ਨਵੀਂ ਦਿੱਲੀ (ਸਮਾਜ ਵੀਕਲੀ): ਦਿੱਲੀ ਮੈਟਰੋ ਰੇਲ ਨਿਗਮ ਨੇ ਦੱਸਿਆ ਹੈ ਕਿ ਰੱਖੜੀ ਦੇ ਤਿਉਹਾਰ ਮੌਕੇ ਐਤਵਾਰ ਨੂੰ ਤੜਕੇ ਹੀ ਪਿੰਕ ਤੇ ਮਜੈਂਟਾ ਲਾਈਨਾਂ ’ਤੇ ਮੈਟਰੋ ਚਲਾਉਣੀ ਸ਼ੁਰੂ ਕਰ ਦਿੱਤੀ ਜਾਵੇਗੀ। ਆਮ ਦਿਨਾਂ ਵਿੱਚ ਫੇਜ਼-3 ਗਲਿਆਰੇ ਵਿੱਚ ਮੈਟਰੋ ਸੇਵਾ ਸਵੇਰੇ 8 ਵਜੇ ਸ਼ੁਰੂ ਹੁੰਦੀ ਹੈ। ਮੈਟਰੋ ਰੇਲ ਨਿਗਮ ਨੇ ਟਵੀਟ ਕੀਤਾ ਕਿ ਰੱਖੜੀ ਤਿਉਹਾਰ ਦੇ ਮੱਦੇਨਜ਼ਰ 22 ਅਗਸਤ ਨੂੰ ਪਿੰਕ ਲਾਈਨ ’ਤੇ ਮੈਟਰੋ ਸੇਵਾ ਸਵੇਰੇ 6.30 ਵਜੇ ਸ਼ੁਰੂ ਹੋਵੇਗੀ ਤੇ ਮਜੈਂਟਾ ਲਾਈਨ ’ਤੇ ਮੈਟਰੋ ਰੇਲ ਸਵੇਰੇ 6 ਵਜੇ ਚੱਲਣੀ ਆਰੰਭ ਹੋ ਜਾਵੇਗੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly