ਯੂਕਰੇਨ ’ਚੋਂ ਪੰਜ ਲੱਖ ਤੋਂ ਜ਼ਿਆਦਾ ਲੋਕਾਂ ਵੱਲੋਂ ਹਿਜਰਤ

ਜਨੇਵਾ (ਸਮਾਜ ਵੀਕਲੀ):  ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀਆਂ ਬਾਰੇ ਏਜੰਸੀ ਨੇ ਕਿਹਾ ਹੈ ਕਿ ਰੂਸ ਵੱਲੋਂ ਪਿਛਲੇ ਹਫ਼ਤੇ ਹਮਲਾ ਕੀਤੇ ਜਾਣ ਮਗਰੋਂ ਯੂਕਰੇਨ ’ਚੋਂ ਪੰਜ ਲੱਖ ਤੋਂ ਜ਼ਿਆਦਾ ਲੋਕ ਸੁਰੱਖਿਅਤ ਥਾਵਾਂ ’ਤੇ ਚਲੇ ਗਏ ਹਨ। ਸ਼ਰਨਾਰਥੀਆਂ ਬਾਰੇ ਸੰਯੁਕਤ ਰਾਸ਼ਟਰ ਦੇ ਹਾਈ ਕਮਿਸ਼ਨਰ ਫਿਲਿਪੋ ਗ੍ਰੈਂਡੀ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ।

ਸ਼ਰਨਾਰਥੀ ਏਜੰਸੀ ਦੀ ਤਰਜਮਾਨ ਸ਼ਾਬੀਆ ਮੰਟੂ ਨੇ ਕਿਹਾ ਕਿ 2,81,000 ਲੋਕਾਂ ਨੇ ਪੋਲੈਂਡ, 84,500 ਨੇ ਹੰਗਰੀ, 36,400 ਨੇ ਮੋਲਡੋਵਾ, 32,500 ਨੇ ਰੋਮਾਨੀਆ ਅਤੇ 30 ਹਜ਼ਾਰ ਨੇ ਸਲੋਵਾਕੀਆ ’ਚ ਪਨਾਹ ਲਈ ਹੈ। ਉਨ੍ਹਾਂ ਕਿਹਾ ਕਿ ਬਾਕੀ ਦੇ ਲੋਕ ਹੋਰ ਮੁਲਕਾਂ ’ਚ ਚਲੇ ਗਏ ਹਨ। ਯੂਕਰੇਨ ’ਚੋਂ ਸ਼ਰਨਾਰਥੀਆਂ ਨੂੰ ਲੈ ਕੇ ਚੱਲੀ ਇਕ ਹੋਰ ਰੇਲਗੱਡੀ ਅੱਜ ਤੜਕੇ ਪੋਲੈਂਡ ਦੇ ਪ੍ਰਜ਼ੇਮਿਸਲ ’ਚ ਪਹੁੰਚੀ। ਕਹਿਰਾਂ ਦੀ ਠੰਢ ’ਚ ਲੋਕ ਆਪਣੇ ਸਾਮਾਨ ਨਾਲ ਪਲੈਟਫਾਰਮ ’ਤੇ ਖੜ੍ਹੇ ਹਨ ਤਾਂ ਜੋ ਕਿਸੇ ਸੁਰੱਖਿਅਤ ਥਾਂ ’ਤੇ ਪਹੁੰਚਿਆ ਜਾ ਸਕੇ। ਕੁਝ ਲੋਕਾਂ ਨੇ ਕੈਮਰਿਆਂ ਵੱਲ ਹੱਥ ਹਿਲਾ ਕੇ ਰਾਹਤ ਦਾ ਪ੍ਰਗਟਾਵਾ ਕੀਤਾ ਅਤੇ ਕਈ ਫੋਨ ਕਰਨ ’ਚ ਰੁੱਝੇ ਰਹੇ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤੀਆਂ ਨੂੰ ਰੋਮਾਨੀਆ ਦੀ ਸਰਹੱਦ ’ਤੇ ਹੱਡ ਚੀਰਵੀਂ ਠੰਢ ’ਚ ਕੱਢਣੇ ਪਏ ਦੋ ਦਿਨ
Next articleਯੂਕਰੇਨ ਵਿੱਚੋਂ ਆਪਣੇ ਲੋਕਾਂ ਨੂੰ ਕੱਢਣ ਦੀ ਯੋਜਨਾ ਛੇਤੀ ਜਨਤਕ ਕਰੇ ਸਰਕਾਰ: ਰਾਹੁਲ