
(ਸਮਾਜ ਵੀਕਲੀ) ਰੂਸ ਦੇ ਜ਼ਾਰ ਤੋਂ ਡਰਦੇ, ਯਹੂਦੀ ਲੋਕ ਪੂਰਬੀ ਜਰਮਨੀ ਵਿੱਚ ਕੇਂਦਰਿਤ ਹੋ ਗਏ। ਹਿਟਲਰ ਨੇ ਵੀ ਇਨ੍ਹਾਂ ਤੇ ਜ਼ੁਲਮ ਕੀਤੇ,ਕੁਝ ਪੱਛਮੀ ਦੇਸ਼ਾਂ ਵੱਲ ਪ੍ਰਵਾਸ ਕਰ ਗਏ,ਕੁਝ ਨੇ ਯਰੂਸ਼ਲਮ ਨੇੜੇ ਇਲਾਕਾ ਖਰੀਦ ਕੇ ਇਜ਼ਰਾਇਲ ਦੇਸ਼ ਆਬਾਦ ਕਰ ਲਿਆ। ਯਹੂਦੀਆਂ ਦਾ ਦੇਸ਼ ਸਾਰੇ ਪਾਸੇ ਤੋਂ ਮੁਸਲਿਮ ਦੇਸ਼ਾਂ ਵਿੱਚਕਾਰ ਘਿਰਿਆ ਹੋਇਆ ਹੈ। ਪੱਛਮੀ ਪਾਸਾ, ਸਮੁੰਦਰ ਨਾਲ ਲੱਗਿਆ ਹੋਇਆ ਹੈ। ਸਾਰੇ ਅਰਬ ਦੇਸ਼, ਕੇਵਲ ਤੇ ਕੇਵਲ ਮੁਸਲਿਮ ਆਬਾਦੀ ਵਾਲੇ ਹਨ। ਇਸਲਾਮੀ ਮੁਲਕ,ਅੱਲ੍ਹਾ ਨੂੰ ਹੀ ਆਪਣਾ ਰੱਬ ਮੰਨਦੇ ਹਨ ਬਾਕੀ ਸਾਰੇ ਧਰਮਾਂ ਦੇ ਲੋਕਾਂ ਨੂੰ ਕਾਫਰ ਸਮਝਦੇ ਹਨ। ਇਜ਼ਰਾਇਲ ਦੇ ਲੋਕ ਸਾਮਰਾਜਵਾਦ ਦੀ ਉਪਜ ਹਨ, ਉਨ੍ਹਾਂ ਨੂੰ ਆਪਣੇ ਪੂੰਜੀਵਾਦੀ ਅਤੇ ਖੋਜੀ ਹੋਣ ਦਾ ਹੰਕਾਰ ਹੈ। ਦੋਨੋਂ ਗਰੁੱਪਾਂ ਵਿੱਚ ਹੰਕਾਰ ਦੀ ਲੜਾਈ ਚਲਦੀ ਰਹਿੰਦੀ ਹੈ। ਲਗਭਗ ਪਿਛਲੇ ਇੱਕ ਸਦੀ ਤੋਂ ਇਹ ਵਰਤਾਰਾ ਚੱਲ ਰਿਹਾ ਹੈ। ਸ਼ੁਰੂ ਵਿੱਚ ਯੂਰੋਸਲਮ ਦੇ ਆਲੇ ਦੁਆਲੇ ਫੈਲਿਆ ਇਜ਼ਰਾਇਲ ਬਹੁਤ ਵਧੀਆ, ਸਿਆਣੇ ਅਤੇ ਸ਼ਾਂਤੀ ਪਸੰਦ ਲੋਕਾਂ ਦਾ ਦੇਸ਼ ਸੀ। ਆਧੁਨਿਕ ਸਮੇਂ ਦੇ ਹਾਣ ਦੀਆਂ ਖੋਜਾਂ ਨਾਲ ਇਹ ਦੁਨੀਆ ਦਾ ਸਿਰਕੱਢ ਦੇਸ਼ ਬਣਿਆ ।ਗੁਆਂਢੀ ਮੁਸਲਿਮ ਦੇਸ਼, ਆਪਸ ਵਿੱਚ ਵੀ ਲੜਦੇ ਰਹਿੰਦੇ ਸਨ,ਫਿਰ ਹੌਲੀ ਹੌਲੀ ਈਰਖਾ ਵਸ ਇਜ਼ਰਾਇਲ ਨਾਲ ਵੀ ਪੇਚਾ ਪੈਣ ਲੱਗਿਆ। ਇਜ਼ਰਾਇਲ, ਮੁਸਲਿਮ ਲੋਕਾਂ ਨੂੰ ਮੂਰਖ ਸਮਝਦੇ ਹੋਏ, ਆਪਣੀਆਂ ਹੱਦਾਂ ਦਾ ਪਸਾਰਾ ਵੀ ਕਰਨ ਲੱਗਿਆ। ਇਹ ਗੱਲ ਇਸਲਾਮੀ ਲੋਕਾਂ ਨੂੰ ਵੀ ਠੀਕ ਨਹੀਂ ਲੱਗ ਰਹੀ ਸੀ। ਗਾਜ਼ਾ, ਜੋਰਡਨ ਵਿੱਚ ਹਮਾਸ ਗਰੁੱਪ, ਤੁਰਕੀ ਅਤੇ ਹੁਣ ਇਰਾਨ ਵਿੱਚ, ਕੱਟੜ ਮੌਲਵੀ ਜੰਗਬੰਦੀ ਵਿੱਚ ਪੱਬ ਨਹੀਂ ਲੱਗਣ ਦੇ ਰਹੇ। ਅੱਤ ਦੀ ਗਰੀਬੀ ਵਿੱਚ ਰਹਿ ਰਹੇ ਲੋਕਾਂ ਦੀ ਭਲਾਈ ਵੱਲ ਕਿਸੇ ਦਾ ਧਿਆਨ ਨਹੀਂ, ਸਭ ਆਪਣੀ ਹੈਂਕੜ ਪੁਗਾਉਂਦੇ ਰਹਿੰਦੇ ਹਨ। ਇਜ਼ਰਾਇਲ ਦੇ ਯਹੂਦੀ ਬਹੁਤ ਵੱਡੇ ਸਰਮਾਏਦਾਰ ਹਨ।ਇਹਨਾਂ ਦੀਆਂ ਜੜ੍ਹਾਂ ਅਮਰੀਕਾ ਵਿੱਚ ਵੀ ਲੱਗੀਆਂ ਹਨ। ਇਨ੍ਹਾਂ ਦੇ ਵੱਡੇ ਵੱਡੇ ਉਦਯੋਗ ਅਤੇ ਵਪਾਰਕ ਕੰਪਨੀਆਂ ਹਨ। ਅਮਰੀਕਾ ਦਾ ਰਾਸ਼ਟਰਪਤੀ ਡੋਨਾਲਡ ਟਰੰਪ ਵਪਾਰਿਕ ਰੁਚੀਆਂ ਵਾਲਾ ਹੋਣ ਕਾਰਨ, ਯਹੂਦੀਆਂ ਨਾਲ ਵੀ ਸੁਰ ਮਿਲ ਗਈ। ਹੌਲੀ ਹੌਲੀ ਯਹੂਦੀ ਅਤੇ ਮੁਸਲਿਮ ਦੇਸ਼ਾਂ ਦੇ ਰਾਜ ਸੱਤਾ ਵਿੱਚ ਬੈਠੇ ਲੋਕਾਂ ਵਿੱਚ ਹੰਕਾਰ ਵਧ ਗਿਆ। ਯਹੂਦੀ ਆਪਣਾ ਖੇਤਰ ਵਧਾਉਂਦੇ ਹੋਏ ਅਰਬ ਦੇਸ਼ਾਂ ਦੇ ਖੇਤਰ ਹੜੱਪਣ ਲੱਗਿਆ। ਅਮਰੀਕਾ, ਆਪਣੇ ਜੰਗੀ ਬੇੜਿਆਂ ਨਾਲ ਜੰਗੀ ਸਾਜੋ਼ੋ-ਸਮਾਨ ਇਜ਼ਰਾਇਲ ਦੀ ਮਦਦ ਵਾਸਤੇ ਭੇਜਣ ਲੱਗਿਆ। ਇਸ ਦੇ ਫਲਸਰੂਪ ਵਰਤਮਾਨ ਯੁੱਧ ਦਾ ਮੁੱਢ ਬੱਝਾ। ਭਾਵੇਂ ਬਹੁਤ ਸਾਰੇ ਵਿਚੋਲਿਆਂ ਦੀ ਸਹਾਇਤਾ ਨਾਲ ਜੰਗਬੰਦੀ ਦਾ ਐਲਾਨ ਹੋ ਜਾਂਦਾ ਹੈ, ਪਰ ਪਰਮਾਣੂ ਸ਼ਕਤੀ ਦਾ ਡਰਾਵਾ ਦੇ ਕੇ ਦੋਨੋਂ ਗਰੁੱਪ, ਤੀਸਰੇ ਮਹਾਂਯੁੱਧ ਵਿੱਚ ਦੁਨੀਆਂ ਨੂੰ ਝੋਕਣ ਲਈ ਤਿਆਰ ਰਹਿੰਦੇ ਹਨ। ਜਿਵੇਂ ਕਹਿੰਦੇ “ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ”।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂਜ਼ਿਲਾ ਪਟਿਆਲਾ ਹਾਲ-ਆਬਾਦ #63940ਏ ਚੰਡੀਗੜ੍ਹ।
ਫੋਨ ਨੰਬਰ : 9878469639



