HOME ਅੱਪਰਾ ਤੋਂ ਸਰਪੰਚੀ ਦੇ ਉਮੀਦਵਾਰ ਗੁਰਪਾਲ ਸਿੰਘ ਸਹੋਤਾ ਦੇ ਹੱਕ ਸ. ਚਰਨਜੀਤ...

ਅੱਪਰਾ ਤੋਂ ਸਰਪੰਚੀ ਦੇ ਉਮੀਦਵਾਰ ਗੁਰਪਾਲ ਸਿੰਘ ਸਹੋਤਾ ਦੇ ਹੱਕ ਸ. ਚਰਨਜੀਤ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਨੇ ਹਾਜ਼ਰੀ ਲਗਾ ਕੇ ਬਦਲੇ ਅੱਪਰਾ ਦੇ ਚੋਣ ਸਮਿਕਰਨ

1

*ਕਸਬਾ ਅੱਪਰਾ ਤੋ ਮਜਬੂਤ ਉਮੀਦਵਾਰ ਨੇ ਗੁਰਪਾਲ ਸਿੰਘ ਸਹੋਤਾ*

ਅੱਪਰਾ/ਫਿਲੌਰ (ਸਮਾਜ ਵੀਕਲੀ) (ਜੱਸੀ)-ਅੱਜ ਅੱਪਰਾ ਵਿਖੇ ਸਾਬਕਾ ਮੁੱਖ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ‘ਚ ਇੱਕ ਅਹਿਮ ਚੋਣ ਮੀਟਿੱਗ ਹੋਈ | ਇਸ ਮੌਕੇ ਵਾਲਮੀਕਿ ਮੁਹੱਲਾ, ਮੁਹੱਲਾ ਢਾਬ ਵਾਲਾ, ਬੋਹੜ ਵਾਲਾ ਮੁਹੱਲਾ, ਬੰਗਾ ਰੋਡ, ਚੱਕ ਸਾਹਬੂ ਰੋਡ, ਸਮਰਾੜੀ ਚੌਂਕ ਆਦਿ ਥਾਵਾਂ ‘ਤੇ ਉਨਾਂ ਦੇ ਹਮਾਇਤੀਆਂ ਵਲੋਂ ਕੀਤੀਆਂ ਜਾ ਰਹੀਆਂ ਮੀਟਿੰਗਾਂ ਦੌਰਾਨ ਸ਼©ੀ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ | ਇਸ ਮੌਕੇ ਬੋਲੱਦਆਂ ਗੁਰਪਾਲ ਸਿੰਘ ਸਹੋਤਾ ਨੇ ਕਿਹਾ ਕਿ ਜੇਕਰ ਮੈਨੂੰ ਅੱਪਰਾ ਦੇ ਲੋਕ ਸਰਪੰਚ ਚੁਣਦੇ ਹਨ ਤਾਂ ਮੇਰਾ ਮੁੱਖ ਮਕਸਦ ਅੱਪਰੇ ਦੇ ਲੋਕਾਂ ਦੀ ਭਲਾਈ ਲਈ ਕੰਮ ਕਰਨਾ ਹੈ | ਉਸਨੇ ਕਿਹਾ ਕਿ ਪਹਿਲੇ ਹੀ ਦਿਨ ਤੋਂ ਪੰਚਾਇਤ ਘਰ ‘ਚ ਪੰਚਾਇਤੀ ਕੰਮਾਂ ਦੀ ਸ਼ੁਰੂਆਤ ਹੋਵੇਗੀ | ਪਿੰਡ ਦਾ ਹਰ ਵਸਨੀਕ ਪੰਚਾਇਤ ਘਰ ‘ਚ ਆ ਕੇ ਆਪਣੀ ਗੱਲ ਜਾਂ ਪੱਖ ਰੱਖ ਸਕਦਾ ਹੈ | ਪੀਣ ਵਾਲੇ ਪਾਣੀ ਦੀ ਸਪਲਾਈ ‘ਚ ਲੋੜੀਦਾਂ ਸੁਧਾਰ ਕੀਤਾ ਜਾਵੇਗਾ | ਗੰਦੇ ਪਾਣੀ ਦੇ ਨਿਕਾਸ ਲਈ ਸੀਵਰੇਜ ਸਿਸਟਮ ਲਿਆਂਵਾਗੇ | ਜਿਸ ਕਾਰਣ ਬਰਸਾਤਾਂ ‘ਚ ਦੁਕਾਨਾਂ ਤੇ ਘਰ ਅੱਗੇ ਪਾਣੀ ਨਹੀਂ ਖੜੇਗਾ | ਛੱਪੜ ਨੂੰ  ਡੂੰਘਾ ਕਰਕੇ ਤਿੰਨ ਹਿੱਸਿਆਂ ‘ਚ ਵੰਡਿਆ ਜਾਵੇਗਾ ਤੇ ਛੱਪੜ ਦੇ ਆਲੇ ਦੁਆਲੇ ਦਰੱਖਤ ਤੇ ਫੁੱਲ ਲਗਾ ਕੇ ਸੁੰਦਰ ਦਿੱਖ ਦਿੱਤੀ ਜਾਵੇਗੀ | ਬਜ਼ਾਰ ਤੇ ਹਰ ਮੁਹੱਲੇ ‘ਚ ਕੂੜੇ ਦੀ ਸਮੱਸਿਆ ਲਈ ਠੋਸ ਉਪਰਾਲੇ ਕੀਤੇ ਜਾਣਗੇ | ਵੱਡਾ ਸਰਕਾਰੀ ਹਸਪਤਾਲ ਬਣਾਉਣ ਲਈ ਠੋਸ ਉਪਰਾਲੇ ਕੀਤੇ ਜਾਣਗੇ | ਅੱਪਰਾ ‘ਚ ਕਾਲਜ ਤੇ ਤਕਨੀਕੀ ਵਿੱਦਿਅਕ ਅਦਾਰਾ ਬਣਾਉਣ ਦੇ ਹਰ ਸੰਭਵ ਯਤਨ ਕੀਤੇ ਜਾਣਗੇ | ਆਮ ਲੋਕਾਂ ਦੀ ਸਹੂਲਤ ਲਈ ਅੱਪਰਾ ਦੇ ਸਰਕਾਰੀ ਹਸਪਤਾਲ ‘ਚ ਨਸ਼ਾ ਛਡਵਾਉਣ ਵਾਲੀਆਂ ਗੋਲੀਆਂ ਵੰਡਣ ਦਾ ਕੰਮ ਹੋਰ ਜਗਾ ਤਬਦੀਲ ਕੀਤਾ ਜਾਵੇਗਾ | ਪੁਲਿਸ ਚੌਂਕੀ ਦੇ ਅੱਗਿਓਾ ਲੰਘਦੀ ਸੜਕ ਜਲਦ ਬਣਾਈ ਜਾਵੇਗੀ | ਅੱਪਰਾ ਵਿਖੇ ਸੇਵਾ ਕੇਂਦਰ ਨੂੰ  ਦੁਬਾਰਾ ਚਾਲੂ ਕਰਵਾਉਣ ਦੇ ਯਤਨ ਕੀਤੇ ਜਾਣਗੇ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਡਾਇਰੈਕਟਰ ਬਣਨ ਤੇ ਜੌਨਾ ਬੋਲੀਨਾ ਕੈਨੇਡਾ ਨੂੰ ਬੋਲੀਨਾ ਬ੍ਰਦਰਜ਼ ਵਲੋ ਮੁਬਾਰਕਾ
Next articleਨਿਰੋਗੀ ਜੀਵਨ ਤੇ ਲੰਬੀ ਉਮਰ (ਤੀਜਾ ਅੰਕ)