ਨਰਮ ਸੁਭਾਅ,

ਗੁਰਮੀਤ ਡੁਮਾਣਾ
(ਸਮਾਜ ਵੀਕਲੀ)
ਮੁੜਕੋ ਮੁੜਕੀ ਹੋ ਗਈ ਬੀਬਾ
ਆਖੇ ਕਹਿਰ ਦੀ ਗਰਮੀ ਆ
ਦਿਲ ਵਿੱਚ ਭਾਵੇ ਪੂਰਾ ਗ਼ੁੱਸਾ
ਪਰ ਮੁੱਖ ਤੇ ਪੂਰੀ ਨਰਮੀ ਆ
ਕਰਦੀ ਉਂਝ ਸਤਿਕਾਰ ਬਥੇਰਾ
ਰੋਟੀ ਟੁੱਕ ਬਣਾ ਦਿੰਦੀ ਆ
ਬਾਲਣ ਦੇ ਨਾਲ ਚੁੱਲ੍ਹੇ ਉੱਤੇ
ਮੈਨੂੰ ਚਾਹ ਬਣਾ ਦਿੰਦੀ ਆ
ਸੀਤਾ ਮਇਆ ਜੀ ਦੇ ਵਾਂਗੂੰ
ਉਝ ਤਾਂ ਪੱਕੀ ਧਰਮੀ ਆ
ਦਿਲ ਵਿੱਚ ਭਾਵੇ ਪੂਰਾ ਗ਼ੁੱਸਾ
ਮੁੱਖ ਤੋ ਪੂਰੀ ਨਰਮੀ ਆ
ਪ੍ਰੇਸ਼ਾਨ ਨਹੀਂ ਕਰਦੀ ਬਾਹਲ਼ਾ
ਜਿਵੇ ਆਖਾਂ ਮੰਨ ਲੈਦੀ ਆ
ਮੁੰਹ ਤੇ ਰੱਖ ਕੇ ਝੂਠੀ ਹਾਸੀ
ਜਾਂ ਅੰਦਰ ਭਾਡੇ ਭੰਨ ਲੈਦੀ ਆ
ਪਤੀ ਦੇਵ ਪਰਮੇਸ਼ਰ ਮੰਨੇ
ਬੜੀ ਵਿਚਾਰੀ ਭਰਮੀ ਆ
ਦਿਲ ਵਿੱਚ ਭਾਵੇ ਪੂਰਾ ਗ਼ੁੱਸਾ
ਮੁੱਖ ਤੋ ਪੂਰੀ ਨਰਮੀ ਆ
ਸੁੱਖ ਸ਼ਾਂਤੀ ਬਣੀ ਹੋਈ ਆ
ਖੁਸ਼ੀ ਖੁਸ਼ੀ ਦਿਨ ਕੱਟਦੇ ਆ
ਵਾਧ ਘਾਟ ਜੇ ਹੋਜਾਏ ਕਿੱਧਰੇ
ਫਿਰ ਵੀ ਖੁੱਲ ਕੇ ਹੱਸਦੇ ਆ
ਗੁਰਮੀਤ ਡੁਮਾਣੇ ਵਾਲਿਆਂ
ਮੈਨੂੰ ਤਾਂ ਮਿੱਲੀ ਕਰਮੀ ਆ
ਦਿਲ ਵਿੱਚ ਭਾਵੇ ਪੂਰਾ ਗ਼ੁੱਸਾ
ਮੁੱਖ ਤੇ ਪੂਰੀ ਨਰਮੀ ਆ
ਗੁਰਮੀਤ ਡੁਮਾਣਾ
ਲੋਹੀਆਂ ਖਾਸ
ਜਲੰਧਰ
76528 16074

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੋਚਾਂ ਦਾ ਪਰਿੰਦਾ 
Next articleਪਰਦੇਸ