ਮਿੰਨੀ ਕਹਾਣੀ   ਕਮਾਈਆਂ 

ਸੁਖਮਿੰਦਰ ਸੇਖੋਂ ਪਟਿਆਲਾ     
 (ਸਮਾਜ ਵੀਕਲੀ)  –  ਸੁੱਚਾ ਸਿੰਘ ਦੇ ਦੋ ਧੀਆਂ ਤੇ ਇੱਕ ਪੁੱਤਰ ਸੀ। ਵਿਆਹੀਆਂ ਧੀਆਂ ਦਾ ਕਰਜ਼ਾ ਹਾਲੇ ਸਿਰ ‘ਤੇ ਹੀ ਸੀ ਕਿ ਪੁੱਤਰ ਰਿਹਾੜੇ ਪੈ ਗਿਆ –ਮੈਂ ਨੀਂ ਐਥੇ ਰਹਿਣਾ,ਬਾਹਰ ਸੈਟਲ ਹੋਣੈ!  ਸੁੱਚਾ ਸਿੰਘ ਨੇ ਬਥੇਰਾ ਸਮਝਾਇਆ, ਮੇਰੇ ਕੋਲ ਗੁੰਜੈਸ ਨੀਂ  ਕਾਕਾ–ਐਥੇ ਰਹਿਕੇ ਕੰਮ ਧੰਦਾ ਕਰ, ਬਾਹਰ ਕੀ ਰੱਖਿਐ?ਪਰ ਇੱਕ ਬਾਪ ਪੁੱਤਰ ਦੀ ਜ਼ਿੱਦ ਤੇ ਇੱਕ ਮਾਂ ਦੀ ਮਮਤਾ ਅੱਗੇ ਹਾਰ ਗਿਆ।          –ਰਣਜੀਤ ਹੁਣ ਵਿਦੇਸ਼ ਬੈਠਾ ਸੀ। ਮਾੜੀ-ਮੋਟੀ ਮੋਬਾਇਲ ‘ਤੇ ਹੀ ਖਬਰ ਮਿਲਦੀ ਕਿ ਉਥੇ ਠੀਕ-ਠਾਕ ਹੈ। ਏਧਰ ਕਰਜ਼ੇ ਦੀ ਪੰਡ ਨੇ ਸੁੱਚਾ ਸਿੰਘ ਦੇ ਮੋਢੇ ਤੋੜ ਦਿੱਤੇ ਸਨ। ਗੁਰਮੇਲ ਕੌਰ ਦਮੇ ਨਾਲ ਬੇਹਾਲ ਹਰ ਵੇਲੇ ਖੰਗਦੀ ਰਹਿੰਦੀ। ਰਣਜੀਤ ਕੋਈ ਮਾਲੀ ਮੱਦਦ ਕਰਨੋਂ ਇਨਕਾਰੀ ਸੀ–ਜੌਬ ਤਾਂ ਮਿਲਦੀ ਨੀਂ ਕਿਤੇ ਚੱਜ ਦੀ–ਥੋਨੂੰ ਕਿੱਥੋਂ ਭੇਜਦਾ ਪੌਂਡ!                                                  ਆਖਰ ਆਪਣੇ ਪੁੱਤ ਨੂੰ ਚੇਤੇ ਕਰਦਿਆਂ ਸੁੱਚਾ ਸਿੰਘ ਨੂੰ ਖੇਤ ਵਿੱਚ ਅਜਿਹਾ ਦਿਲ ਦਾ ਦੌਰਾ ਪਿਆ, ਕਿ ਉਹ ਉਥੇ ਹੀ ਪੂਰਾ ਹੋ ਗਿਆ।    –ਗੁਰਮੇਲ ਕੌਰ ਹੁਣ ਸਾਹ ਲੈਣ ਜੋਗੀ ਵੀ ਨਹੀਂ ਸੀ ਰਹੀ। ਆਪਣੇ ਮਾਂ-ਪਿਓ ਦੇ ਤੁਰ ਜਾਣ ‘ਤੇ ਧੀਆਂ ਵਿਰਲਾਪ ਨੂੰ ਆਈਆਂ।         –ਰਣਜੀਤ ਦਾ ਮੋਬਾਇਲ ਬੰਦ ਆ ਰਿਹਾ ਸੀ।
ਸੁਖਮਿੰਦਰ ਸੇਖੋਂ ਪਟਿਆਲਾ       
 98145-07693 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਵੀਂ ਸੋਚ 
Next articleਚੱਲ ਦਫ਼ਾ ਹੋ