ਕਪੂਰਥਲਾ,30 ਅਕਤੂਬਰ ( ਕੌੜਾ)– ਜ਼ਿਲਾ ਸਿੱਖਿਆ ਅਫਸਰ (ਐਲੀਮੈਂਟਰੀ) ਕਪੂਰਥਲਾ, ਜਗਵਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਹੋਇਆਂ ਅਤੇ ਸਰਕਾਰੀ ਸਕੂਲਾਂ ਵਿੱਚ ਖੇਡ ਕਲਚਰ ਪੈਦਾ ਕਰਨ ਦੇ ਮਨੋਰਥ ਨਾਲ ਜਿਲਾ ਕਪੂਰਥਲਾ ਦੇ ਪ੍ਰਾਇਮਰੀ ਸਕੂਲਾਂ ਦਾ ਤਿੰਨ ਰੋਜ਼ਾ ਖੇਡ ਟੂਰਨਾਮੈਂਟ 7, 8 ਅਤੇ 9 ਨਵੰਬਰ ਦਿਨ ਮੰਗਲਵਾਰ,ਬੁੱਧਵਾਰ ਅਤੇ ਵੀਰਵਾਰ ਨੂੰ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਸ਼ਾਨੋ ਸ਼ੌਕਤ ਨਾਲ ਕਰਵਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਜਿਲ੍ਹਾ ਪੱਧਰੀ ਖੇਡ ਟੂਰਨਾਮੈਂਟ ਦੌਰਾਨ ਜ਼ਿਲ੍ਹੇ ਦੇ 9 ਸਿੱਖਿਆ ਬਲਾਕਾਂ ਦੇ ਵੱਖ ਵੱਖ ਸਕੂਲਾਂ ਦੇ ਖਿਡਾਰੀ ( ਲੜਕੇ/ ਲੜਕੀਆਂ) ਹਿੱਸਾ ਲੈਣਗੇ।
ਜ਼ਿਲ੍ਹਾ ਸਿੱਖਿਆ ਅਧਿਕਾਰੀ ਜਗਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਜ਼ਿਲਾ ਪੱਧਰੀ ਖੇਡ ਟੂਰਨਾਮੈਂਟ ਦੌਰਾਨ ਲੜਕੇ/ ਲੜਕੀਆਂ ਦੇ ਕਬੱਡੀ ਨੈਸ਼ਨਲ ਸਟਾਈਲ ( ਲੜਕੇ/ ਲੜਕੀਆਂ) ,ਕਬੱਡੀ ਸਰਕਲ ਸਟਾਈਲ ( ਲੜਕੇ ),ਖੋ – ਖੋ ( ਲੜਕੇ/ ਲੜਕੀਆਂ), ਬੈਡਮਿੰਟਨ ( ਲੜਕੇ/ ਲੜਕੀਆਂ), ਫੁੱਟਬਾਲ ( ਲੜਕੇ), ਰੱਸਾਕਸੀ ( ਲੜਕੇ), ਕੁਸ਼ਤੀਆਂ ( ਲੜਕੇ), ਯੋਗਾ / ਚੈੱਸ ( ਲੜਕੇ ਲੜਕੀਆਂ) ਅਥਲੈਟਿਕਸ/ ਜਿਮਨਾਸਟਿਕ( ਲੜਕੇ/ ਲੜਕੀਆਂ)ਦੇ ਮੁਕਾਬਲੇ ਕਰਵਾਏ ਜਾਣਗੇ। ਉਹਨਾਂ ਦੱਸਿਆ ਕਿ ਉਕਤ ਜ਼ਿਲਾ ਪੱਧਰੀ ਖੇਡ ਟੂਰਨਾਮੈਂਟ ਦੀਆਂ ਤਿਆਰੀਆਂਜਿਲ੍ਹਾ ਖੇਡ ਕੋਆਰਡੀਨੇਟਰ (ਪ੍ਰਾਇਮਰੀ ) ਲਕਸ਼ਦੀਪ ਸ਼ਰਮਾ,ਬੀ ਪੀ ਈ ਓ ਰਾਜੇਸ਼ ਕੁਮਾਰ ਕਪੂਰਥਲਾ, ਸੰਜੀਵ ਕੁਮਾਰ ਹਾਂਡਾ ਕਪੂਰਥਲਾ ਤੇ ਕਮਲਜੀਤ ਸੁਲਤਾਨਪੁਰ ਲੋਧੀ ਦੀ ਦੇਖ਼ ਰੇਖ ਹੇਠ ਜੋਰਾਂ ਉਤੇ ਚੱਲ ਰਹੀਆਂ ਹਨ। ਓਹਨਾਂ ਵੱਖ ਵੱਖ ਖੇਡਾਂ ਦੇ ਬਲਾਕ ਪੱਧਰੀ ਟੀਮ ਇੰਚਾਰਜਾਂ ਨੂੰ ਆਪਣੀਆਂ ਟੀਮਾਂ ਦੀ ਵੱਧ ਤੋਂ ਵੱਧ ਪ੍ਰੈਕਟਿਸ ਕਰਾਉਣ ਅਤੇ ਸਮਰੀ ਸੀਟਾਂ ਤਿਆਰ ਕਰਨ ਲਈ ਪ੍ਰੇਰਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly