(ਸਮਾਜ ਵੀਕਲੀ)
‘ਘਰ ਵਾਪਸੀ’
“ਆ ਦਫਤਰ ‘ਚੋਂ ਸਾਰੀਆਂ ਫੋਟੋਆਂ, ਬੈਨਰ ਤੇ ਮਮੈਟੋਂ ਵਗੈਰਾ ਫੌਰਨ ਉਤਾਰ ਦਿਓ।” ਇਹ ਸੁਣ ਡੌਰ-ਭੌਰ ਹੋਏ ਚੇਲੇ ਚਾਟੜਿਆਂ ‘ਚੋਂ ਇੱਕ ਬੋਲਿਆ, ” ਖ … ਖੈਰ ਸੁੱਖ ਤਾਂ ਹੈ ਬਾਈ ਜੀ ?” “ਓ ਘਬਰਾਓ ਨਾ ਯਾਰ ਅਜਿਹੀ ਕੋਈ ਗੱਲ ਨੀਂ ਇਸ ਪਾਰਟੀ ‘ਚ ਹੁਣ ਆਪਣੀ ਕੋਈ ਕਦਰ ਨਹੀਂ ਸੀ ਰਹਿ ਗਈ, ਇਸ ਲਈ ਅੱਕ ਚੱਬਨਾ ਪਿਆ। ਬਾਕੀ ਫੇਰ ਦੱਸਦਾਂ ਤੁਸੀਂ ਜਲਦੀ ਕਰੋ, ਸਟੋਰ ਚੋਂ ਪਿਛਲੀਆਂ ਵੋਟਾਂ ਵੇਲੇ ਲਾਹੀਆਂ ਸਭ ਫੋਟੋਆਂ, ਮਮੈਟੋਂ ਚੰਗੀ ਤਰ੍ਹਾਂ ਸਾਫ ਕਰਕੇ ਇੱਥੇ ਲਗਾ ਦਿਓ, ਨਾਲੇ ਚਾਹ-ਪਾਣੀ, ਮਿਠਾਈ ਦਾ ਬੰਦੋਬਸਤ ਕਰੋ ਤੇ ਪੱਤਰਕਾਰਾਂ ਨੂੰ ਵੀ ਸੱਦ ਲਓ। ਪਾਰਟੀ ‘ਚ ਘਰ ਵਾਪਸੀ ‘ਤੇ ਮੈਨੂੰ ਸੀਨੀਅਰ ਲੀਡਰਸ਼ਿੱਪ ਸਨਮਾਨਿਤ ਕਰਨ ਆ ਰਹੀ ਐ, ਦੇਖਿਓ ਪ੍ਰੋਗਰਾਮ ‘ਚ ਕਿਤੇ ਕੋਈ ਤਰੁੱਟੀ ਨਾ ਰਹਿ ਜਾਵੇ। ਨਾਲੇ ਇਹ ਫੋਟੋਆਂ, ਮਮੈਟੋ ਜਿਹੜੇ ਉਤਾਰ ਰਹੇ ਹੋ ਇੰਨ੍ਹਾਂ ਨੂੰ ਸਟੋਰ ‘ਚ ਜਰਾ ਧਿਆਨ ਨਾਲ ਸੰਭਾਲ ਕੇ ਰੱਖਿਓ, ਕੀ ਪਤਾ ਆਪਾਂ ਨੂੰ ਕਦੋਂ ਇਸੇ ਪਾਰਟੀ ‘ਚ ਮੁੜ ਘਰ ਵਾਪਸੀ ….. ।” ਪਾਛੂਆਂ ਨੂੰ ਅੱਖ ਦੱਬ ਉਹ ਮੱਕਾਰੀ ਹਾਸਾ ਹੱਸਿਆ।
ਨੀਲ ਕਮਲ ਰਾਣਾ ਦਿੜ੍ਹਬਾ,
ਸੰਪਰਕ 9815171874