ਮੈਸਰਜ਼ ਆਫ ਪੀਸ ਆਰਗੇਨਾਈਜ਼ੇਸ਼ਨ (ਰਜਿ) ਵਲੋਂ ਆਮ ਆਦਮੀ ਪਾਰਟੀ ਨੂੰ ਵਧਾਈ : ਸੁਲਤਾਨੀ

ਜਲੰਧਰ ਅੱਪਰਾ(ਸਮਾਜ ਵੀਕਲੀ): ਅੱਜ ਸਲੀਮ ਸੁਲਤਾਨੀ ਪੀਸ ਅੰਬੈਂਸਡਰ ਅਤੇ ਪ੍ਰਧਾਨ ਮੈਸਰਜ਼ ਆਫ ਪੀਸ ਆਰਗੇਨਾਈਜ਼ੇਸ਼ਨ (ਰਜਿ) ਨੇ ਬਿਆਨ ਜਾਰੀ ਕਰਕੇ ਕਿਹਾ ਕਿ ਜੋ ਕੱਲ ਪੰਜਾਬ ਵਿਧਾਨ ਸਭਾ ਦੇ ਨਤੀਜੇ ਆਏ ਹਨ ਜਿਸ ਵਿਚ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਖੁੱਲੇ ਮਨ ਨਾਲ ਵੋਟਾਂ ਪਾਕੇ ਬਹੁਮਤ ਤੋਂ ਵੀ ਵੱਧ 92 ਸੀਟਾਂ ਦਿਤੀਆਂ ਹਨ ਜਿਸ ਲਈ ਜਿੱਥੇ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਅਤੇ ਸ੍ਰੀ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਿੱਲੀ ਤੇ ਸਰਦਾਰ ਭਗਵੰਤ ਮਾਨ ਜੀ ਪ੍ਰਧਾਨ (ਆਪ) ਪੰਜਾਬ ਨੂੰ ਵਧਾਈ ਦਿੰਦੇ ਹਨ ਉਥੇ ਹੀ ਇਹ ਉਮੀਦ ਰੱਖਦੇ ਹਨ ਕਿ ਉਹ ਤੇ ਉਨਾਂ ਦੀ ਪਾਰਟੀ ਪੰਜਾਬ, ਪੰਜਾਬੀ ਪੰਜਾਬੀਅਤ ਦੇ ਹੱਕਾਂ ਲਈ ਇਕ ਇਤਿਹਾਸਕ ਕੰਮ ਕਰਨਗੇ! ਨਲ ਉਨਾਂ ਕਿਹਾ ਕਿ ਜਿਥੇ ਪੰਜਾਬ ਦੇ ਬਹੁਤ ਸਾਰੇ ਮਸਲੇ ਹਨ ਉਥੇ ਹੀ ਪੰਜਾਬ ਵਿਚ ਸ਼ਾਂਤੀ ਸਦਭਾਵਨਾ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨਾ ਵੀ ਇਕ ਅਹਿਮ ਮੁੱਦਾ ਹੈ ਜਿਸ ਉਪਰ ਉਹ ਤੇ ਉਨਾਂ ਦੀ ਆਰਗੇਨਾਈਜ਼ੇਸ਼ਨ ਪਿਛਲੇ ਕਈ ਸਾਲਾਂ ਤੋਂ ਸੇਵਾ ਕਰਦੇ ਆ ਰਹੇ ਹਨ ! ਨਾਲ ਉਨਾਂ ਦੱਸਿਆ ਕਿ ਉਨਾਂ ਵਲੋਂ ਪਹਿਲਾਂ ਵੀ ਸਮੇਂ ਸਮੇਂ ਤੇ ਪਿਛਲੀਆਂ ਸਰਕਾਰਾਂ ਤੱਕ ਇਸ ਏਜੰਡੇ ਤਹਿਤ ਪਹੁੰਚ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਪਿਛਲੀਆਂ ਸਰਕਾਰਾਂ ਨੇ ਇਸ ਨੂੰ ਨਜ਼ਰਅੰਦਾਜ਼ ਕੀਤਾ ! ਤੇ ਹੁਣ ਸਰਦਾਰ ਭਗਵੰਤ ਮਾਨ ਜੀ ਦੇ ਮੁੱਖ ਮੰਤਰੀ ਬਨਣ ਉਪਰੰਤ ਉਹ ਤੇ ਉਨ੍ਹਾਂ ਦੀ ਟੀਮ ਅਪਣਾ ਸਾਰਾ ਏਜੰਡਾ ਉਨ੍ਹਾਂ ਤੱਕ ਲੈ ਕੇ ਜਾਣਗੇ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleG-23 leaders assemble at Ghulam Nabi Azad’s residence
Next articleਵੱਡੇ ਥੰਮ