HOME ਮੀਟਰ ਰੀਡਰਾਂ ਦੀ ਹੜਤਾਲ ਐ-ਤਿੰਨ ਮਹੀਨੇ ਤੋਂ ਬਿਲ ਆਏ ਨਹੀਂ ਐ, ਲੋਕਾਂ...

ਮੀਟਰ ਰੀਡਰਾਂ ਦੀ ਹੜਤਾਲ ਐ-ਤਿੰਨ ਮਹੀਨੇ ਤੋਂ ਬਿਲ ਆਏ ਨਹੀਂ ਐ, ਲੋਕਾਂ ਅੰਦਰ ਸਬਸਿਡੀ ਖੁੱਸਣ ਦਾ ਡਰ ਐ

9

ਮੀਟਰ ਰੀਡਰਾਂ ਦੀ ਹੜਤਾਲ ਦਾ ਜਲਦੀ ਕੱਢਾਂਗੇ ਹੱਲ, ਲੋਕਾਂ ਨੂੰ 10 ਯੂਨਿਟ ਪ੍ਰਤੀ ਦਿਨ ਦੇ ਹਿਸਾਬ ਨਾਲ ਹੀ ਮਿਲੇਗੀ ਸਬਸਿਡੀ : ਐਸ.ਈ ਪਟਿਆਲਾ 

ਅਮਰਗੜ੍ਹ   (ਸਮਾਜ ਵੀਕਲੀ)   (ਕੁਲਵੰਤ ਸਿੰਘ ਮੁਹਾਲੀ) ਅਮਰਗੜ੍ਹ ਖੇਤਰ ਵਿੱਚ ਲੋਕਾਂ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਬਿਜਲੀ ਦੇ ਬਿੱਲ ਨਾ ਆਉਣ ਕਾਰਨ ਉਨ੍ਹਾਂ ਵਿੱਚ ਭਾਰੀ ਰੋਸ-ਸਹਿਮ ਦਾ ਮਹੌਲ ਬਣਦਾ ਜਾ ਰਿਹਾ ਹੈ, ਲੋਕਾਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਬਿੱਲ ਨਾ ਮਿਲਣ ਕਾਰਨ ਹੁਣ ਉਨ੍ਹਾਂ ਨੂੰ ਇਕੱਠਾ ਹੋਕੇ ਬਹੁਤ ਜਿਆਦਾ ਬਿੱਲ ਆਉਣ ਦਾ ਡਰ ਸਤਾ ਰਿਹਾ ਹੈ, ਜਿਸ ਨਾਲ ਗਰੀਬ ਅਤੇ ਮੱਧਮ ਵਰਗ ਦੇ ਪਰਿਵਾਰਾਂ ਦਾ ਬਜਟ ਪੂਰੀ ਤਰ੍ਹਾਂ ਵਿਗੜ ਜਾਵੇਗਾ।ਇਲਾਕਾ ਵਾਸੀਆਂ ਨੇ ਜਲਦ ਤੋਂ ਜਲਦ ਇਸ ਸਮੱਸਿਆ ਦੇ ਹੱਲ ਦੀ ਮੰਗ ਕੀਤੀ ਗਈ। ਲੋਕਾਂ ਨੂੰ ਹੁਣ ਸਭ ਤੋਂ ਜਿਆਦਾ ਇਸ ਗੱਲ ਦਾ ਡਰ ਇਹ ਸਤਾ ਰਿਹੈ ਕਿ ਸਰਕਾਰ ਵੱਲੋਂ ਦਿੱਤੀ ਜਾਂਦੀ 600 ਯੂਨਿਟ (ਦੋ ਮਹੀਨਿਆਂ ਲਈ) ਮੁਫਤ ਬਿਜਲੀ ਦੀ ਸਹੂਲਤ ਉਨ੍ਹਾਂ ਦੇ ਹੱਥੋਂ ਨਿਕਲ ਸਕਦੀ ਹੈ, ਕਿਉਂਕਿ ਕਿ ਜੇਕਰ ਤਿੰਨ ਮਹੀਨੇ ਦੀ ਰੀਡਿੰਗ ਇਕੱਠੀ ਜੋੜ ਕੇ ਬਿੱਲ ਭੇਜਿਆ ਗਿਆ, ਤਾਂ ਉਨ੍ਹਾਂ ਦੀ ਖਪਤ ਲਾਜ਼ਮੀ ਤੌਰ ‘ਤੇ 600 ਯੂਨਿਟ ਨੂੰ ਪਾਰ ਕਰ ਜਾਵੇਗੀ।ਮਹਿਕਮੇ ਦੀ ਇਸ ਲਾਪਰਵਾਹੀ ਕਾਰਨ ਲੋਕਾਂ ਨੂੰ ਮੁਫਤ ਬਿਜਲੀ ਮਿਲਣ ਦੀ ਬਜਾਏ ਹਜ਼ਾਰਾਂ ਰੁ ਦੇ ਭਾਰੀ ਬਿੱਲ ਭਰਨੇ ਪੈ ਸਕਦੇ ਹਨ।
