(ਸਮਾਜ ਵੀਕਲੀ)
ਮੱਧ ਵਰਗੀ ਔਰਤ ਉਹ
ਜੋ ਆਪਣੇ ਵਜੂਦ ਨੂੰ ਮਿਟਾ ਕੇ,
ਕਈ ਵਜੂਦ ਬਣਾਉਂਦੀ।
ਮੱਧਵਰਗੀ ਔਰਤ ਉਹ,
ਇੱਕ ਲੰਬੇਰੇ ਸੰਘਰਸ਼ ਤੋਂ ਬਾਅਦ,
ਫਿਰ ਨਵੇਂ ਸੰਘਰਸ਼ ਵਿੱਚ ਜੁੱਟ ਜਾਂਦੀ।
ਮੱਧ ਵਰਗੀ ਔਰਤ ਉਹ,
ਜੋ ਆਪਣੇ ਸੁਪਨਿਆਂ ਦੇ ਖੰਭ ਕੁਤਰਕੇ,
ਦੂਜਿਆਂ ਦੇ ਸੁਪਨੇ ਸਾਕਾਰ ਕਰਨ ‘ਚ ਰੁਝ ਜਾਂਦੀ।
ਮੱਧ ਵਰਗੀ ਔਰਤ ਉਹ
ਜਿਸ ਵਿੱਚ ਸਵੈਮਾਨ ਹੁੰਦੇ ਹੋਏ ਵੀ,
ਦੂਜੇ ਦੇ ਮਾਣ ਲਈ,
ਆਪਣੇ ਸਵੈਮਾਣ ਨੂੰ ਦਿਲ ਵਿਚ ਦਵਾਉਂਦੀ।
ਸਰਿਤਾ ਦੇਵੀ
9464925265
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly