ਪਰਵਾਸ ਕੋਈ ਅੱਜ ਦਾ ਵਰਤਾਰਾ ਨਹੀਂ ਸਦੀਆਂ ਤੋਂ ਹੀ ਮਨੁੱਖ ਆਪਣੇ ਲਈ ਬੇਹਤਰ ਦੀ ਤਲਾਸ਼ ਵਿੱਚ ਲੱਗਿਆ ਰਿਹਾ, ਹੋਰ ਵੀ ਬਹੁਤ ਸਾਰੇ ਕਾਰਨ ਰਹੇ ਹਨ ਪਰਵਾਸ ਦੇ।
ਪਿਛਲੇ ਕੁਝ ਦਹਾਕਿਆਂ ਤੋਂ ਏਸ਼ੀਆਈ ਦੇਸਾਂ ਤੋਂ ਪੱਛਮ ਵੱਲ ਨੂੰ ਬਹੁਤ ਪਰਵਾਸ ਹੋਇਆ।
ਸਾਡੇ ਪੰਜਾਬੀ ਭਾਈਚਾਰੇ ਦੇ ਲੋਕਾਂ ਦੀ ਬਹੁਤਾਤ ਗਿਣਤੀ ਆਸਟਰੇਲੀਆ ਕਨੇਡਾ ਅਮਰੀਕਾ ਜਾਂ ਹੋਰ ਪੱਛਮੀ ਮੁਲਕਾਂ ਵੱਲ ਨੂੰ ਆਈ। ਏਥੇ ਆ ਸਭ ਸੈੱਟ ਕਰਨ ਦੇ ਬਾਵਜੂਦ ਵੀ ਪੰਜਾਬ ਜਾਂ ਆਪਣਾ ਖਿੱਤਾ ਚੇਤਿਆਂ ਚੋਂ ਵਿਸਰਿਆ ਨਹੀਂ।
ਹੁਣ ਸਾਡੇ ਪੰਜਾਬੀ ਭਾਈਚਾਰੇ ਨੂੰ ਸਭ ਤੋਂ ਵੱਡੀ ਸਮੱਸਿਆ ਦਾ ਸਾਹਮਣਾ ਇਹ ਕਰਨਾ ਪੈ ਰਿਹਾ ਆਪਣੀਆਂ ਆਉਂਦੀਆਂ ਪੀੜੀਆਂ ਨੂੰ ਕਿਵੇਂ ਆਪਣੇ ਮੂਲ ਪੰਜਾਬ ਨਾਲ ਪੰਜਾਬੀ ਨਾਲ ਆਪਣੇ ਧਰਮ ਨਾਲ ਕਿਵੇਂ ਜੋੜਿਆ ਜਾਵੇ।
ਅਗਲੀ ਪੀੜੀ ਨੂੰ ਗਿਆਨ ਪਿਛਲੀ ਪੀੜੀ ਕੋਲੋਂ ਜ਼ੁਬਾਨੀ ਵੀ ਮਿਲਦਾ ਰਿਹਾ ਨਾਲ ਹੀ ਕਿਤਾਬਾਂ ਦਾ ਇਸ ਵਿੱਚ ਬਹੁਤ ਯੋਗਦਾਨ ਰਿਹਾ ਹੈ।
ਬੋਲੀ ਦਾ ਬਹੁਤ ਹੀ ਮਹੱਤਵਪੂਰਨ ਯੋਗਦਾਨ ਰਿਹਾ ਹੈ।
ਸਮੇਂ ਦੇ ਤੇਜ਼ ਵਹਾਅ ਨੇ ਬਹੁਤ ਕੁਝ ਬਦਲਿਆ ਹੈ ਅੱਜ ਦੌਰ ਵਿੱਚ ਪੁਰਾਣੀ ਪੀੜੀ ਅਗਲੀ ਨੂੰ ਤਾਂ ਹੀ ਕੁਝ ਦੇ ਸਕੇਗੀ ਜੇਕਰ ਉਹਨਾਂ ਦੀ ਲਿਪੀ ਬੋਲੀ ਸਾਂਝੀ ਹੋਵੇਗੀ।
ਨਵੀਂ ਪੀੜੀ ਓਨੀ ਦੇਰ ਉਸ ਸਾਂਝ ਨੂੰ ਮਹਿਸੂਸ ਨਹੀਂ ਕਰ ਸਕੇਗੀ ਜਿਨ੍ਹਾਂ ਚਿਰ ਉਹ ਉਸ ਪਿਛੋਕੜ ਨਾਲ ਜੁੜਦੀ ਨਹੀਂ ਜੋ ਉਹਨਾਂ ਦੇ ਪਿਓ ਦਾਦਿਆਂ ਦਾ ਪਿਛੋਕੜ ਸੀ।
ਕਿਤਾਬਾਂ ਸਾਨੂੰ ਸਾਡੇ ਪਿਛੋਕੜ ਨਾਲ ਜੋੜਨ ਲਈ ਇਕ ਮਹੱਤਵਪੂਰਨ ਯੋਗਦਾਨ ਪਾ ਰਹੀਆਂ ਹਨ।
ਅਸੀਂ ਚੰਗਾ ਪੜ੍ਹਨ ਦੀ ਆਦਤ ਪਾਵਾਂਗੇ ਤਾਂ ਹੀ ਚੰਗਾ ਸਾਹਿਤ ਸਿਰਜਿਆ ਜਾਵੇਗਾ।
ਵਿਕਰਮ ਚੀਮਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly