ਵੀ ਨਹੀਂ ਹਿੱਲ ਸਕਦਾ ਸੀ। ਉਸ ਦਾ ਪਤੀ ਉਸ ਦੇ ਇਸ਼ਾਰਿਆਂ ਦਾ ਗੁਲਾਮ ਸੀ। ਆਪਣੀ ਰਾਹ ਦੇ ਕੰਢੇ, ਆਪਣੀ ਸੱਸ ਨੂੰ ਉਸਨੇ ਬਿਰਧ ਆਸ਼ਰਮ ਭਿਜਵਾ ਦਿੱਤਾ। ਵਿਆਹੀਆਂ ਹੋਈਆਂ ਨਨਾਣਾਂ ਨੂੰ ਉਸਨੇ ਇਹੋ  ਜਿਹੀਆਂ ਸ਼ੜੀਆ ਭੁਜੀਆਂ ਗੱਲਾ ਸੁਣਾਈਆਂ ਕਿ ਉਹ ਪੇਕੇ ਆਣ ਦੇ ਨਾਂ ਤੋਂ ਵੀ ਥਰ ਥਰ ਕੰਬਦੀਆਂ ਸਨ। ਸਮਾਂ ਬੀਤਦਾ ਗਿਆ। ਬੱਚੇ ਵੱਡੇ ਹੋ ਗਏ, ਨੌਕਰੀਆਂ ਲੱਗ ਗਈਆਂ, ਘਰ ਵਸ ਗਏ, ਪਤੀ ਬਿਮਾਰੀ ਦੀ ਬਲੀ ਚੜ ਗਿਆ, ਉਹ ਬੁੱਢੀ ਅਤੇ ਲਾਚਾਰ ਹੋ ਗਈ। ਉਸਦਾ ਰਾਜ ਭਾਗ ਨੂੰਹਾਂ ਕੋਲ ਚਲਾ ਗਿਆ। ਪੁੱਤਰ ਨੂੰਹਾਂ ਦੇ ਗੁਲਾਮ ਬਣ ਗਏ। ਉਹ ਛੋਟੀ ਛੋਟੀ ਗੱਲ ਪੂਰੀ ਕਰਾਉਣ ਵਾਸਤੇ ਉਂਜ ਲਾਚਾਰ ਹੋ ਗਈ ਜਿਵੇਂ ਉਸ ਦੀ ਸਸ ਹੋਇਆ ਕਰਦੀ ਸੀ। ਹੁਣ ਉਸ ਦੀ ਘਰ ਵਿੱਚ ਬਿਲਕੁਲ ਨਹੀਂ ਚੱਲਦੀ। ਵਾਰ ਵਾਰ ਉਸ ਨੂੰ ਆਪਣੇ ਪਤੀ, ਸਸ ਅਤੇ ਨਨਾਣਾਂ ਨੂੰ ਤੰਗ ਕਰਨ ਦੀ ਗੱਲ ਯਾਦ ਆਉਂਦੀ ਹੈ, ਉਸ ਨੂੰ ਪਛਤਾਵਾ ਤਾਂ ਹੁੰਦਾ ਹੈ, ਪਰ ਹੁਣ ਇਸ ਦਾ ਕੀ ਫਾਇਦਾ? ਓਹੁ ਸੋਚਦੀ ਹੈ ਕਿ ਉਹ ਵੀ ਕੀ ਦਿਨ ਸਨ ਜਦੋਂ ਘਰ ਵਿੱਚ ਉਸ ਦਾ ਰਾਜ ਹੋਇਆ  ਕਰਦਾ ਸੀ।

ਪ੍ਰੋਫੈਸਰ ਸਾ਼ਮਲਾਲ ਕੌਸ਼ਲ
ਮੋਬਾਈਲ 94 16 35 9 0 4 5
ਰੋਹਤਕ -124001(ਹਰਿਆਣਾ) 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਆਜ਼ਾਦੀ
Next articleNAPM condemns the vindictive targeting of progressive media houses, including NewsClick, for holding the current regime accountable to ‘We The People’ and the Constitution