ਮਿੰਨੀ ਕਹਾਣੀ ! ਆਪਣਾ ਘਰ

ਪ੍ਰੋਫੈਸਰ ਸਾ਼ਮਲਾਲ ਕੌਸ਼ਲ

(ਸਮਾਜ ਵੀਕਲੀ)-ਪ੍ਰਦੀਪ ਕੁਮਾਰ ਰਿਟਾਇਰਮੈਂਟ ਦੇ ਬਾਅਦ ਆਪਣੀ ਪਤਨੀ, ਪੁੱਤਰ ਅਤੇ ਨੂੰਹ ਦੇ ਨਾਲ ਰਹਿ ਰਿਹਾ ਸੀ। ਕਿਉਂਕਿ ਉਹ ਸਾਰਾ ਦਿਨ ਘਰ ਵਿੱਚ ਹੀ ਰਹਿੰਦਾ ਸੀ ਇਸ ਲਈ ਉਸ ਦਾ ਘਰ ਵਾਲਿਆਂ ਨਾਲ ਕਿਸੇ ਨਾ ਕਿਸੇ ਗੱਲ ਤੇ ਰੌਲਾ ਰੱਪਾ ਹੋਇਆ ਰਹਿੰਦਾ ਸੀ। ਕਈ ਵਾਰ ਉਹ ਇਹਨਾਂ ਗੱਲਾਂ ਤੋਂ ਬਹੁਤ ਤੰਗ ਆ ਜਾਂਦਾ ਸੀ। ਜਲੰਧਰ ਵਿੱਚ ਉਸ ਦੇ ਭਰਾ ਅਤੇ ਉਸਦੇ ਨਾਂ ਦਾ ਵੱਖਰਾ ਮਕਾਨ ਵੀ ਸੀ  ਜਿਸ ਵਿਚ ਉਸ ਦਾ ਵੱਡਾ ਭਰਾ ਅਤੇ ਉਸ ਦਾ ਪਰਿਵਾਰ ਰਹਿੰਦੇ ਸਨ। ਉਸ ਦਾ ਵੱਡਾ ਭਰਾ  ਅਕਸਰ ਉਸ ਨੂੰ ਜਲੰਧਰ ਆ ਕੇ ਰਹਿਣ ਵਾਸਤੇ ਕਿਹਾ ਕਰਦਾ ਸੀ। ਇੱਕ ਦਿਨ ਘਰ ਗ੍ਰਹਸਤੀ ਦੇ ਕਲੇਸ਼ ਤੋਂ ਤੰਗ ਆ ਕੇ ਉਹ ਜਲੰਧਰ ਆਪਣੇ ਭਰਾ ਕੋਲ ਰਹਿਣ ਵਾਸਤੇ ਚਲਾ ਗਿਆ। ਕੁਝ ਦਿਨ ਤਾਂ ਉਸਦੇ ਭਰਾ  ਅਤੇ ਘਰ ਵਾਲਿਆਂ ਨੇ  ਬੜੀ ਇੱਜਤ ਦੇ ਨਾਲ ਉਸ ਦੀ ਸੇਵਾ ਪਾਣੀ ਕੀਤੀ। ਲੇਕਿਨ ਬਹੁਤ ਹੀ ਜਲਦੀ ਉਸ ਦੀ ਭਰਜਾਈ, ਉਸਦੇ ਪੁੱਤਰ ਅਤੇ ਨੂੰਹ ਨੇ ਉਸ ਦੇ ਉੱਥੇ ਰਹਿਣ ਤੇ ਘਰ ਵਿੱਚ ਕਲੇਸ਼ ਕਰਨਾ ਸ਼ੁਰੂ ਕਰ ਦਿੱਤਾ ਅਤੇ ਆਪਸ ਵਿੱਚ ਲੜਨਾ ਝਗੜਨਾ ਸ਼ੁਰੂ ਕਰ ਦਿੱਤਾ। ਉਸ ਦਾ ਭਰਾ ਤਾਂ ਉਤੋਂ ਉਤੋਂ ਉਸ ਨਾਲ ਠੀਕ ਵਿਹਾਰ ਕਰਦਾ ਸੀ। ਲੇਕਿਨ ਜਲਦੀ ਹੀ ਉਸਨੂੰ ਇਹ ਗੱਲ ਸਮਝ ਆ ਗਈ  ਕਿ ਬਚਪਨ ਵਿੱਚ ਇਸ ਜਿਸ ਘਰ ਵਿੱਚ ਉਹ ਪ੍ਰੇਮ ਪਿਆਰ ਨਾਲ ਆਪਣੇ ਭਰਾ ਅਤੇ ਭੈਣਾਂ ਨਾਲ ਰਹਿਆ ਕਰਦਾ ਸੀ, ਉਹ ਹੁਣ  ਉਸ ਦਾ ਘਰ ਨਹੀਂ ਸੀ। ਉਸ ਦਾ ਘਰ ਤਾਂ  ਉਸ ਦੇ ਆਪਣੇ ਸ਼ਹਿਰ ਵਾਲਾ ਹੀ ਹੈ ਜਿਸ ਵਿੱਚ ਉਸ ਦਾ ਪਰਿਵਾਰ ਰਹਿੰਦਾ ਹੈ । ਸਭ ਕਿਸਮ ਦੇ ਲੜਾਈ ਝਗੜੇ  ਅਤੇ ਕਲੇਸ਼  ਦੇ ਬਾਵਜੂਦ ਜੋ ਸੁੱਖ ਸ਼ਾਂਤੀ ਉਸ ਨੂੰ ਆਪਣੇ ਘਰ ਵਿੱਚ ਮਿਲ ਸਕਦੀ ਹੈ ਓਹੋ ਹੋਰ ਕਿਸੇ ਪਾਸੇ ਨਹੀਂ ਮਿਲ ਸਕਦੀ। ਇਹ ਸਾਰਾ ਕੁਝ ਸੋਚ ਕੇ ਉਹ ਅਗਲੇ ਦਿਨ ਜਲੰਧਰ ਤੋਂ ਆਪਣੇ ਸ਼ਹਿਰ ਪੁੱਜਣ ਵਾਸਤੇ  ਬਸ ਵਿੱਚ ਬੈਠ ਗਿਆ ।

ਪ੍ਰੋਫੈਸਰ ਸਾ਼ਮਲਾਲ ਕੌਸ਼ਲ
ਮੋਬਾਈਲ 94 16 35 9 0 4 5
ਰੋਹਤਕ -124001(ਹਰਿਆਣਾ) 

        ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ -401
Next articleਪਿੰਡ ਟਿੱਬਾ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