(ਸਮਾਜ ਵੀਕਲੀ)
ਭਾਰਤ ਦੁਨੀਆਂ ਦੇ ਿਵਕਾਸਸ਼ੀਲ ਦੇਸ਼ਾਂ ਿਵੱਚੋਂ ਮੋਹਰੀ ਿਗਣਿਆ ਜਾਣ ਵਾਲਾ ਏਸ਼ੀਆ ਮਹਾਂਦੀਪ ਦਾ ਇੱਕ ਵੱਡਾ ਦੇਸ਼ ਹੈ।ਅਬਾਦੀ ਦੇ ਪੱਖੋਂ ਵੀ ਪਹਿਲੇ ਸਥਾਨ ਤੇ ਆਉਣ ਹੀ ਵਾਲਾ ਹੈ।ਿਕਉਂ ਕਿ ਚੀਨ ਨੇ ਆਪਣੀ ਵਸੋਂ ਤੇ ਲਗਾਮ ਕਸ ਲਈ ਹੈ।ਅਸੀਂ ਭਾਰਤੀ ਿੲੱਕ ਸੌ ਪੈਂਤੀ ਕਰੋੜ ਹਾਂ।ਅਬਾਦੀ ਪੱਖੋਂ ਏਸ਼ੀਆ ਮਹਾਂਦੀਪ ਦੁਨੀਆਂ ਦੀਆਂ ਦੋ ਮਹਾਨ ਹਸਤੀਆਂ ਚੀਨ ਅਤੇ ਭਾਰਤ ਸਾਂਭੀ ਬੈਠਾ ਹੈ।ਭਾਰਤ ਦੀ ਵਧ ਰਹੀ ਜੰਨਸੰਖਿਆ ਬੇਲਗਾਮ ਵੀ ਹੈ ਅਤੇ ਬਹੁਤ ਸਾਰੀਆਂ ਸਮੱਸਿਆਵਾਂ ਦਾ ਕਾਰਨ ਵੀ ਹੈ।
ਇਸ ਵਿੱਚ ਕੋਈ ਦੋ ਰਾਵਾਂ ਨਹੀਂ ਿਕ ਭਾਰਤ ਿਵਕਾਸਸ਼ੀਲ ਹੋਣ ਕਰਕੇ ਤੇ ਵਸੋਂ ਵੱਧ ਹੋਣ ਕਰਕੇ ਪੱਛਮੀ ਯੂਰਪੀ ਉਦਯੋਿਗਕ ਦੇਸ਼ਾਂ ਤੇ ਖਾਸ ਕਰਕੇ ਅਮਰੀਕੀ ਮਹਾਂਦੀਪਾਂ ਦੇ ਦੇਸ਼ਾਂ ਦੀ ਬਹੁਤ ਵੱਡੀ ਮੰਡੀ ਵੀ ਹੈ।ਅੱਜ ਦੁਨੀਆਂ ਦੇ ਕਹਿੰਦੇ ਕਹਾਂਉਂਦੇ ਬਹੁਤ ਸਾਰੇ ਉੱਨਤ ਦੇਸ਼ਾਂ ਜਿਵੇਂ ਯੂ ਐਸ ਏ,ਯੂ ਕੇ,(ਜੋ ਹੁਣੇ ਜਿਹੇ ਹੀ ਯੂਰਪੀ ਸੰਘ ਤੋਂ ਵੱਖਰਾ ਹੋਇਆ ਏ),ਕਨੇਡਾ ,ਸਪੇਨ ਫਰਾਂਸ,ਜਰਮਨੀ,ਿੲਟਲੀ,ਤੇ ਪੂਰਬੀ ਦੇਸ਼ਾਂ ਚੀਨ ਤੇ ਜਪਾਨ ਆਦਿ ਸਾਰਿਆਂ ਦੀਆਂ ਨਜ਼ਰਾਂ ਭਾਰਤ ਤੇ ਿਟਕੀਆਂ ਹੋਈਆਂ ਹਨ।ਦੇਸ਼ ਅਜ਼ਾਦ ਹੋਣ ਤੋਂ ਮਗਰੋਂ ਵੀ ਸਾਡਾ ਦੇਸ਼ ਅਜੇ ਵਿਕਾਸਸ਼ੀਲ ਦੇਸ਼ਾਂ ਦੀ ਸੂਚੀ ਵਿੱਚ ਹੀ ਖੜ੍ਹਾ ਹੈ।ਜਦੋਂ ਦੀ ਸੁਰਤ ਸੰਭਾਲੀ ਹੈ ਿੲਹੀ ਸੁਣਦੇ ਆ ਰਹੇ ਹਾਂ ਿਕ ਭਾਰਤ ਿਵਕਾਸਸ਼ੀਲ ਦੇਸ਼ ਹੈ।ਕਈ ਵਾਰ ਮਨ ਵਿੱਚ ਆਉਂਦਾ ਹੈ ਕਿ ਿਵਕਸਤ ਕਦੋਂ ਬਣੇਗਾ ?ਕਿਸੇ ਦੇਸ਼ ਨੂੰ ਿਵਕਸਤ ਹੋਣ ਲਈ ਕੀ ਕਰਨਾ ਚਾਹੀਦਾ ਹੈ?ਬਹੁਤ ਸਾਰੇ ਖਿਆਲ਼ ਤੇ ਵਿਚਾਰ ਰਲ਼ ਕੇ ਝੁਰਮਟ ਪਾ ਲੈਂਦੇ ਹਨ।
ਸਤੰਬਰ 2000 ਿਵੱਚ ਯੂਨਾਈਿਟਡ ਨੇਸ਼ਨ ਨੇ ਇੱਕ ਐਲਾਨਨਾਮੇ ਤੇ ਦਸਤਖ਼ਤ ਕੀਤੇ ਿਜਸ ਿਵੱਚ ਿਵਸ਼ਵ ਨੇਤਾਵਾਂ ਨੇ ਗਰੀਬੀ ,ਭੁੱਖਮਰੀ,ਅਨਪੜ੍ਹਤਾ,ਿਬਮਾਰੀ,ਵਾਤਾਵਰਨ ਦੀ ਗਿਰਾਵਟ ਅਤੇ ਔਰਤਾਂ ਨਾਲ ਿਵਤਕਰੇ(Discrimination against women)ਿਵਰੁੱਧ ਲੜਾਈ ਲੜਨ ਦਾ ਵਾਅਦਾ ਕੀਤਾ। ਮਿਲੇਨੀਅਮ ਿਡਵੈੱਲਪਮੈਂਟ ਗੋਲਜ਼ (MGDS)ਵੱਲੋਂ ਨਿਸ਼ਚਤ ਕੀਤੇ ਅੱਠ ਟੀਿਚਆਂ ਨੂੰ ਯੂਨਾਈਟਿਡ ਨੇਸ਼ਨ ਦੇ ਸਾਰੇ ਮੈਂਬਰਾਂ ਵੱਲੋਂ 2015 ਤੱਕ ਪ੍ਰਾਪਤ ਕਰਨ ਦਾ ਫੈਸਲਾ ਕੀਤਾ ਗਿਆ।
MGDS ਦੇ ਅੱਠ ਉਦੇਸ਼ (goals)ਸਨ-
* ਭੁੱਖਮਰੀ ਤੇ ਗਰੀਬੀ ਖਤਮ ਕਰਨਾ
* ਲਿੰਗ ਸਮਾਨਤਾ ਿਲਆਉਣਾ ਅਤੇ ਔਰਤਾਂ ਦਾ ਸ਼ਕਤੀਕਰਨ ਕਰਨਾ
* ਬਾਲ ਮੌਤ ਦਰ ਨੂੰ ਘਟਾਉਣਾ
* ਜਣੇਪਾ ਸਿਹਤ ਿਵੱਚ ਸੁਧਾਰ ਕਰਨਾ
* HIV/ AIDS,ਮਲੇਰੀਆ ਸਮੇਤ ਹੋਰ ਿਬਮਾਰੀਆਂ ਿਵਰੁੱਧ ਲੜਾਈ
* ਿਵਕਾਸ ਲਈ ਿਵਸ਼ਵੀ ਸਾਂਝ ਵਧਾਉਣਾ
* ਿਟਕਾਊ ਵਾਤਾਵਰਨ
* ਪ੍ਰਜਨਣ ਿਸਹਤ ਲਈ ਯੂਨੀਵਰਸਲ ਪਹੁੰਚ ਪ੍ਰਾਪਤ ਕਰਨਾ।
ਭਾਰਤ ਵੀ MGDS ਕਮੇਟੀ ਦਾ ਮੈਂਬਰ ਹੈ ਅਤੇ ਿੲਸ ਦੁਆਰਾ ਿਨਰਧਾਰਿਤ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕਰ ਿਰਹਾ ਹੈ।
2015 ਿਵੱਚ ਕੁਝ ਿਨਸ਼ਾਨੇ ਪ੍ਰਾਪਤ ਕੀਤੇ ਹਨ ।ਪਰ ਫਿਰ ਵੀ ਕੁਝ ਖੇਤਰ ਿੲਸ ਪਹੁੰਚ ਤੋ ਪਰ੍ਹੇ ਹਨ। ਿੲੱਕ ਅਧਿਕਾਰਤ ਰਾਸ਼ਟਰੀ ਅਨੁਮਾਨ ਅਨੁਸਾਰ ਗਰੀਬੀ ਦਾ ਅੱਧਾ ਿਹੱਸਾ ਘੱਟ ਹੋਇਆ ਹੈ ਪਰ ਿਫਰ ਵੀ ਭੁੱਖਮਰੀ ਘੱਟ ਕਰਨ ਦੇ ਿਨਸ਼ਾਨੇ ਨੂੰ ਪ੍ਰਾਪਤ ਨਹੀਂ ਕਰ ਸਕੇ ਹਾਂ।ਭਾਰਤ ਨੇ ਸਵੱਛਤਾ ਤੇ ਪੀਣ ਯੋਗ ਪਾਣੀ ਮੁਹੱਈਆ ਕਰਾਉਣ ਵਿੱਚ ਕਾਫੀ ਸੁਧਾਰ ਕੀਤਾ ਹੈ।ਿੲਸ ਤਰ੍ਹਾਂ ਭਾਰਤ ਪ੍ਰਾਇਮਰੀ ਸਕੂਲਾਂ ਦੇ ਦਾਖਲੇ ਪ੍ਰਕਿਰਿਆ ਨੂੰ ਵੀ ਪ੍ਰਾਪਤ ਕਰਨ ਲਈ ਿਸਰਤੋੜ ਯਤਨ ਕਰ ਰਹਾ ਹੈ।
ਜੇ ਐਲਾਨਨਾਮੇ ਦੇ ਤਹਿਤ ਔਰਤਾਂ ਦੇ ਸ਼ਕਤੀਕਰਨ ਦੀ ਗੱਲ ਕੀਤੀ ਜਾਵੇ ਤਾਂ ਕੁੱਝਉੱਚ ਵਰਗ ਨੂੰ ਛੱਡ ਕੇ ਜ਼ਮੀਨੀ ਪੱਧਰ ਤੇ ਔਰਤਾਂ ਦੀ ਸਥਿਤੀ ਬਦਤਰ ਹੋਈ ਹੈ। ਬਲਾਤਕਾਰ ਦੇ ਕੇਸਾਂ ਵਿੱਚ ਇਜ਼ਾਫਾ ਹੋਇਆ ਹੈ।ਭਾਰਤੀ ਸਮਾਜ ਤੇ ਸੱਭਿਆਚਾਰ ਤੇ ਮਰਦ ਪ੍ਰਧਾਨ ਸੋਚ ਭਾਰੂ ਰਹੀ ਹੈ। ਬੇਸ਼ੱਕ ਕੁੱਝ ਕੁ ਖੇਤਰਾਂ ਵਿੱਚ ਿੲਸਤਰੀ ਨੂੰ ਬਣਦਾ ਯੋਗ ਸਥਾਨ ਵੀ ਮਿਲਿਆ ਹੈ ,ਪਰ ਭਾਰਤ ਵਰਗੇ ਿਵਸ਼ਾਲ ਦੇਸ਼ ਿਵੱਚ ਸ਼ਰੂ ਤੋੰ ਹੀ ਧਾਰਮਿਕ ਸੋਚ ਵੀ ਹਾਵੀ ਰਹੀ ਹੈ।ਕੇਰਲਾ ਦੇ ਸਬਰੀਵਾਲਾ ਮੰਦਰ ਦੀ ਘਟਨਾ ਇਸੇ ਗੱਲ ਦੀ ਗਵਾਹੀ ਭਰਦੀ ਹੈ ਕਿ ਔਰਤਾਂ ਨੂੰ ਧਾਰਮਿਕ ਤੌਰ ਤੇ ਅਜੇ ਵੀ ਬਰਾਬਰ ਦਾ ਸਥਾਨ ਪ੍ਰਾਪਤ ਨਹੀ ਹੈ।ਦੇਸ਼ ਵਿੱਚ ਹੋਰ ਵੀ ਕਈ ਮੰਦਰ ਹਨ ਜਿੱਥੇ ਔਰਤਾਂ ਅਤੇ ਸ਼ੂਦਰਾਂ ਨੂੰ ਜਾਣ ਨਹੀ ਿਦੱਤਾ ਜਾਂਦਾ ਤੇ ਇਹ ਪਿਛਾਂਹ ਖਿੱਚੂ ਸੋਚ ਜਿੱਥੇ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਗੱਲ ਕਰਦੀ ਹੈ ਉੱਥੇ ਹੀ ਿੲਹ ਧਾਰਮਿਕ ਕੱਟੜਤਾ ਅਤੇ ਔਰਤ ਦੀ ਅਜ਼ਾਦੀ ਤੇ ਸਵਾਲ ਖੜੇ ਕਰਨ ਦੇ ਨਾਲ ਨਾਲ ਉਸਾਰੂ ਸੋਚ ਨੂੰ ਵੀ ਢਾਹ ਲਾਅ ਰਹੀ ਹੈ।
ਅਜੋਕੇ ਸਮੇਂ ਵਾਤਾਵਰਨ , ਆਰਥਿਕਤਾ ਅਤੇ ਸਮਾਜਿਕ ਿਵਕਾਸ ਦੇ ਿਸਵਾਏ ਹਰ ਚੀਜ਼ ਿਵਸ਼ਵਕਿ੍ਤ ਹੋ ਚੁੱਕੀ ਹੈ। ਿਵਕਸਤ ਅਤੇ ਿਵਕਾਸਸ਼ੀਲ ਦੇਸ਼ਾਂ ਵਿਚਲਾ ਗੈਪ ਬਹੁਤ ਵੱਡਾ ਹੈ।ਸਮਾਜਿਕ ਿਵਕਾਸ ਨਾਲ ਸਬੰਧਿਤ ਿਵਸ਼ਵ ਸੰਮੇਲਨ ਦੇ ਬੁਲਾਰਿਆਂ ਨੇ ਹਮੇਸ਼ਾਂ ਹੀ ਿੲਸ ਫਾਸਲੇ ਨੂੰ ਘੱਟ ਕਰਨ ਦੀ ਗੱਲ ਕੀਤੀ ਹੈ।ਸਮੇਂ ਦੀ ਸਰਕਾਰ ਨੂੰ ਿੲਹ ਿਨਰਧਾਰਿਤ ਟੀਚੇ ਪੂਰੇ ਕਰਨ ਲਈ ਜ਼ਮੀਨੀ ਪੱਧਰ ਤੇ ਜਾਣਾ ਹੋਵੇਗਾ। ਸੰਖੇਪ ਿਵੱਚ ਿੲਹ ਕਿਹਾ ਜਾ ਸਕਦਾ ਹੈ ਿਕ ਭਾਰਤ ਿਵਕਾਸ ਦੀ ਸਹੀ ਿਦਸ਼ਾ ਵਿੱਚ ਜਾ ਰਿਹਾ ਹੈ ਪਰ ਫਿਟ ਵੀ ਹੋਰ ਬਹੁਤ ਸਾਰੇ ਖੇਤਰਾਂ ਵਿੱਚ ਅਜੇ ਕੰਮ ਕਰਨਾ ਬਾਕੀ ਹੈ।
ਕਿੰਨਾ ਸੋਹਣਾ ਕਿਹਾ ਹੈ ਿਕਸੇ ਨੇ ..”..ਊਪਰ ਉਠਨੇ ਮੇਂ ਵਕਤ ਤੋ ਲਗਤਾ ਹੈ, ਫਿਰ ਚਾਹੇ ਸੂਰਜ ਹੀ ਿਕਉਂ ਨਾ ਹੋ,ਧੀਰੇ ਧੀਰੇ ਉਗਤਾ ਹੈ।”
ਅੰਮਿ੍ਤਪਾਲ ਕਲੇਰ ਚੀਦਾ( ਮੋਗਾ )
ਮੌਬ ਨੰ: 99157-80980
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly