ਪੰਜਾਬ ਦੇ ਖਣਿਜ

ਅਮਰਜੀਤ ਸਿੰਘ ਤੂਰ

(ਸਮਾਜ ਵੀਕਲੀ)

ਖੇਤੀ ਪ੍ਰਧਾਨ ਸੂਬਾ ਪੰਜਾਬ ਦਾ ,
ਖਣਿਜ ਮਾਮਲੇ ਚ ਹੈ ਪਿੱਛੇ ।
ਦਰਿਆਵਾਂ ,ਨਦੀਆਂ ,ਪਹਾੜੀਆਂ ਦੇ ਪੈਰਾਂ ‘ਚ ,
ਰੇਤਾ ਬਜਰੀ ਦਾ ਖਣਨ ਹੁੰਦਾ ਚੋਰੀ-ਛਿਪੇ ।

ਪਾਲਿਸੀਆਂ ਬਣਾਉਦੀਆਂ ਸਰਕਾਰਾਂ ,
ਤਾਂ ਕਿ ਖਣਨ ਦਾ ਕੰਮ ਰਹੇ ਵਿੱਚ ਕਾਬੂ ।
ਪਰ ਸਿਆਸੀ ਗੈਂਗ ਅਜਿਹੇ ਬਣਦੇ ,
ਪ੍ਰਸ਼ਾਸਨ ਬਣਿਆ ਰਹੇ ਬੇਵੱਸ ਬਾਬੂ ।

ਸਮੇਂ ਨਾਲ ਉਸਾਰੀ ਉਦਯੋਗ ‘ਚ ,
ਵਾਧਾ ਹੋਇਆ ਬਹੁਤ ਹੀ ਤੇਜ਼ੀ ਨਾਲ ।
ਸਮੇਂ ਦੀ ਨਜ਼ਾਕਤ ਦੇਖਦਿਆਂ ,
ਬਲੈਕਮੇਲ ਹੁੰਦੀ ਧੜੱਲੇ ਨਾਲ ।

ਸਥਾਨਕ ਲੋਕਾਂ ਨਾਲ ਮਿਲ ਕੇ ,
ਟਰਾਲੇ, ਟਰਾਲੀਆਂ ਦਾ ਵਿਛਿਆ ਜਾਲ ।
ਪਿਟ ਜਾਂਦਾ ਵਿਰੋਧੀ ਤੇ ਕਾਨੂੰਨ ਦੀਆਂ ਉੜਨ ਧੱਜੀਆਂ ,
ਪੁਲੀਸ ਦੀ ਮਿਲੀਭੁਗਤ ਦੇ ਨਾਲ ।

ਸ਼ੁਰੂਅਾਤ ਹੁੰਦੀ ਕੁਰੱਪਸ਼ਨ ਦੀ ਟੀਸੀ ਤੋਂ ,
ਤਾਕਤ ਵਾਲਿਆਂ ਦੇ ਹੁੰਦੇ ਪੌਂ- ਬਾਰਾਂ ।
ਵੱਡੇ ਵੱਡੇ ਮਗਰਮੱਛ ਕਮਾਈ ਚੱਟ ਜਾਂਦੇ ,
ਸਫਾਈਆਂ ਦਿੰਦੀਆਂ ਰਹਿਣ ਸਰਕਾਰਾਂ।

ਨਵੀਂ ਬਣੀ ਸਰਕਾਰ ਕੋਲੋਂ ਆਸ ਜਨਤਾ ਨੂੰ ,
ਈਮਾਨਦਾਰੀ ਨਾਲ ਕੁਚਲੇ ਐਸੇ ਅਨਸਰਾਂ ਨੂੰ
ਆਮ ਜਨਤਾ ਜਾਗਰੂਕ ਹੋ ਕੇ ਖਡ਼੍ਹੇ ਸਰਕਾਰ ਨਾਲ ,
ਕੋਈ ਕਾਰਨ ਨੀਂ ਬਚਦਾ ਖ਼ਤਮ ਕਰੇ ਅਜਿਹੇ ਤੰਤਰਾਂ ਨੂੰ ।

ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲ੍ਹਾ ਪਟਿਆਲਾ
ਫੋਨ : 9878469639

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ਬਦਾਂ ਦੀ ਪਰਵਾਜ਼
Next articleਪੰਜਾਬ ਦੀ ਆਪ ਦੀ ਸਰਕਾਰ ‘ਕਨਫਿਊਜ਼’ ਸਰਕਾਰ-ਸੋਮ ਦੱਤ ਸੋਮੀ