(ਸਮਾਜ ਵੀਕਲੀ) ਮਾ ਬਾਪ ਦੇ ਸੁਮੇਲ ‘ਚੋਂ ਜਨਮੀ ਲੜਕੀ ਨੂੰ ਧੀ ਰਾਣੀ ਦਾ ਦਰਜਾ ਦਿੱਤਾ ਜਾਂਦਾ ਹੈ। ਨੌਂ ਮਹੀਨੇ ਮਾਤਾ ਦੇ ਪੇਟ ਵਿੱਚ ਰਹਿ ਕੇ। 17,18 ਸਾਲ ਬਾਪ ਦੇ ਸਿਰ ‘ਤੇ ਪੜ੍ਹਾਈ ਕਰਨ ਉਪਰੰਤ ਚੰਗੀ ਵਿੱਦਿਆ ਹਾਸਲ ਕਰ ਆਈ ਲੈਟਸ ‘ਚੋਂ ਵਧੀਆ ਅੰਕ ਪ੍ਰਾਪਤ ਕਰਕੇ। ਲੜਕੇ ਞਾਲਿਆਂ ਦਾ ਖਰਚਾ ਕਰਵਾ, ਧੀ ਤੋਂ ਬਹੂ ਰਾਣੀ ਬਣ। ਦੋਵਾਂ ਪਰਿਵਾਰਾਂ ਦਾ ਮੋਹ ਪਿਆਰ ਦਾ ਅਸ਼ੀਰਵਾਦ ਲੈ ਕੇ, ਜ਼ਿੰਦਗੀ ‘ਚ ਕਾਮਯਾਬ ਹੋ ਦੋਨੋਂ ਹੀ ਪ੍ਰੀਵਾਰਕ ਮੈਂਬਰਾਂ ਨੂੰ ਸਬਜ਼ ਬਾਗ਼ ਦਿਖਾ ਕੇ। ਹੋਰ ਹੀ ਪੀਂਘਾਂ ਝੂਟਦੀਆਂ ‘ਤੇ ਗੁੱਸਾ ਤੇ ਰੋਣਾ ਆਉਣਾ ਸੁਭਾਵਿਕ ਹੀ ਹੈ।
ਕੋਈ ਧੀ ਜੁਝਾਰੂ ਤੇ ਸੂਝਵਾਨ ਕਿਸੇ ਸਮੇਂ ਮਾਈ ਭਾਗੋ, ਝਾਂਸੀ ਦੀ ਰਾਣੀ ਵੀ ਬਣੀਆਂ ਸਨ। ਜਿਹਨਾਂ ‘ਤੇ ਕੌਮ ਤੇ ਸਮਾਜ ਨੂੰ ਫਖ਼ਰ ਹੈ। ਕਦੇ ਫ਼ੂਲਨ ਦੇਵੀ ਨੇ ਵੀ ਜੁਲਮ ਖ਼ਿਲਾਫ ਬੰਦੂਕ ਦੀ ਨੋਕ ‘ਤੇ ਜ਼ਾਲਮਾ ਨੂੰ ਸਬਕ ਸਿਖਾਇਆ ਸੀ।
ਹੁਣ ਦੀਆਂ ਧੀਆਂ ਨੂੰ ਕੀ ਸੱਪ ਸੁੰਘ ਗਿਆ। ਜਿਹੜੀਆਂ ਮਾਂ ਦੀ ਕੁੱਖ ਨੂੰ ਕਲੰਕਿਤ ਕਰਕੇ । ਮਾਂ, ਸੱਸ ਮਾਂ, ਦਾਦੀ ਮਾਤਾ ‘ਤੇ ਕਹਿਰ ਢਾਹੁੰਦੀਆਂ ਦੀਆਂ ਵੀਡੀਓ ਵਾਇਰਲ ਹੋਈ ਜਾਂਦੀਆਂ ਹਨ । ਦੇਖ ਕੇ ਮਨ ਬੇਚੈਨ ਤੇ ਸਿਰ ਸ਼ਰਮ ਨਾਲ ਝੁੱਕ ਜਾਂਦਾ ਹੈ।
ਕਦੇ ਜ਼ੁਲਮ ਸਹਿਣ ਵਾਲੀਆਂ ਨੂੰ ਵੀ ਧੀ ਜੰਮਣ ‘ਤੇ ਮਾਣ ਮਹਿਸੂਸ ਹੋਇਆ ਹੋਵੇਗਾ।
ਗੁਰਮੀਤ ਸਿੰਘ ਸਿੱਧੂ ਕਾਨੂੰਗੋ ਗਲੀ ਨੰਬਰ 11ਸੱਜੇ ਡੋਗਰ ਬਸਤੀ ਫਰੀਦਕੋਟ।
81465 93089
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly