HOME ਮਨਰੇਗਾ ਦਾ ਬਦਲਿਆਂ ਨਾਮ ਲੋਕਾਂ ਦਾ ਫਾਇਦਾ ਨਹੀਂ ਕਰ ਸਕੇਗਾ – ਪੇਂਡੂ...

ਮਨਰੇਗਾ ਦਾ ਬਦਲਿਆਂ ਨਾਮ ਲੋਕਾਂ ਦਾ ਫਾਇਦਾ ਨਹੀਂ ਕਰ ਸਕੇਗਾ – ਪੇਂਡੂ ਮਜ਼ਦੂਰ ਯੂਨੀਅਨ

1

ਨਵਾਂਸ਼ਹਿਰ   (ਸਮਾਜ ਵੀਕਲੀ)   (ਸਤਨਾਮ ਸਿੰਘ ਸਹੂੰਗੜਾ) ਅੱਜ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਇਲਾਕੇ ਦੇ ਪਿੰਡਾਂ ਅਸਮਾਨ ਪੁਰ ਅਤੇ ਸੋਇਤਾ ਵਿਖੇ ਮਜ਼ਦੂਰਾਂ ਦੀਆਂ ਮੀਟਿੰਗਾਂ ਕਰਕੇ ਮਗਨਰੇਗਾ ਨੂੰ ਬਦਲਕੇ ‘ਵਿਕਸਤ ਭਾਰਤ – ਜੀ ਰਾਮ ਜੀ’ ਕਰਨ ਉੱਤੇ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲਾ ਆਗੂ ਕਮਲਜੀਤ ਸਾਣਾਵਾ ਅਤੇ ਸੁਰਿੰਦਰ ਮੀਰਪੁਰ ਨੇ ਕਿਹਾ ਕਿ ਮੋਦੀ ਸਰਕਾਰ ਨੇ ਮਗਨਰੇਗਾ ਕਾਮਿਆਂ ਦੇ ਹਿੱਤਾਂ ਉੱਤੇ ਵੱਡਾ ਹਮਲਾ ਬੋਲਿਆ ਹੈ। ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਦੀ ਹਿੱਸੇਦਾਰੀ ਹੁਣ 60: 40 ਹੋਵੇਗੀ ਜਾਣੀ ਕਿ ਸੂਬਾ ਸਰਕਾਰ ਹੁਣ 40 ਫ਼ੀਸਦੀ ਵਿੱਤੀ ਹਿੱਸਾ ਪਾਵੇਗੀ ਜਦਕਿ ਪਹਿਲਾਂ ਸੂਬਾ ਸਰਕਾਰ ਸਿਰਫ 10 ਫ਼ੀਸਦੀ ਹਿੱਸਾ ਪਾਉਂਦੀ ਸੀ। ਸੂਬਾ ਸਰਕਾਰ ਦੀ ਵਿੱਤੀ ਹਾਲਤ ਐਨੀ ਮਜ਼ਬੂਤ ਨਹੀਂ ਕਿ ਇਹ ਐਨਾ ਭਾਰ ਚੁੱਕ ਸਕੇ। ਇਸ ਤਰ੍ਹਾਂ ਇਹ ਵਿਕਸਤ ਭਾਰਤ ਜੀ ਰਾਮ ਜੀ ਬਹੁਤਾ ਸਮਾਂ ਨਹੀਂ ਚੱਲ ਸਕੇਗੀ। ਇਸ ਮੌਕੇ ਕਮਲੇਸ਼ ਰਾਣੀ ਸਰਪੰਚ ਅਸਮਾਨ ਪੁਰ, ਜਸਵਿੰਦਰ ਸਿੰਘ ਸੋਇਤਾ ਅਤੇ ਸੁਰਿੰਦਰ ਸਿੰਘ ਸਨਾਵਾਂ ਨੇ ਵੀ ਸੰਬੋਧਨ ਕੀਤਾ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪੇਂਡੂ ਰੁਜ਼ਗਾਰ ਗਰੰਟੀ ਸਕੀਮ ਖਤਮ ਕਰਨ ਦਾ ਬਸਪਾ ਨੇ ਕੀਤਾ ਵਿਰੋਧ
Next articleਬਾਲ ਵਿਆਹ ਰੋਕਥਾਮ ਲਈ ਲਗਾਇਆ ਜਾਗਰੂਕਤਾ ਕੈਂਪ