ਕੀ ਕਹਿਣਾ ਮਹਿਕਮੇ ਦੇ ਸੀਨੀਅਰ ਅਧਿਕਾਰੀ ਦਾ : ਜਦੋਂ ਇਸ ਸਬੰਧੀ ਬਿਜਲੀ ਵਿਭਾਗ ਦੇ ਐਕਸੀਅਨ ਨਾਭਾ ਸ੍ਰੀ ਪ੍ਰੀਕਸ਼ਤ ਭਨੋਟ ਨਾਲ ਗੱਲਬਾਤ ਕਰਕੇ ਜਾਣਕਾਰੀ ਲੈਣੀ ਚਾਹੀ ਤਾਂ ਉਨ੍ਹਾਂ ਨੂੰ ਵਾਰੀ-2 ਫੋਨ ਕਰਨ ਦੇ ਬਾਵਜੂਦ ਵੀ ਉਨ੍ਹਾਂ ਫੋਨ ਤੇ ਗੱਲ ਕਰਨੀ ਜਰੂਰੀ ਨਹੀਂ ਸਮਝੀ। ਇਸ ਤੋਂ ਉਪਰੰਤ ਸਰਕਲ ਪਟਿਆਲਾ ਚ ਤਾਇਨਾਤ ਸੁਪਰਡੈਂਟ ਇੰਜਨੀਅਰ ਸ੍ਰੀ ਜਤਿੰਦਰ ਕੁਮਾਰ ਨਾਲ ਉਨ੍ਹਾਂ ਦੇ ਫੋਨ ਤੇ ਗੱਲ ਕਰਕੇ ਮਹਿਕਮੇ ਦਾ ਪੱਖ ਜਾਣਿਆ ਤਾਂ ਉਨ੍ਹਾਂ ਕਿਹਾ ਕਿ ਮਹਿਕਮੇ ਕੋਲੋਂ ਬਿਲ ਖਪਤਕਾਰਾਂ ਨੂੰ ਬਿਲ ਭੇਜਣ ਵਿੱਚ ਦੇਰੀ ਤਾਂ ਹੋਈ ਹੈ, ਪਰ ਬਿਲ ਵੰਡਣ ਚ ਦੇਰੀ ਹੋਣ ਦਾ ਕਾਰਨ ਉਨ੍ਹਾਂ ਇਹ ਦੱਸਿਆ ਹੈ ਕਿ ਮੀਟਰ ਰੀਡਰਾਂ ਦੇ ਹੜਤਾਲ ‘ਤੇ ਜਾਣ ਕਾਰਨ ਹੀ ਰੀਡਿੰਗ ਲੈਣ ਦਾ ਕੰਮ ਪ੍ਰਭਾਵਿਤ ਹੋਇਆ ਹੈ।ਉਨ੍ਹਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਵਿਭਾਗ ਵੱਲੋਂ ਪੁਰਾਣੇ ਖਾਤਿਆਂ (ਡਾਟਾ) ਨੂੰ ਅੱਪਡੇਟ ਕਰਨ ਦਾ ਕੰਮ ਵੀ ਚੱਲ ਰਿਹਾ ਹੈ, ਜਿਸ ਕਰਕੇ ਵੀ ਇਹ ਮੁਸ਼ਕਲ ਪੇਸ਼ ਆਈ ਹੈ।ਐਸ.ਈ ਸ੍ਰੀ ਜਤਿੰਦਰ ਕੁਮਾਰ ਨੇ ਖਪਤਕਾਰਾਂ ਨੂੰ ਭਰੋਸਾ ਦਵਾਇਆ ਹੈ ਕਿ ਖਾਤੇ ਅੱਪਡੇਟ ਕਰਨ ਦਾ ਕੰਮ ਲਗਭਗ ਪੂਰਾ ਹੋ ਚੁੱਕਾ ਹੈ ਅਤੇ ਮੀਟਰ ਰੀਡਰਾਂ ਦੀ ਹੜਤਾਲ ਦਾ ਹੱਲ ਵੀ ਜਲਦੀ ਹੀ ਕੱਢ ਕੇ ਬਿੱਲ ਵੰਡਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ।ਉਨ੍ਹਾਂ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ ਹੈ।ਉਨ੍ਹਾਂ ਕਿਹਾ ਕਿ ਜਿਹੜੇ ਸਮਾਰਟ ਮੀਟਰ ਹਨ ਉਨ੍ਹਾਂ ਦੀ ਰੀਡਿੰਗ ਆਨਲਾਈਨ ਹੋਣ ਕਾਰਨ ਉਨ੍ਹਾਂ ਨੂੰ ਬਿੱਲ ਆਨਲਾਈਨ ਮਿਲ ਰਿਹਾ ਹੈ।ਸ੍ਰੀ ਜਤਿੰਦਰ ਕੁਮਾਰ ਨੇ ਲੋਕਾਂ ਨੂੰ ਮੁਫਤ ਯੂਨਿਟਾਂ ਦਾ ਭਰੋਸਾ ਦਿਵਾਉਂਦੇ ਹੋਏ ਸਪਸ਼ਟ ਕੀਤਾ ਕਿ ਖਪਤਕਾਰ ਨੂੰ ਹਰ ਦਿਨ ਦੀਆਂ 10 ਯੂਨਿਟਾਂ ਮੁਫਤ ਮਿਲਦੀਆਂ ਹਨ, ਉਹ 10 ਯੂਨਿਟਾਂ ਕੱਟ ਕੇ ਹੀ ਖਪਤਕਾਰ ਨੂੰ ਬਿੱਲ ਆਵੇਗਾ। ਉਨ੍ਹਾਂ ਇਹ ਵੀ ਸੰਕੇਤ ਦਿੱਤਾ ਕਿ ਖਪਤਕਾਰਾਂ ਦੇ ਹਿੱਤਾਂ ਦਾ ਧਿਆਨ ਰੱਖਿਆ ਜਾਵੇਗਾ ਤਾਂ ਜੋ ਕਿਸੇ ਦਾ ਜਾਇਜ਼ ਨੁਕਸਾਨ ਨਾ ਹੋਵੇ।
        ਸਰਕਾਰ ਜੀ ਇਸ ਮਸਲੇ ਨੂੰ ਜਲਦੀ ਹੱਲ ਕਰੋ ਕਿਉਂਕ ਚੋਣਾਂ ਬਹੁਤ ਨਜਦੀਕ ਆ ਰਹੀਆਂ ਨੇ ਕਿਤੇ ਅਜਿਹਾ ਨਾ ਹੋਵੇ ਕਿ ਜੇਕਰ ਤੁਹਾਡੇ ਵੱਲੋਂ ਲੋਕਾਂ ਨੂੰ ਬਿਜਲੀ ਬਿਲਾਂ ਚ ਦਿੱਤੀ ਜਾ ਰਹੀ ਸਬਸਿਡੀ ਕਿਸੇ ਕਾਰਨ ਵੀ ਲੋਕਾਂ ਨੂੰ ਮਿਲੀ ਤਾਂ ਸਾਰੀ ਕਰੀ ਕਰਾਈ ਖ਼ੂਹ ਚ ਪੈ ਸਕਦੀ ਹੈ। ਚਲੋ ਰੱਬ ਰਾਖਾ ਜੀ !
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਯੂਥ ਕਾਂਗਰਸ ਦੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਹਿੱਤਰਾਜ ਚੌਧਰੀ ਦਾ ਬਲਾਚੌਰ ਦਫ਼ਤਰ ਪਹੁੰਚਣ ‘ਤੇ ਭਰਵਾਂ ਸਵਾਗਤ, ਅਜੇ ਮੰਗੂਪੁਰ ਨੇ ਮੂੰਹ ਮਿੱਠਾ ਕਰਵਾ ਕੇ ਦਿੱਤੀ ਵਧਾਈ
Next articleAndy Burnham: The Man Behind the Messiah Myth