ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਕਰੀਬੀ ਪਿੰਡ ਪਾਲਨੌਂ ਵਿਖੇ ਮਨਰੇਗਾ ਸਕੀਮ ਦੇ ਤਹਿਤ ਪਿੰਡ ਵਾਸੀਆਂ ਦੇ ਜੋਬ ਕਾਰਡ ਬਣਾਏ ਗਏ | ਇਸ ਮੌਕੇ ਮੈਡਮ ਮਨਪ੍ਰੀਤ ਕੌਰ ਮੁੱਖ ਅਧਿਕਾਰੀ ਫਿਲੌਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ | ਇਸ ਮੌਕੇ ਬੋਲਦਿਆਂ ਉਨਾਂ ਕਿਹਾ ਕਿ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਗਾਰੰਟੀ ਕਾਨੂੰਨ ਵਿਭਾਗ ਦਾ ਮੁੱਖ ਮਕਸਦ ਪੈਡੂ ਖੇਤਰਾਂ ‘ਚ ਲੋੜਵੰਦਾਂ ਨੂੰ ਰੋਜ਼ਗਾਰ ਪ੍ਰਦਾਨ ਕਰਨਾ ਹੈ ਤਾਂ ਕਿ ਉਹ ਆਪਣਾ ਜੀਵਨ ਬਿਹਤਰ ਬਣਾ ਸਕਣ | ਇਸ ਮੌਕੇ ਪਿੰਡ ਦੇ ਲੋੜਵੰਦਾਂ ਦੇ ਮਨਰੇਗਾ ਜੋਬ ਕਾਰਡ ਬਣਾਏ ਗਏ | ਇਸ ਮੌਕੇ ਜਰਨੈਲ ਸਿੰਘ ਸਰਪੰਚ, ਕੁਲਦੀਪ ਪਾਲਨੌਂ ਪੰਚ, ਜਿੰਦਰ ਖਾਨਪੁਰੀ ਪੰਚ, ਸੁਰਿੰਦਰ ਸਿੰਘ, ਬਲਵੀਰ ਕੌਰ ਪੰਚ, ਕੁਲਵਿੰਦਰ ਸਿੰਘ, ਕਰਨੈਲ ਸਿੰਘ ਤੇ ਹੋਰ ਮੋਹਤਬਰ ਹਾਜ਼ਰ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj