(ਸਮਾਜ ਵੀਕਲੀ)
ਆਓ ਬੱਚਿਓ ਤੁਹਾਨੂੰ ਵਿਗਿਆਨ ਪੜ੍ਹਾਵਾਂ
ਕਵਿਤਾ ਰਾਹੀ ਸੂਖਮ ਜੀਵਾਂ ਬਾਰੇ ਸਮਝਾਵਾਂ।
ਸੂਖਮ ਜੀਵ ਨੂੰ ਨਾ ਦੇਖ ਸਕਣ ਨੰਗੀਆਂ ਅੱਖਾਂ
ਵੇਖਣ ਲਈ ਚਾਹੀਦਾ ਸੂਖਮਦਰਸ਼ੀ ਜਿਸ ਦੀ ਕੀਮਤ ਲੱਖਾਂ।।
ਸੂਖਮ ਜੀਵਾਂ ਦੀਆਂ ਹੁੰਦੀਆਂ ਮੁੱਖ ਕਿਸਮਾਂ ਚਾਰ
ਬੈਕਟੀਰੀਆ,ਵਾਇਰਸ,ਫੰਗਸ ਤੇ ਪ੍ਰੋਟੋਜੋਆ ਸਾਰੇ ਯਾਰ।
ਹਰ ਵਾਤਾਵਰਨ ਵਿੱਚ ਇਹ ਨਿਡਰ ਹੋ ਰਹਿੰਦੇ
ਆਓ ਜਾਂਚੀਏ ਇਹਨਾਂ ਨੂੰ ਮਿੱਤਰ ਕੇ ਦੁਸ਼ਮਣ ਕਹਿੰਦੇ।।
ਸੂਖਮ ਜੀਵ ਜੈਵਿਕ ਪਦਾਰਥਾਂ ਨੂੰ ਵਿਘਟਿਤ ਕਰਦੇ
ਮਿੱਟੀ ਨੂੰ ਉਪਜਾਊ ਸ਼ਕਤੀ ਨਾਲ ਭਰਪੂਰ ਭਰਦੇ।
ਪਰੋਬਾਇਓਟਿਕ ਬੈਕਟੀਰੀਆ ਮਨੁੱਖੀ ਪਾਚਨ ਸ਼ਕਤੀ ਵਧਾਉਂਦੇ
ਲੈਕਟੋਬੈਕਿਲਸ ਬੈਕਟੀਰੀਆ ਹੀ ਦਹੀ ਜਮਾਉਂਦੇ।।
ਖਮੀਰ ਦਾ ਵੀ ਹੁੰਦਾ ਮਨੁੱਖਾਂ ਦੁਆਰਾ ਖੁੱਲ੍ਹਾਂ ਇਸਤੇਮਾਲ
ਨਾਲ ਹੀ ਪੈਥੋਜੈਨਿਕ ਬੈਕਟੀਰੀਆ ਕਰਦੇ ਸਭ ਨੂੰ ਬਿਮਾਰ।
ਕਈ ਸੂਖਮ ਜੀਵ ਤਾਂ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਦੇ
ਹੁਣ ਤਾਂ ਕਈ ਮੁਲਕ ਇਹਨਾਂ ਤੋਂ ਜੰਗੀ ਹਥਿਆਰ ਬਣਾਉਂਦੇ।।
ਸੂਖਮ ਜੀਵਾਂ ਦੇ ਫਾਇਦੇ ਵੇਖੀਏ ਤਾਂ ਇਹ ਸਾਡੇ ਯਾਰ
ਔਗੁਣ ਸਦਕਾ ਬਣ ਦੁਸ਼ਮਣ ਮਨੁੱਖ ਨੂੰ ਮਾਰਦੇ ਲਲਕਾਰ।
ਸੁਰਿੰਦਰਪਾਲ ਸਿੰਘ
ਐਮ.ਐਸ.ਸੀ (ਗਣਿਤ)
ਐਮ.ਏ (ਅੰਗ੍ਰੇਜੀ )
ਐਮ.ਏ (ਪੰਜਾਬੀ)
ਐਮ. ਏ ( ਧਾਰਮਿਕ ਸਿੱਖਿਆ)
ਕਿੱਤਾ ਅਧਿਆਪਨ।
ਸ੍ਰੀ ਅੰਮ੍ਰਿਤਸਰ ਸਾਹਿਬ।