ਮਿੱਲ ਮੈਨੇਜਮੈਂਟ ਤੇ ਕਿਸਾਨਾਂ ਵਿਚਕਾਰ ਮਿੱਲ ਚਲਾਉਣ ਸੰਬੰਧੀ ਵਿਚਾਰ ਵਟਾਂਦਰਾ ਹੋਇਆ

ਨਵਾਂਸ਼ਹਿਰ  (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਅੱਜ ਇਥੇ ਨਵਾਂ ਸ਼ਹਿਰ ਵਿਖੇ ਗੰਨਾ ਮਿੱਲ ਵਿੱਚ ਕਿਰਤੀ ਕਿਸਾਨ ਯੂਨੀਅਨ ਵੱਲੋਂ ਸੂਬਾ ਮੀਤ ਪ੍ਰਧਾਨ ਹਰਮੇਸ਼ ਸਿੰਘ ਢੇਸੀ ਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਦੀ ਅਗਵਾਈ ਹੇਠ ਕਿਸਾਨਾਂ ਦਾ ਇਕੱਠ ਹੋਇਆ ਤੇ ਮਿੱਲ ਵਲੋਂ ਅਰਵਿੰਦਰ ਸਿੰਘ ਕੈਰੋਂ ਜੀ ਐਮ ਤੇ ਮਨਦੀਪ ਸਿੰਘ ਬਰਾੜ ਸੀ ਸੀ ਡੀ ਓ ਵਿੱਚਕਾਰ ਇਕੱਠ ਦੀ ਹਾਜ਼ਰੀ ਵਿੱਚ ਮਿੱਲ ਚਲਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਕੱਠ ਨੇ ਮੰਗ ਕੀਤੀ ਕੇ ਮਿੱਲ ਇੱਕ ਨਵੰਬਰ ਨੂੰ ਚਾਲੂ ਕੀਤੀ ਜਾਵੇ ਰਿਪੇਅਰ ਦਾ ਕੰਮ ਇਸ ਤੋਂ ਪਹਿਲਾਂ ਨਿਪਟਾਇਆ ਜਾਵੇ ਪਨੱਲਟੀਆ ਦੇ ਨਾ ਨਾਲ ਕੱਟੇ ਬਕਾਏ ਵਾਪਸ ਕੀਤੇ ਜਾਣ। ਕਿਸਾਨਾਂ ਦੇ ਵਾਧੂ ਗੰਨੇ ਦੇ ਪੀੜਨ ਦਾ ਇੰਤਜ਼ਾਮ ਕੀਤਾ ਜਾਵੇ। ਗੱਲ ਬਾਤ ਸੁਖਾਵੇਂ ਮਾਹੌਲ ਵਿਚ ਹੋਈ। ਅਧਿਕਾਰੀਆਂ ਨੇ ਸਾਰੀਆਂ ਮੰਗਾਂ ਧਿਆਨ ਨਾਲ ਸੁਣੀਆਂ ਤੇ ਜਲਦੀ ਤੇ ਸਮੇਂ ਸਿਰ ਹੱਲ਼ ਕਰਾਉਣ ਦਾ ਭਰੋਸਾ ਦਿਵਾਇਆ। ਇਸ ਇਕੱਠ ਵਿੱਚ ਔੜ ਬਲਾਕ ਦੇ ਪ੍ਰਧਾਨ ਸੁਰਿੰਦਰ ਸਿੰਘ ਮਹਿਰਮ ਪੁਰ, ਨਵਾਂਸ਼ਹਿਰ ਬਲਾਕ ਦੇ ਪ੍ਰਧਾਨ ਪਰਮਜੀਤ ਸਿੰਘ ਸ਼ਹਾਬ ਪੁਰ, ਜ਼ਿਲ੍ਹਾ ਮੀਤ ਪ੍ਰਧਾਨ ਬਾਵਾ ਸਿੰਘ ਰਸੂਲਪੁਰ, ਬਲਵੀਰ ਸਿੰਘ ਸਕੋਹ ਪੁਰ, ਜੀਵਨ ਰਾਮ, ਕਸ਼ਮੀਰਾ ਸਿੰਘ ਫਾਂਬੜਾ, ਮੇਜ਼ਰ ਸਿੰਘ ਉਸਮਾਨ ਪੁਰ, ਕੁਲਵਿੰਦਰ ਸਿੰਘ ਚਾਹਲ, ਕੁਲਵੰਤ ਸਿੰਘ ਗੋਲੇਵਾਲ, ਸ਼ਮਸ਼ੇਰ ਸਿੰਘ ਚੱਕ ਸਿੰਘਾ, ਸੰਦੀਪ ਸਿੰਘ ਮਿੰਟੂ ਸਿਕੰਦਰਪੁਰ, ਪਰਮਜੀਤ ਸਿੰਘ, ਕੁਲਵੰਤ ਸਿੰਘ ਪੱਦੀ, ਰਾਣਾ ਰਾਮ ਜੀ ਦਾਸ ਸਨਾਵਾ, ਬਿੱਕਰ ਸਿੰਘ ਸੇਖੂਪੁਰ, ਹਰਪਾਲ ਸਿੰਘ ਮਜਾਰਾ ਬੱਬਰਾਂ ਤੇ ਹੋਰ ਬਹੁਤ ਸਾਰੇ ਲੋਕਾਂ ਨੇ ਭਾਗ ਲਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੋਕਾਂ ਨੂੰ ਸੁਵਿਧਾਵਾਂ ਦੇਣ ਲਈ ਸ਼ਹਿਰ ਦੇ ਹਰ ਕੋਨੇ ‘ਚ ਕਰਵਾਏ ਜਾ ਰਹੇ ਹਨ ਵਿਕਾਸ ਕਾਰਜ – ਬ੍ਰਹਮ ਸ਼ੰਕਰ ਜਿੰਪਾ
Next articleਬਹੁਜਨ ਸਮਾਜ ਪਾਰਟੀ ਅਤੇ ਇੰਡੀਅਨ ਨੈਸ਼ਨਲ ਲੋਕ ਦਲ ਦੇ ਉਮੀਦਵਾਰਾਂ ਨੂੰ ਜਿਤਾਓ -ਡਾ ਨਛੱਤਰ ਪਾਲ ਐਮ ਐਲ ਏ