ਲੇਖਕ ਤੇ ਰਚਨਾ

ਸੁਖਮਿੰਦਰ ਸੇਖੋਂ

ਮਿੰਨੀ ਕਹਾਣੀ – ਲੇਖਕ ਤੇ ਰਚਨਾ

-ਸੁਖਮਿੰਦਰ ਸੇਖੋਂ – 98145-07693

(ਸਮਾਜ ਵੀਕਲੀ)- ਜਦੋਂ ਗੱਲ ਵਿਗੜ ਗਈ ਤੇ ਰਚਨਾ ਦੇ ਪੈਰ ਭਾਰੀ ਹੋ ਗਏ ਤਾਂ ਉਸ ਆਪਣੇ ਪ੍ਰੇਮੀ ਦੇ ਮੋਢਿਆਂ ‘ਤੇ ਸਿਰ ਰੱਖਦਿਆਂ ਪਿਆਰ-ਸਹਿਤ ਕਿਹਾ, ‘ਹੁਣ ਤਾਂ ਆਪਾਂ ਨੂੰ ਜਲਦੀ ਹੀ ਵਿਆਹ ਕਰਵਾ ਲੈਣਾ ਚਾਹੀਦੈ, ਨਹੀਂ ਤਾਂ ਬੌਤ ਬਦਨਾਮੀ ਹੋਵੇਗੀ।’
-ਵਿਆਹ–?–ਯੂ ਮੀਨਜ਼ ਮੈਰਿਜ–? ਇਹ ਕਿਮੇਂ ਹੋ ਸਕਦੈ ਰਚਨਾ?’ ਰੁਪਿੰਦਰ ਨੇ ਰਚਨਾ ਨੂੰ ਇਕਦਮ ਆਪਣੇ ਤੋਂ ਵੱਖ ਕਰਦਿਆਂ ਕਿਹਾ।
-ਪਰ ਕਿਉਂ? ‘ਰਚਨਾ ਰਤਾ ਬੇਚੈਨ ਹੋ ਉਠੀ।
-ਦੇਖ ਰਚਨਾ! ਮੈਂ ਇੱਕ ਕਹਾਣੀਕਾਰ ਆਂ ਤੇ ਹੁਣ ਤੱਕ ਸੁਣੀਆਂ-ਸੁਣਾਈਆਂ ਕਹਾਣੀਆਂ ਹੀ ਲਿਖਦਾ ਆਇਐਂ। ਪਰ ਤੇਰੇ ਨਾਲ ਮੇਲ ਹੋਣ ਤੋਂ ਬਾਅਦ ਮੈਂ ਇੱਕ ਯਥਾਰਥਕ—ਇਕਦਮ ਰੀਅਲਿਸਟਿਕ ਕਹਾਣੀ ਲਿਖਣ ਦਾ ਇਛੁੱਕ ਹੋਇਆ–ਜੋ ਅਸੀਂ ਹਕੀਕੀ ਰੂਪ ‘ਚ ਹੰਢਾਇਆ ਉਸਨੂੰ —।
ਰੁਪਿੰਦਰ ਇਕਦਮ ਰੁਕਿਆ ਤੇ ਫੇਰ ਸਪਸ਼ਟ ਸ਼ਬਦਾਂ ਵਿੱਚ ਬੋਲਿਆ,’ਤੈਨੂੰ ਸ਼ਾਇਦ ਪਤਾ ਨਹੀਂ ਕਿ ਮੈਂ ਸ਼ਾਦੀ-ਸ਼ੁਦਾ ਹਾਂ ਤੇ–ਤੇ ਮੇਰੇ ਦੋ ਬੱਚੇ ਵੀ ਹਨ।’
-ਪਰ–ਪਰ ਤੂੰ ਪਹਿਲਾਂ ਕਦੇ ਦੱਸਿਆ ਈ ਨਹੀਂ?’ਰਚਨਾ ਹੋਰ ਪਰੇਸ਼ਾਨ ਹੋ ਉਠੀ ਤੇ ਉਸਦੀਆਂ ਅੱਖਾਂ ਵੀ ਭਰ ਆਈਆਂ।
-ਤੂੰ ਕਦੇ ਪੁੱਛਿਆ ਈ ਨਹੀਂ ਰਚਨਾ! ਮੈਨੂੰ ਮੁਆਫ ਕਰ ਦੇਵੀਂ —ਇੱਕ ਲੇਖਕ ਹੋਣ ਦੇ ਨਾਤੇ ਮੈਨੂੰ ਤੇਰੇ ਵਰਗੀਆਂ ਸਾਰੀਆਂ ਹੀ ਮਾਸੂਮ ਤੇ ਅਨਭੋਲ ਕੁੜੀਆਂ ਨਾਲ ਦਿਲੋਂ ਹਮਦਰਦੀ ਐ!

 

 

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਵਾਜ਼ ਪ੍ਰਦੂਸ਼ਣ ਕਾਨੂੰਨ ਦਾ ਪੰਜਾਬ ਰਾਜ ਵਿਚ ਪ੍ਰਦੂਸ਼ਣ-
Next articleਨਹੀਂ ਰੀਸਾਂ ਵੀਰ ਰਮੇਸ਼ਵਰ ਦੀਆਂ