ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਅੱਜ ਮੈਸੰਜਰ ਆਫ ਪੀਸ ਮਿਸ਼ਨ ਦੇ ਵਫਦ ਜਿਸ ਵਿਚ ਸਟੇਟ ਐਵਾਰਡੀ ਸਲੀਮ ਸੁਲਤਾਨੀ, ਸਮਾਜ ਸੇਵੀ ਹੈਪੀ ਮਾਹੀ ਪ੍ਰਧਾਨ ਗੁਰਾਇਆ ਬਲੱਡ ਸੇਵਾ (ਰਜਿ), ਪ੍ਰਦੀਪ ਰਾਜਾ ਲੇਖਕ ਅਤੇ ਹੈਪੀ ਗੁਰਾਇਆ ਪੰਜਾਬੀ ਸਿੰਗਰ ਮੌਜੂਦ ਸਨ ਉਨਾ ਵਲੋ ਪੰਜਾਬ ਦੀ ਧਰਤੀ ਤੇ ਪੀਸ ਰਿਸਰਚ ਸੈਂਟਰ ਦੀ ਉਸਾਰੀ ਲਈ ਲੋੜੀਂਦੀ ਜ਼ਮੀਨ ਸੰਬੰਧੀ ਡਿਪਟੀ ਕਮਿਸ਼ਨਰ ਜਲੰਧਰ ਰਾਹੀਂ ਮਾਣਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਨਾਮ ਇੱਕ ਪੱਤਰ ਭੇਜਿਆ, ਇਸ ਮੌਕੇ ਮਿਸ਼ਨ ਦੇ ਪ੍ਰਧਾਨ ਸਟੇਟ ਐਵਾਰਡੀ ਪੀਸ ਐਬੰਸਡਰ ਸਲੀਮ ਸੁਲਤਾਨੀ ਨੇ ਦੱਸਿਆ ਕਿ ਇਹ ਉੱਨਾਂ ਦੇ ਮਿਸ਼ਨ ਦਾ ਇੱਕ ਸੁਪਨਾਮਈ ਪਰੌਜੈਕਟ ਹੈ ਤੇ ਜਿਸ ਬਾਰੇ ਹੇਠ ਲਿਖੇ ਅਨੁਸਾਰ ਦੱਸਿਆ ਗਿਆ ਹੈ! ਇੱਥੇ ਆਉਣ ਵਾਲੇ ਲੋਕਾਂ, ਖਾਸ ਕਰਕੇ ਵਿਦਿਆਰਥੀਆਂ ਨੂੰ ਪਰਿਵਾਰ, ਸਮਾਜ, ਦੇਸ਼ ਅਤੇ ਕੁਦਰਤ ਪ੍ਰਤੀ ਜ਼ਿੰਮੇਵਾਰ ਅਤੇ ਚੇਤੰਨ ਨਾਗਰਿਕ ਬਣਨ ਲਈ ਇੱਕ ਪ੍ਰੇਰਨਾਦਾਇਕ ਪ੍ਰੋਗਰਾਮ ਹੋਵੇਗਾ। ਇਸ ਵਿੱਚ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਮਾਨਸਿਕ ਅਤੇ ਬੌਧਿਕ ਤੌਰ ‘ਤੇ ਇਸ ਸੋਚ ਨਾਲ ਪ੍ਰੇਰਿਤ ਕੀਤਾ ਜਾਣਾ ਹੈ ਕਿ ਉਹ ਭਵਿੱਖ ਵਿੱਚ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਜਦੋਂ ਆਪਣੇ ਕਿੱਤੇ ਰਾਹੀਂ ਸਮਾਜ ਦੀ ਸੇਵਾ ਕਰਨ ਲਈ ਜਾਣ ਤਾਂ ਉਹ ਬਿਨਾਂ ਲਾਲਚ, ਪੱਖਪਾਤ ਜਾਂ ਡਰ ਦੇ ਲੋਕਾਂ ਦੀ ਸੇਵਾ ਕਰਕੇ ਸਮਾਜ ਵਿੱਚ ਉਸਾਰੂ ਭੂਮਿਕਾ ਨਿਭਾਉਣ। ਇਸ ਵਿੱਚ ਨੌਜਵਾਨ ਪੀੜ੍ਹੀ ਨੂੰ ਕੱਟੜਵਾਦ, ਵੱਖਵਾਦ, ਨਕਸਲਵਾਦ, ਜਾਤੀਵਾਦ, ਵਿਤਕਰੇ ਅਤੇ ਨਫ਼ਰਤ ਵਰਗੀ ਨਕਾਰਾਤਮਕ ਸੋਚ ਕਾਰਨ ਪੈਦਾ ਹੋਣ ਵਾਲੇ ਮਾੜੇ ਪ੍ਰਭਾਵਾਂ ਤੋਂ ਸੁਚੇਤ ਕਰਨਾ ਅਤੇ ਉਨ੍ਹਾਂ ਨੰਭ ਸਮਾਜਿਕ-ਧਾਰਮਿਕ ਸਦਭਾਵਨਾ, ਰਾਸ਼ਟਰ ਦੀ ਅਖੰਡਤਾ, ਪ੍ਰਭੂਸੱਤਾ, ਵਿਭਿੰਨਤਾ, ਲੋਕਤੰਤਰ ਅਤੇ ਸੰਵਿਧਾਨ ਨੂੰ ਮਜ਼ਬੂਤ ਕਰਨ ਲਈ ਉਤਸ਼ਾਹਿਤ ਕਰਨਾ। ਇੱਕ ਵਿਸ਼ੇਸ਼ 3-ਦਿਨਾ ਪ੍ਰੋਗਰਾਮ ਦਾ ਆਯੋਜਨ ਕਰਨ ਲਈ, ਜਿਸ ਵਿੱਚ ਦੇਸ਼ ਭਰ ਦੀਆਂ ਵਿਦਿਅਕ ਸੰਸਥਾਵਾਂ ਨਾਲ ਤਾਲਮੇਲ ਕਰਕੇ, ਉਥੋਂ ਦੇ ਵਿਦਿਆਰਥੀਆਂ ਨੂੰ ਇੱਕ ਪ੍ਰੇਰਣਾਦਾਇਕ ਪ੍ਰੋਗਰਾਮ ਲਈ ਬੁਲਾਇਆ ਜਾਵੇਗਾ, ਜਿਸ ਵਿੱਚ ਉਪਰੋਕਤ ਪ੍ਰੋਗਰਾਮ ਦੇ ਨਾਲ, ਉਹਨਾਂ ਨੂੰ ਪੰਜਾਬ ਦੇ ਇਤਿਹਾਸ, ਦਰਸ਼ਨ ਅਤੇ ਸੱਭਿਆਚਾਰ ਤੋਂ ਜਾਣੂ ਕਰਵਾਇਆ ਜਾਵੇਗਾ। ਮਨੁੱਖ ਅਤੇ ਕੁਦਰਤ ਦਾ ਰਿਸ਼ਤਾ ਲੋਕਾਂ ਅਤੇ ਵਿਦਿਆਰਥੀਆਂ ਨੂੰ ਕੁਦਰਤੀ ਵਿਗਿਆਨ ਅਤੇ ਕੁਦਰਤੀ ਨਿਯਮਾਂ ਤੋਂ ਜਾਣੂ ਕਰਵਾ ਕੇ ਸਮਝਾਇਆ ਜਾਵੇਗਾ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਸਾਡੇ ਕੁਦਰਤੀ ਸਰੋਤਾਂ ਨੂੰ ਬਚਾਉਣ ਅਤੇ ਸੰਭਾਲਣ ਲਈ ਤਿਆਰ ਹੋ ਸਕਣ। ਇਸ ਪੀਸ ਰਿਸਰਚ ਸੈਂਟਰ ਵਿੱਚ, ਮੈਡੀਟੇਸ਼ਨ ਰੂਮ, ਆਡੀਟੋਰੀਅਮ, ਲਾਇਬ੍ਰੇਰੀ, ਦਫਤਰ, ਗੈਸਟ ਹਾਊਸ, ਪਾਰਕਿੰਗ ਏਰੀਆ ਅਤੇ ਮੈਦਾਨ ਆਦਿ ਇਸ ਵਿੱਚ ਦੱਸੇ ਵੇਰਵਿਆਂ ਅਨੁਸਾਰ ਬਣਾਏ ਜਾਣੇ ਬਣਾਏ ਜਾਣੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj