ਲੈਸਟਰ (ਇੰਗਲੈਂਡ),(ਸਮਾਜ ਵੀਕਲੀ) (ਸੁਖਜਿੰਦਰ ਸਿੰਘ ਢੱਡੇ)-ਮਿਡਲੈਂਡ ਲੰਗਰ ਸੇਵਾ ਸੋਸਾਇਟੀ ਨੇ ਆਪਣੀ 10ਵੀ ਵਰੇਗੰਢ ਗੁਰਦਵਾਰਾ ਰਾਮਗੜ੍ਹੀਆਂ ਹਮੀਲਟਨ ਲੈਸਟਰ ਵਿਖ਼ੇ ਧੂਮ ਧਾਮ ਨਾਲ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਤੇ ਕੀਰਤਨ ਹੋਏ ਉਸ ਤੋਂ ਉਪਰੰਤ ਗੁਰੂ ਸਾਹਿਬ ਜੀ ਦੇ ਲੰਗਰ ਅਟੁੱਟ ਵਰਤੇ ਸਮਾਪਤੀ ਤੋਂ ਬਾਦ ਸੰਗਤਾ ਨੇ ਕੇਕ ਕੱਟ ਕੇ ਆਪਣੀਆਂ ਖੁਸ਼ੀਆਂ ਜ਼ਾਹਿਰ ਕੀਤੀਆਂ, ਏਥੇ ਅਸੀ ਦੱਸਦੇ ਜਾਈਏ ਕੇ ਏਹ੍ਹ ਸੋਸਾਇਟੀ ਹੋਮ ਲੈੱਸ ਤੇ ਹੋਰ ਜਰੂਰਤ ਮੰਦ ਲੋਕਾਂ ਦੀ ਮਦਦ ਕਰਦੀ ਹੈਂ ਤੇ ਇਹਨਾਂ ਦਾ ਮਿਸ਼ਨ ਹੈਂ ਕੇ ਕੋਈ ਵੀ ਇਨਸਾਨ ਭੋਜਨ ਤੋਂ ਬਗੈਰ ਭੁੱਖਾ ਨਾ ਸੌਵੇਂ ਅਸੀ ਏਹ੍ਹ ਦੱਸਦੇ ਜਾਈਏ ਕੇ ਏਹ੍ਹ ਸੋਸਾਇਟੀ ਪੰਜਾਬ ਵਿਚ ਵੀ ਜਰੂਰਤਮੰਦਾ ਦੀ ਮਦਦ ਕਰਦੀ ਹੈਂ , 10ਵੀ ਵਰੇਗੰਢ ਨੂੰ ਮਨਾਉਣ ਦੀ ਖੁਸ਼ੀ ਚ ਸੋਸਾਇਟੀ ਵੱਲੋਂ ਗੁਰਦਵਾਰਾ ਸਾਹਿਬ ਨੂੰ ਦੋ ਬੈੰਚ ਬਜ਼ੁਰਗਾਂ ਦੇ ਬੈਠਣ ਲਈ ਦਾਨ ਵੱਜੋ ਦਿੱਤੇ ਗਏ ਤੇ ਸੇਵਾ ਸੋਸਾਇਟੀ ਦੇ ਮੁੱਖ ਸੇਵਾਦਾਰਾਂ ਭਾਈ ਰਣਧੀਰ ਸਿੰਘ ਜੀ (ਵਾਲਸਲ) ਤੇ ਭਾਈ ਗੁਰਮਿੰਦਰ ਸਿੰਘ ਗਿੰਦਾ ਬਸਰਾ (ਲੈਸਟਰ)ਸੋਸਾਇਟੀ ਦੇ ਸਾਰੇ ਸੇਵਾਦਾਰਾਂ ਦਾ ਉਹਨਾਂ ਦੇ ਪਿਛਲੇ ਦੱਸ ਸਾਲਾ ਦੀ ਕੀਤੀ ਅਣਥੱਕ ਮਿਹਨਤ ਲਈ ਧੰਨਵਾਦ ਕੀਤਾ ਤੇ ਅੱਗੋਂ ਵਾਸਤੇ ਵੀ ਹੋਰ ਵੱਧ ਚੜ ਕੇ ਸੇਵਾ ਕਰਨ ਲਈ ਪ੍ਰੇਰਿਆ ਇਸ ਪ੍ਰੋਗਰਾਮ ਚ ਆਈਆਂ ਸਾਰੀਆਂ ਸੰਗਤਾਂ ਦਾ ਲੱਡੂਆਂ ਦੇ ਡੱਬੇ ਵੰਡ ਕੇ ਜੀ ਆਇਆ ਕੀਤਾ ਤੇ ਸੰਗਤਾਂ ਨੇ ਸੋਸਾਇਟੀ ਦੇ ਚੱਲ ਰਹੇ ਕੰਮਾਂ ਦੀ ਸ਼ਲਾਘਾ ਵੀ ਕੀਤੀ ਤੇ ਆਪਣਾ ਹੋਰ ਸਹਿਯੋਗ ਦੇਣ ਦਾ ਪ੍ਰਣ ਵੀ ਕੀਤਾ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj