ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਸਟੇਟ ਐਵਾਰਡੀ ਪੀਸ ਅੰਬੈਸਡਰ ਸਲੀਮ ਸੁਲਤਾਨੀ, ਰਾਸ਼ਟਰੀ ਪ੍ਰਧਾਨ ਮੈਸੇਂਜਰ ਆਫ ਪੀਸ ਮਿਸ਼ਨ ਇੰਡੀਆ ਨੇ ਮਾਣਯੋਗ ਐਸਐਸਪੀ ਜਲੰਧਰ ਦਿਹਾਤੀ ਹਰਪ੍ਰੀਤ ਸਿੰਘ ਖੱਖ ਨਾਲ ਇੱਕ ਸ਼ਾਂਤੀ ਵਫ਼ਦ ਵਜੋਂ ਮੁਲਾਕਾਤ ਕੀਤੀ ਅਤੇ ਜਲੰਧਰ ਦਿਹਾਤੀ ਖੇਤਰ ਵਿੱਚ ਸ਼ਾਂਤੀ ਅਤੇ ਜਾਗਰੂਕਤਾ ਮੁਹਿੰਮ ਚਲਾਉਣ ਸੰਬੰਧੀ ਵਿਸ਼ੇਸ਼ ਚਰਚਾ ਕੀਤੀ! ਇਸ ਮੌਕੇ ‘ਤੇ, ਸਲੀਮ ਸੁਲਤਾਨੀ ਨੇ ਕਿਹਾ ਕਿ ਅੱਜ ਸਾਡੇ ਸਮਾਜ ਖਾਸ ਕਰਕੇ ਨੌਜਵਾਨ ਵਿਦਿਆਰਥੀ ਵਰਗ ਨੂੰ ਉੱਨਾਂ ਦੇ ਵਿਅਕਤੀਗਤ ਜੀਵਣ, ਪਰਿਵਾਰ, ਸਮਾਜ, ਦੇਸ਼ ਅਤੇ ਮਨੁੱਖਤਾ ਪ੍ਰਤੀ ਜ਼ਿੰਮੇਵਾਰ ਜਾਗਰੂਕ ਅਤੇ ਜਵਾਬਦੇਹ ਬਣਾਉਾ ਬਹੁਤ ਜ਼ਰੂਰੀ ਤਾਂ ਜੋ ਉਹ ਮੌਜੂਦਾ ਤੇ ਭਵਿੱਖ ਦੇ ਸਮੇਂ ਲਈ ਆਪਣੀ ਸਕਰਾਤਮਕ ਭੂਮਿਕਾ ਨਿਭਾਉਣ ਲਈ ਵੱਚਨਵੱਧ ਰਹਿਣ, ਸੋ ਇਸ ਲਈ, ਉਨ੍ਹਾਂ ਦੀ ਪੂਰੀ ਮੈਸੇਂਜਰ ਆਫ ਪੀਸ ਮਿਸ਼ਨ ਟੀਮ ਆਉਣ ਵਾਲੇ ਦਿਨਾਂ ਵਿੱਚ ਪੁਲਿਸ ਪ੍ਰਸ਼ਾਸਨ ਅਤੇ ਸਮਾਜ ਦੇ ਸਾਂਝੇ ਸਹਿਯੋਗ ਨਾਲ ਜਲੰਧਰ ਜ਼ਿਲ੍ਹੇ ਵਿੱਚ ਇਸ ਮੁਹਿੰਮ ਨੂੰ ਅੱਗੇ ਵਧਾਏਗੀ। ਇਸ ਮੌਕੇ ਪੰਜਾਬ ਪੀਸ ਅੰਬੈਸਡਰ ਡਾ. ਅਰੁਣ ਸਿੱਧੂ, ਬਿਸ਼ਪ ਰਾਜ ਮਸੀਹ ਰਾਸ਼ਟਰੀ ਮੁੱਖ ਪ੍ਰਚਾਰਕ, ਹਰਜਿੰਦਰ ਰੱਤੂ, ਹੈਪੀ ਗੁਰਾਇਆ ਮੌਜੂਦ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj